04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਅਕਾਲੀ ਦਲ (ਬ) ਨੇ ਆਪਣੇ ਰਾਜ-ਭਾਗ ਸਮੇਂ ਪੰਜਾਬ ਨੂੰ ਇਤਿਹਾਸਕ ਵਿਕਾਸ ਤੇ ਖੁਸ਼ਹਾਲੀ ਦਿੱਤੀ-ਕਨਵਰਜੀਤ ਸਿੰਘ ਬਰਕੰਦੀ -ਕੈਲੀਫੋਰਨੀਆਂ ’ਚ ਹੋਇਆ ਨਿੱਘਾ ਸਵਾਗਤ

ਅਜੀਤ ਡੈਸਕ 30-07-2026
ਸਾਨ ਫਰਾਂਸੁਸਕੋ, 29 ਜੁਲਾਈ(ਐਸ ਅਸ਼ੋਕ ਭੌਰਾ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਨੇ ਆਪਣੇ ਰਾਜ-ਭਾਗ ਦੌਰਾਨ ਪੰਜਾਬ ਦੇ ਸਮੂਹਿਕ ਵਿਕਾਸ ਤੇ ਤਰੱਕੀ ਵਿੱਚ ਜੋ ਰਿਕਾਰਡ ਤੋੜ ਯੋਗਦਾਨ ਪਾਇਆ ਹੈ,ਕਿਸੇ ਤੋਂ ਗੁੱਝਾ ਨਹੀਂ ਤੇ ਇਸ ਵੇਲੇ ਆਪ ਸਰਕਾਰ ਵੇਲੇ ਪੰਜਾਬ ਦੀ ਜੋ ਸਥਿਤੀ ਹੈ ਉਹ ਵੀ ਕਿਸੇ ਤੋਂ ਛੁਪੀ ਹੋਈ ਨਹੀਂ।ਵਕਤ ਤੇ ਰਾਜਨੀਤਕ ਹਾਲਾਤ ਬਦਲਦੇ ਰਹਿੰਦੇ ਹਨ,ਕੰਮ ਕਰਦਿਆਂ ਗਲਤੀਆਂ ਹੋ ਵੀ ਜਾਂਦੀਆਂ ਹਨ ਪਰ ਪੰਜਾਬ ਦੀ ਤਰੱਕੀ,ਖੁਸ਼ਹਾਲੀ ਤੇ ਵਿਕਾਸ ਲਈ ਅਕਾਲੀ ਦਲ ਹਮੇਸ਼ਾ ਬਚਨਵੱਧ ਰਿਹਾ ਹੈ ਤੇ ਰਹੇਗਾ ਵੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ ਉੱਤਰੀ ਅਮਰੀਕਾ ਦੇ ਖਾਸ ਮਿਸ਼ਨ ਪੰਜਾਬ 2027 ਲਈ ਉਚੇਚਾ ਪੁੱਜੇ ਹਲਕਾ ਮੁਕਤਸਰ ਤੋਂ ਸਾਬਕਾ ਵਿਧਾਇਕ ਕਨਵਰਜੀਤ ਸਿੰਘ ਬਰਕੰਦੀ ਨੇ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ।ਉਹਨਾਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਮਿਸ਼ਨ ਤੇ ਉਦੇਸ਼ ਲੈ ਕੇ ਤੁਹਾਡੇ ਕੋਲ ਆਏ ਹਨ ਕਿ ਇੱਕ ਵਾਰ ਫਿਰ ਅਕਾਲੀ ਦਲ ਬਾਦਲ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿਓ ਤੇ ਪੰਜਾਬ ਨੂੰ ਮੁੜ ਕੇ ਖੁਸ਼ਹਾਲੀ ਦੀ ਲੀਹ ‘ਤੇ ਲਿਆਉਣ ਲਈ ਅਸੀਂ ਵਾਅਦਾ ਕਰਦੇ ਹਾਂ।