04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਕੁਆਮਿਸ਼ ’ਚ ਪਹਾੜੀ ਸਾਈਕਲਿੰਗ ਕਰਨ ਵਾਲੇ ਵਲੰਟੀਅਰ ਦੀ ਮੌਤ

ਅਜੀਤ ਡੈਸਕ 30-07-2026
ਵੈਨਕੂਵਰ, 29 ਜੁਲਾਈ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰ ਸਕੁਆਮਿਸ਼ ਵਿੱਚ ਕਰੀਬ ਤਿੰਨ ਦਹਾਕਿਆਂ ਤੱਕ ਅਣਜਾਣ ਲੋਕਾਂ ਦੀ ਜਾਨ ਬਚਾਉਣ ਲਈ ਵਲੰਟੀਅਰ ਵਜੋਂ ਸੇਵਾ ਨਿਭਾਉਣ ਵਾਲੇ 55 ਸਾਲਾ ਵਿਅਕਤੀ ਮਾਈਕਲ ਕੋਇਲ ਦੀ ਪਹਾੜੀ ਸਾਈਕਲਿੰਗ ਦੌਰਾਨ ਮੌਤ ਹੋ ਗਈ। ਮ੍ਰਿਤਕ ਲਗਭਗ 30 ਸਾਲਾਂ ਤੋਂ ਖੋਜ ਅਤੇ ਬਚਾਅ ਸੇਵਾਵਾਂ ਨਾਲ ਜੁੜੇ ਹੋਏ ਸਨ। ਪ੍ਰਾਪਤ ਵੇਰਵਿਆਂ ਅਨੁਸਾਰ ਉਹ ਸਕੁਆਮਿਸ਼ ਖੇਤਰ ਵਿੱਚ ਮਾਊਂਟੇਨ ਸਾਈਕਲਿੰਗ ਕਰ ਰਹੇ ਸਨ, ਜਦੋਂ ਅਚਾਨਕ ਡਿੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦਿਹਾਂਤ ਨਾਲ ਖੋਜ ਅਤੇ ਬਚਾਅ ਭਾਈਚਾਰੇ, ਸਾਥੀਆਂ ਅਤੇ ਸਥਾਨਕ ਲੋਕਾਂ ਵਿੱਚ ਡੂੰਘੇ ਦੁੱਖ ਦੀ ਲਹਿਰ ਹੈ।
ਪਿਛਲੀ ਖ਼ਬਰ ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਸ਼ਨਿਚਰਵਾਰ ਨੂੰ ਪੰਜਾਬ ਪਹੁੰਚੇਗੀ ਅਗਲੀ ਖ਼ਬਰ ਅਕਾਲੀ ਦਲ (ਬ) ਨੇ ਆਪਣੇ ਰਾਜ-ਭਾਗ ਸਮੇਂ ਪੰਜਾਬ ਨੂੰ ਇਤਿਹਾਸਕ ਵਿਕਾਸ ਤੇ ਖੁਸ਼ਹਾਲੀ ਦਿੱਤੀ-ਕਨਵਰਜੀਤ ਸਿੰਘ ਬਰਕੰਦੀ -ਕੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।