03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕੈਨੇਡਾ ’ਚ ਅਮਰੀਕੀ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼

ਅਜੀਤ ਡੈਸਕ 25-07-2026
ਟੋਰਾਂਟੋ, 24 ਜੁਲਾਈ (ਸਤਪਾਲ ਸਿੰਘ ਜੌਹਲ)-ਅਮਰੀਕਾ ਤੇ ਕੈਨੇਡਾ ਦੀਆਂ ਖੁਫੀਆ ਜਾਂਚ ਏਜੰਸੀਆਂ ਤੇ ਪੁਲਿਸ ਵਿਭਾਗਾਂ ਵਲੋਂ ਸਾਂਝੇ ਤੌਰ ’ਤੇ ਬੀਤੇ ਡੇਢ ਕੁ ਸਾਲ ਦੌਰਾਨ ਅਪ੍ਰੈਸ਼ਨ ਬੇਅ ਤਹਿਤ ਵੱਡੀ ਸਫਲਤਾ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਂਟਾਰੀਓ ਦੇ ਸ਼ਹਿਰ ਵਿੰਡਸਰ ਵਿਖੇ ਪੁਲਿਸ ਅਧਿਕਾਰੀਆਂ ਨੇ ਬੀਤੇ ਕੱਲ੍ਹ ਪੱਤਰਕਾਰਾਂ ਨੂੰ ਦੱਸਿਆ ਕਿ ਕੈਨੇਡਾ ਅਤੇ ਅਮਰੀਕਾ ਵਿਚਕਾਰ ਢੋਆ-ਢੁਆਈ ਲਈ ਟਰੱਕਾਂ ਦੀ ਆਵਾਜਾਈ ਨੂੰ ਸਾਜਿਸ਼ੀ ਤਰੀਕੇ ਨਾਲ਼ ਤਸਕਰੀ ਲਈ ਵਰਤ ਕੇ ਵੱਡੇ ਪੱਧਰ `ਤੇ ਕੈਨੇਡਾ ਵਿਚ ਨਸ਼ੇ ਲੰਘਾਏ ਜਾ ਰਹੇ ਸਨ। ਇਹ ਵੀ ਕਿ ਬੀਤੇ ਦਿਨੀਂ ਉਂਟਾਰੀਓ ਤੇ ਕਿਊਬਕ ਵਿੱਚ ਛਾਪੇਮਾਰੀ ਕਰਕੇ 21 ਦੋਸ਼ੀ ਹਿਰਾਸਤ ’ਚ ਲਏ ਗਏ ਹਨ। ਉਨ੍ਹਾਂ ਤੋਂ 137 ਮਿਲੀਅਨ ਡਾਲਰਾਂ ਦੇ ਮੁੱਲ ਦੀ 1700 ਕਿਲੋ (ਲੱਗਭੱਗ ਪੌਣੇ ਦੋ ਟਨ) ਕੋਕੀਨ, ਭੰਗ, ਅਫੀਮ, ਤੇ ਨਸ਼ੀਲੀਆਂ ਗੋਲੀਆਂ, ਨਜਾਇਜ਼ (ਜੰਗੀ) ਹਥਿਆਰ, ਨਕਦੀ, ਮਹਿੰਗੇ ਗਹਿਣੇ, 43 ਸੈੱਲਫੋਨ, ਅਤੇ 6 ਕੰਪਿਊਟਰ ਵੀ ਕਬਜੇ ਵਿੱਚ ਲਏ ਗਏ ਹਨ। ਹੁਣ ਤੱਕ ਬਰੈਂਪਟਨ, ਕੈਲੇਡਨ, ਕਲਾਈਨਗ੍ਰਗ, ਮਾਰਖਮ, ਕੋਰੁਨਾ, ਅਤੇ ਲਾਸਾਲ (ਕਿਊਬਕ) ਵਿਖੇ ਕੁਝ ਘਰਾਂ ਤੇ ਕਾਰੋਬਾਰਾਂ ਵਿਚ ਛਾਪੇਮਾਰ ਕੇ ਅਵਤਾਰ ਸਹੋਤਾ, ਸਿਮਰਨਜੀਤ ਸਿੰਘ, ਕਰਨਦੀਪ ਸਿੰਘ, ਜਸਵਿੰਦਰ ਸੋਹੀ, ਮਹਿਕਪ੍ਰੀਤ ਸਿੰਘ, ਗੁਨਦੀਪ ਤਰੀਵਾਲ, ਤਰਮਿੰਦਰ ਸਿੰਘ, ਹਨਿੰਦਰਪਾਲ ਗਰੇਵਾਲ, ਹਰਜਵਿੰਦਰ ਸੰਧੂ, ਤੇਜਵਿੰਦਰ ਸੰਧੂ, ਕੰਵਰਪਾਲ ਕੁਲਾਰ, ਗਗਨਦੀਪ ਥਿੰਦਲ, ਜ਼ੈਨ ਖਵਾਜਾ, ਮੁਹੰਮਦ ਬਿਨ ਹਸਨ, ਸ਼ਾਅਨ ਬੈਟੀ, ਵਿਲੀ ਸ਼ਵ੍ਰਟਜ਼, ਮਿਛਲ ਮਸਕੋਨ, ਅਤੇ ਸਟੀਵਨ ਸਕਸੋਲਿਨ ਨੂੰ ਚਾਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਮੈਕਸੀਕੋ ਤੱਕ ਵੀ ਚੱਲ ਰਹੀ ਹੈ ਅਤੇ ਕੁਝ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਹੋਇਆ ਧੁੰਦਲਾ, ਨਹੀਂ ਜਾਰੀ ਕੀਤੇ ਵਰਕ ਪਰਮਿਟ ਅਗਲੀ ਖ਼ਬਰ ਐਂਡੀ ਬਰਨਹਮ ਦੀ ਸਰਕਾਰ ’ਚ ਪਹਿਲੀ ਸਿੱਖ ਮਹਿਲਾ ਸਤਵੀਰ ਕੌਰ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।