ਇੱਥੇ ਇਹ ਜ਼ਿਕਰਯੋਗ ਹੈ ਕਿ ਲੰਬੇ ਅਰਸੇ ਬਾਅਦ ਉੱਤਰੀ ਅਮਰੀਕਾ ਵਿੱਚ ਅਕਾਲੀ ਦਲ ਦੀ ਗੱਲ ਨੂੰ ਸੁਣਨ ਲਈ ਲੋਕ ਜੁੜਨ ਲੱਗੇ ਹਨ ਤੇ ਜਿੰਨੇ ਵੀ ਇਕੱਠ ਰੋਜੀ ਬਰਕੰਦੀ ਹੋਰਾਂ ਨੇ ਅਮਰੀਕਾ ‘ਚ ਕੀਤੇ ਨੇ ਉਹਨਾਂ ਨੂੰ ਭਰਮਾ ਹੁੰਗਾਰਾ ਹੀ ਨਹੀੰ ਮਿਲਿਆ ਸਗੋਂ ਉਹਨਾਂ ਦੀ ਗੱਲ ਨੂੰ ਵੀ ਧਿਆਨ ਨਾਲ ਸੁਣਿਆ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਮਰੀਕਾ ‘ਚ ਪ੍ਰਧਾਨ ਕੁਲਵੰਤ ਸਿੰਘ ਖਹਿਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਸਦੀ ਤੋਂ ਵੀ ਵੱਧ ਪੁਰਾਣੀ ਪਾਰਟੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨਾਲ ਹਮੇਸ਼ਾ ਵਾਂਗ ਡੱਟ ਕੇ ਖੜੇ ਹਨ ਤੇ ਪੰਜਾਬ ਵਿੱਚ 2027 ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਹ ਆਪਣੇ ਵਿਦੇਸ਼ੀ ਭਰਾਵਾਂ ਨੂੰ ਨਾਲ ਲੈ ਕੇ ਲਗਾਤਾਰ ਯਤਨਸ਼ੀਲ ਹਨ।ਕਿਉਂ ਕਿ ਪੰਜਾਬ ਦੀ ਰਾਜਨੀਤੀ ‘ਚ ਐਨ ਆਰ ਆਈ ਭਰਾਵਾਂ ਦੀ ਹਮੇਸ਼ਾਂ ਦਿਲਚਸਪੀ ਤੇ ਯੋਗਦਾਨ ਰਿਹਾ ਹੈ।ਇਸ ਮੌਕੇ ਤੇ ਪੁੱਛੇ ਗਏ ਕੁਝ ਸਵਾਲਾਂ ਦੇ ਜਵਾਬ ਵੀ ਰੋਜੀ ਬਰਕੰਦੀ ਹੋਰਾਂ ਨੇ ਬੜੇ ਸੰਜਮ, ਠਰੰਮੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੇ।ਫਰੀਮਾਂਟ ਦੇ ਸਕੂਨ ਹਾਲ ‘ਚ ਹੋਏ ਇਸ ਸਮਾਗਮ ਵਿੱਚ ਵੱਖ ਵੱਖ ਖੇਡ ਕਲੱਬਾਂ,ਰਾਜਸੀ ਪਾਰਟੀਆਂ,ਸਮਾਜਿਕ ਸੰਸਥਾਵਾਂ ,ਧਾਰਮਿਕ ਤੇ ਗੁਰਦੁਆਰਿਆਂ ਪ੍ਰਬੰਧਕ ਕਮੇਟੀਆਂ ਨਾਲ ਜੁੜੀਆਂ ਸ਼ਖਸੀਅਤਾਂ ਸ਼ਾਮਿਲ ਸਨ ।ਹਾਜਰ ਪੰਜਾਬੀ ਪ੍ਰਵਾਸੀਆਂ ਨੇ ਆਸ ਜਿਤਾਈ ਕਾਨੂੰਨ ਵਿਵਸਥਾ ਤੇ ਕਰਜੇ ਦੇ ਭਾਰ ਨਾਲ ਹਿੱਲੇ ਪੰਜਾਬ ਲਈ ਰਾਜਨੀਤਕ ਤੌਰ ‘ਤੇ ਕੁਝ ਨਵਾਂ ਹੋਣਾ ਹੀ ਚਾਹੀਦਾ ਹੈ।
ਪਿਛਲੀ ਖ਼ਬਰ ਸਕੁਆਮਿਸ਼ ’ਚ ਪਹਾੜੀ ਸਾਈਕਲਿੰਗ ਕਰਨ ਵਾਲੇ ਵਲੰਟੀਅਰ ਦੀ ਮੌਤ ਅਗਲੀ ਖ਼ਬਰ ਬ੍ਰਿਟਿਸ਼ ਪਾਕਿਸਤਾਨੀ ਐਸੋਸੀਏਸ਼ਨ ਵੱਲੋਂ ਲੈਸਟਰ ਦੇ ਲਾਰਡ ਮੇਅਰ ਕੁਲਵਿੰਦਰ ਸਿੰਘ ਜੋਹਲ ਦੇ ਸਨਮਾਨ ਵਿੱਚ ਸ਼ਾਨਦਾਰ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।