ਨਿਊਯਾਰਕ, 16 ਅਗਸਤ (ਰਾਜੂ ਸਾਹਿਬਾਜ਼ਪੁਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਦੀ ਅਟਾਰਨੀ ਜਨਰਲ ਚੋਣ ਲੜ ਰਹੀ ਭਾਰਤੀ ਮੂਲ ਦੀ ਰਿਪਬਲਿਕਨ ਉਮੀਦਵਾਰ ਸਰਿਥਾ ਕੋਮਾਤੀਰੈਡੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨਿਊਯਾਰਕ ਵਾਸੀਆਂ ਨੂੰ ਨਵੰਬਰ ਦੀ ਚੋਣ ਵਿੱਚ ਕੋਮਾਤੀਰੇੱਡੀ ਨੂੰ ਜਿਤਾਉਣ ਦੀ ਅਪੀਲ ਕੀਤੀ। ਮਿਸੂਰੀ ’ਚ ਵੱਡੀ ਹੋਈ ਕੋਮਾਤੀਰੇੱਡੀ ਦੇ ਮਾਤਾ-ਪਿਤਾ ਭਾਰਤ ਦੇ ਤੇਲੰਗਾਨਾ ਸੂਬੇ ਤੋਂ ਅਮਰੀਕਾ ਆਏ ਸਨ। ਹਾਰਵਰਡ ਲਾਅ ਸਕੂਲ ਤੋਂ ਪੜ੍ਹੀ ਕੋਮਾਤੀਰੈਡੀ ਸੰਘੀ ਵਕੀਲ ਰਹਿ ਚੁੱਕੀ ਹੈ। ਉਹ ਮੌਜੂਦਾ ਸੁਪਰੀਮ ਕੋਰਟ ਜੱਜ ਬ੍ਰੈੱਟ ਕੈਵਨਾਘ ਕੋਲ ਕਾਨੂੰਨੀ ਕਲਰਕ ਵਜੋਂ ਵੀ ਕੰਮ ਕਰ ਚੁੱਕੀ ਹੈ। ਟਰੰਪ ਨੇ 2020 ਵਿਚ ਉਸ ਨੂੰ ਸੰਘੀ ਜੱਜ ਬਣਾਉਣ ਲਈ ਨਾਮਜ਼ਦ ਕੀਤਾ ਸੀ। ਟਰੰਪ ਨੇ ਕਿਹਾ ਕਿ ਕੋਮਾਤੀਰੇੱਡੀ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਅਤੇ ਪੁਲਿਸ ਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰੇਗੀ। ਇਸ ਦੌਰਾਨ ਉਨ੍ਹਾਂ ਮੌਜੂਦਾ ਅਟਾਰਨੀ ਜਨਰਲ ਲੈਟੀਸ਼ੀਆ ਜੇਮਜ਼ ਉੱਤੇ ਤਿੱਖੇ ਸਿਆਸੀ ਹਮਲੇ ਵੀ ਕੀਤੇ। ਜੇਮਜ਼ ਨੇ 2022 ਵਿੱਚ ਟਰੰਪ ਅਤੇ ਉਨ੍ਹਾਂ ਦੀ ਕੰਪਨੀ ਖ਼ਿਲਾਫ਼ ਵਿੱਤੀ ਧੋਖਾਧੜੀ ਦਾ ਮੁਕੱਦਮਾ ਕੀਤਾ ਸੀ। ਹੁਣ ਇਹ ਪੁਰਾਣਾ ਕਾਨੂੰਨੀ ਟਕਰਾਅ ਵੀ ਅਟਾਰਨੀ ਜਨਰਲ ਦੀ ਚੋਣ ਦਾ ਵੱਡਾ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ। ਕੋਮਾਤੀਰੇੱਡੀ ਨੇ ਟਰੰਪ ਦੇ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਨਿਊਯਾਰਕ ਵਾਸੀਆਂ ਦਾ ਭਰੋਸਾ ਜਿੱਤਣ ਲਈ ਮਿਹਨਤ ਕਰੇਗੀ। Sanitha Komatireddy ਭਾਰਤੀ ਮੂਲ ਦੀ ਰਿਪਬਲਿਕਨ ਉਮੀਦਵਾਰ ਸਰਿਥਾ ਕੋਮਾਤੀਰੈਡੀ
ਭਾਰਤੀ ਮੂਲ ਦੀ ਸਰਿਥਾ ਕੋਮਾਤੀਰੈਡੀ ਦੇ ਹੱਕ ’ਚ ਡਟੇ ਟਰੰਪ —- ਨਿਊਯਾਰਕ ਅਟਾਰਨੀ ਜਨਰਲ ਚੋਣ ’ਚ ਲੈਟੀਸ਼ੀਆ ਜੇਮਜ਼ ਨੂੰ ਦੇਵੇਗੀ ਟੱਕਰ
ਨਿਊਯਾਰਕ, 16 ਅਗਸਤ (ਰਾਜੂ ਸਾਹਿਬਾਜ਼ਪੁਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਦੀ ਅਟਾਰਨੀ ਜਨਰਲ ਚੋਣ ਲੜ ਰਹੀ ਭਾਰਤੀ ਮੂਲ ਦੀ ਰਿਪਬਲਿਕਨ ਉਮੀਦਵਾਰ ਸਰਿਥਾ ਕੋਮਾਤੀਰੈਡੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨਿਊਯਾਰਕ ਵਾਸੀਆਂ ਨੂੰ ਨਵੰਬਰ ਦੀ ਚੋਣ ਵਿੱਚ ਕੋਮਾਤੀਰੇੱਡੀ ਨੂੰ ਜਿਤਾਉਣ ਦੀ ਅਪੀਲ ਕੀਤੀ।
ਅਜੀਤ ਡੈਸਕ
17-08-2026