03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਉਦਘਾਟਨੀ ਸਮਾਰੋਹ ’ਚ ਪੁੱਜੇ ਮਹਾਰਾਜਾ ਕਿੰਗ ਚਾਰਲਜ਼ ਤੇ ਮਹਾਰਾਣੀ ਕੈਮੀਲਾ

ਅਜੀਤ ਡੈਸਕ 25-07-2026
ਗਲਾਸਗੋ, 24 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਸ਼ਹਿਰ ਗਲਾਸਗੋ ’ਚ ਵੀਰਵਾਰ ਸ਼ਾਮ 23ਵੀਆਂ ਰਾਸ਼ਟਰਮੰਡਲ ਖੇਡਾਂ 2026 ਦਾ ਰੰਗਾਰੰਗ ਉਦਘਾਟਨੀ ਸਮਾਰੋਹ ਸ਼ਾਨੋ-ਸ਼ੌਕਤ ਨਾਲ ਹੋਇਆ। ਗਲਾਸਗੋ ਦੇ ਓ.ਵੀ.ਓ. ਹਾਈਡਰੋ ਐਰੇਨਾ ’ਚ ਹੋਏ ਇਸ ਸਮਾਰੋਹ ’ਚ ਬ੍ਰਿਟੇਨ ਦੇ ਮਹਾਰਾਜਾ ਕਿੰਗ ਚਾਰਲਜ਼ ਤੀਜੇ ਤੇ ਮਹਾਰਾਣੀ ਕੈਮੀਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਖੇਡਾਂ ਦਾ ਅਧਿਕਾਰਕ ਉਦਘਾਟਨ ਕੀਤਾ। ਸਮਾਰੋਹ ’ਚ ਸਕਾਟਲੈਂਡ ਦੀ ਸੰਸਕ੍ਰਿਤੀ, ਇਤਿਹਾਸ, ਸੰਗੀਤ ਤੇ ਆਧੁਨਿਕ ਪਛਾਣ ਨੂੰ ਵਿਲੱਖਣ ਅੰਦਾਜ਼ ਵਿੱਚ ਦੁਨੀਆ ਸਾਹਮਣੇ ਪੇਸ਼ ਕੀਤਾ ਗਿਆ। ਮੰਚ ’ਤੇ ਰਵਾਇਤੀ ਬੈਗਪਾਈਪ, ਲੋਕ ਨਾਚ, ਆਧੁਨਿਕ ਲਾਈਟ ਸ਼ੋਅ ਅਤੇ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੋਹ ਲਿਆ। ਰਵਾਇਤੀ ਪਰੇਡ ਆਫ ਨੇਸ਼ਨਜ ਦੌਰਾਨ 70 ਤੋਂ ਵੱਧ ਦੇਸ਼ਾਂ ਤੇ ਖੇਤਰਾਂ ਦੇ ਖਿਡਾਰੀ ਆਪਣੇ-ਆਪਣੇ ਰਾਸ਼ਟਰੀ ਝੰਡਿਆਂ ਨਾਲ ਮੈਦਾਨ ’ਚ ਦਾਖਲ ਹੋਏ। ਭਾਰਤੀ ਦਲ ਦਾ ਵੀ ਦਰਸ਼ਕਾਂ ਨੇ ਖੜ੍ਹੇ ਹੋ ਕੇ ਨਿੱਘਾ ਸਵਾਗਤ ਕੀਤਾ। ਭਾਰਤੀ ਦਲ ਦੀ ਅਗਵਾਈ ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਨੇ ਤਿਰੰਗਾ ਝੰਡਾ ਲੈ ਕੇ ਕੀਤੀ। ਉਨ੍ਹਾਂ ਦੇ ਨਾਲ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਰਸਮੀ ਕਿੰਗਜ਼ ਬੈਟਨ ਸੰਭਾਲਿਆ। ਭਾਰਤ ਦੇ ਲਗਭਗ 190 ਮੈਂਬਰੀ ਦਲ ’ਚ 120 ਤੋਂ ਵੱਧ ਖਿਡਾਰੀ ਤੇ ਅਧਿਕਾਰੀ ਸ਼ਾਮਲ ਹਨ, ਜੋ 10 ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਭਾਰਤੀ ਦਲ ਦੇ ਨਾਲ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁੱਖ ਮਾਂਡਵੀਆ ਵੀ ਗਲਾਸਗੋ ’ਚ ਮੌਜੂਦ ਹਨ।
ਪਿਛਲੀ ਖ਼ਬਰ ਚਾਰ ਅਮਰੀਕੀ ਸੈਨਿਕਾਂ ਦੀ ਮੌਤ ਦਾ ਇਰਾਨ ਨੂੰ ਮਿਲੇਗਾ ਭਾਰੀ ਜਵਾਬ,ਟਰੰਪ ਵੱਲੋਂ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ’ਤੇ ਵਿ... ਅਗਲੀ ਖ਼ਬਰ ਬੌਂਡੀ ਬੀਚ ਹਮਲੇ ’ਚ ਬਹਾਦਰੀ ਦਿਖਾਉਣ ਵਾਲੇ ਭਾਰਤੀ ਨੂੰ ਮਿਲੀ ਆਸਟ੍ਰੇਲੀਆ ਦੀ ਨਾਗਰਿਕਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।