06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮੇਰਾ ਟੀਚਾ ਲਾਸ ਏਂਜਲਸ ਨੂੰ ਇਕ ਮਾਡਲ ਵਜੋਂ ਵਿਕਸਤਾ ਕਰਨਾ-ਰਮਨ

ਅਜੀਤ ਡੈਸਕ 29-07-2026
ਸੈਕਰਾਮੈਂਟੋ, 28 ਜੁਲਾਈ (ਹੁਸਨ ਲੜੋਆ ਬੰਗਾ)- ਲਾਸ ਏਂਜਲਸ ਸਿਟੀ ਕੌਂਸਲ ਮੈਂਬਰ ਅਤੇ ਮੇਅਰ ਅਹੁਦੇ ਦੀ ਉਮੀਦਵਾਰ ਨਿਤਿਆ ਰਮਨ ਆਪਣੇ ਜ਼ਿਲੇ ਵਿੱਚ ਸੜਕਾਂ ’ਤੇ ਰਹਿੰਦੇ ਬੇਘਰੇ ਲੋਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਆਈ ਗਿਰਾਵਟ ਦੇ ਮੁੱਦੇ ਨੂੰ ਉਭਾਰ ਰਹੀ ਹੈ | ਉਹ ਨਵੇਂ ਜਾਰੀ ਕੀਤੇ ਗਏ ਬੇਘਰਿਆਂ ਸਬੰਧੀ ਅੰਕੜਿਆਂ ਦਾ ਵੇਰਵਾ ਦੇ ਕੇੇ ਇਹ ਦਲੀਲ ਦੇ ਰਹੀ ਹੈ ਕਿ ਉਸ ਦਾ ਤਰੀਕਾ ਸ਼ਹਿਰ ਨੂੰ ਇੱਕ ਮਾਡਲ ਬਣਾਉਣ ਦਾ ਹੈ| ਉਹ ਮੌਜੂਦਾ ਮੇਅਰ ਕੈਰਨ ਬਾਸ ਨੂੰ ਚੁਣੌਤੀ ਦੇ ਰਹੀ ਹੈ| ‘ਲਾਸ ਏਂਜਲਸ ਟਾਈਮਜ਼’ ਦੇ ਅਨੁਸਾਰ, ਸੜਕਾਂ ’ਤੇ ਰਹਿੰਦੇ ਬੇਘਰੇ, ਜਿਨਾਂ ਨੂੰ ਬਾਹਰ ਖੁਲੇ ਵਿੱਚ ਜਾਂ ਵਾਹਨਾਂ ਵਿੱਚ ਰਹਿਣ ਵਾਲੇ ਲੋਕਾਂ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਪਿਛਲੇ ਸਾਲ ਦੇ ਮੁਕਾਬਲੇ ਰਮਨ ਦੇ ਕੌਂਸਲ ਜ਼ਿਲਾ 4 ਵਿੱਚ 49 ਪ੍ਰਤੀਸ਼ਤ ਘਟੇ ਹਨ ਜਦੋਂ ਕਿ ਸ਼ਹਿਰ ਭਰ ਵਿੱਚ ਸੜਕਾਂ ’ਤੇ ਰਹਿੰਦੇ ਬੇਘਰਿਆਂ ਵਿੱਚ 8 ਪ੍ਰਤੀਸ਼ਤ ਵਾਧਾ ਹੋਇਆ ਹੈ| ਲਾਸ ਏਂਜਲਸ ਬੇਘਰਿਆਂ ਸਬੰਧੀ ਸੇਵਾਵਾਂ ਅਥਾਰਟੀ ਦੀ ਤਾਜਾ ਰਿਪੋਰਟ ਅਨੁਸਾਰ, ਲਾਸ ਏਂਜਲਸ ਵਿੱਚ ਆਸਰਾ-ਘਰਾਂ ਅਤੇ ਅੰਤਰਿਮ ਰਿਹਾਇਸ਼ਾਂ ’ਚ ਰਹਿਣ ਵਾਲੇ ਲੋਕਾਂ ਵਿਚ 3.4 ਪ੍ਰਤੀਸ਼ਤ ਵਾਧਾ ਹੋਇਆ ਹੈ| ਰਮਨ ਨੇ ਕਿਹਾ ਹੈ ਕਿ ਨਤੀਜੇ ਦਰਸਾਉਂਦੇ ਹਨ ਕਿ ਇਹ ਸੰਕਟ ਹੱਲ ਕੀਤਾ ਜਾ ਸਕਦਾ ਹੈ| ਉਸ ਨੇ ਕਿਹਾ ਹੈ ਕਿ ‘‘ ਮੈਂ ਆਪਣੇ ਜ਼ਿਲੇ ਵਿੱਚ ਜੋ ਪਹੁੰਚ ਅਪਣਾਈ ਹੈ ਉਹ ਕਾਰਗਰ ਹੈ ਅਤੇ ਜੇਕਰ ਮੈਂ ਮੇਅਰ ਚੁਣੀ ਗਈ ਹਾਂ ਤਾਂ ਮੈ ਇਸ ਨੂੰ ਸਮੁਚੇ ਸ਼ਹਿਰ ਵਿਚ ਲਾਗੂ ਕਰਾਂਗੀ’’| ਰਮਨ ਨੇ ਕਿਹਾ ਕਿ ਜ਼ਿਲਾ 4 ਵਿੱਚ 2022 ਤੋਂ ਬਾਅਦ ਟੈਂਟਾਂ ਦੀ ਗਿਣਤੀ 73 ਪ੍ਰਤੀਸ਼ਤ ਘੱਟ ਗਈ ਹੈ|” ਰਮਨ ਨੇ ਬਾਸ ਦੇ ‘ਇਨਸਾਈਡ ਸੇਫ’ ਪ੍ਰੋਗਰਾਮ ਦੀ ਆਲੋਚਨਾ ਕੀਤੀ, ਇਹ ਦਲੀਲ ਦਿੱਤੀ ਕਿ 30 ਕਰੋੜ ਪੌਂਡ ਤੋਂ ਵੱਧ ਦੀ ਲਾਗਤ ਦੇ ਬਾਵਜੂਦ ਇਹ ਪ੍ਰੋਗਰਾਮ ਸਥਾਈ ਨਤੀਜੇ ਨਹੀਂ ਕੱਢ ਸਕਿਆ|
ਪਿਛਲੀ ਖ਼ਬਰ ਵਿਕਟੋਰੀਆ ਲੇਬਰ ਪਾਰਟੀ ਨੂੰ ਮਿਲਿਆ ਨਵਾਂ ਮੁੱਖ ਮੰਤਰੀ ਅਗਲੀ ਖ਼ਬਰ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਵਾਪਰੀ ਅੱਗ ਦੀ ਘਟਨਾ ਸੰਬੰਧੀ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।