ਪੰਨੂ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਮਾਮਲੇ ’ਚ 20 ਨਵੰਬਰ ਨੂੰ ਸਜ਼ਾ ਸੁਣਾਏਗੀ ਅਦਾਲਤ
ਵਾਸ਼ਿੰਗਟਨ, 12 ਅਗਸਤ (ਏਜੰਸੀ)- ਅਮਰੀਕਾ ਦੀ ਇਕ ਸੰਘੀ ਅਦਾਲਤ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਕਬੂਲ ਕਰਨ ਵਾਲੇ ਨਿਖਿਲ ਗੁਪਤਾ ਨੂੰ 20 ਨਵੰਬਰ ਨੂੰ ਸਜ਼ਾ ਸੁਣਾਏਗੀ। ਨਿਊਯਾਰਕ ਦੇ ਸਦਰਨ ਡਿਸਟ੍ਰਿਕਟ ਦੀ ਸੰਘੀ ਅਦਾਲਤ ਨੇ ਗੁਪਤਾ ਨੂੰ ਸਜ਼ਾ ਸੁਣਾਉਣ ਲਈ ਪਹਿਲਾਂ 25 ਸਤੰਬਰ ਦੀ ਤਰੀਕ ਤੈਅ ਕੀਤੀ ਸੀ।
ਅਜੀਤ ਡੈਸਕ
13-08-2026