17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਇੰਡੀਆਨਾ ’ਚ ਤੂਫ਼ਾਨ ਤੇ ਇਤਿਹਾਸਕ ਹੜ੍ਹ ਦੀ ਤਬਾਹੀ, 6 ਮੌਤਾਂ; 113 ਸਾਲ ਪੁਰਾਣਾ ਰਿਕਾਰਡ ਟੁੱਟਿਆ

ਨਿਊਯਾਰਕ, 16 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੇ ਇੰਡੀਆਨਾ ਸੂਬੇ ’ਚ ਕਈ ਦਿਨਾਂ ਤੋਂ ਜਾਰੀ ਮੋਹਲੇਧਾਰ ਮੀਂਹ, ਤੇਜ਼ ਤੂਫ਼ਾਨ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸੂਬਾਈ ਅਧਿਕਾਰੀਆਂ ਮੁਤਾਬਕ ਇਸ ਕੁਦਰਤੀ ਆਫ਼ਤ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ।

ਅਜੀਤ ਡੈਸਕ 17-08-2026

ਨਿਊਯਾਰਕ, 16 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੇ ਇੰਡੀਆਨਾ ਸੂਬੇ ’ਚ ਕਈ ਦਿਨਾਂ ਤੋਂ ਜਾਰੀ ਮੋਹਲੇਧਾਰ ਮੀਂਹ, ਤੇਜ਼ ਤੂਫ਼ਾਨ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸੂਬਾਈ ਅਧਿਕਾਰੀਆਂ ਮੁਤਾਬਕ ਇਸ ਕੁਦਰਤੀ ਆਫ਼ਤ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਜੈਨਿੰਗਜ਼ ਕਾਊਂਟੀ ਦਾ ਚਾਰ ਸਾਲਾ ਬੱਚਾ ਵੀ ਸ਼ਾਮਲ ਹੈ, ਜਿਸ ਦੇ ਘਰ ਉੱਤੇ ਤੂਫ਼ਾਨ ਦੌਰਾਨ ਦਰੱਖਤ ਡਿੱਗ ਗਿਆ ਸੀ। ਡੇਲਾਵੇਅਰ ਕਾਊਂਟੀ ਵਿੱਚ 19 ਸਾਲਾ ਨੌਜਵਾਨ ਅਤੇ 58 ਸਾਲਾ ਔਰਤ ਦੀ ਵੀ ਜਾਨ ਚਲੀ ਗਈ। ਇੰਡੀਆਨਾਪੋਲਿਸ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਹਾਲਾਤ ਸਭ ਤੋਂ ਵੱਧ ਗੰਭੀਰ ਹਨ। ਸ਼ਹਿਰ ਦੇ ਮੇਅਰ ਜੋਅ ਹੋਗਸੈੱਟ ਨੇ ਕਿਹਾ ਕਿ ਇੰਡੀਆਨਾਪੋਲਿਸ ਨੇ ਪਿਛਲੇ 30 ਸਾਲਾਂ ਵਿੱਚ ਅਜਿਹਾ ਭਿਆਨਕ ਹੜ੍ਹ ਨਹੀਂ ਦੇਖਿਆ। ਵ੍ਹਾਈਟ ਦਰਿਆ ਅਤੇ ਨਾਲ ਲੱਗਦੀਆਂ ਨਹਿਰਾਂ ਵਿਚਕਾਰ ਵਸੇ ਇਲਾਕਿਆਂ ਵਿੱਚੋਂ ਸੈਂਕੜੇ ਘਰ ਖਾਲੀ ਕਰਵਾਏ ਗਏ ਹਨ। ਬਚਾਅ ਟੀਮਾਂ ਨੇ ਕਿਸ਼ਤੀਆਂ ਦੀ ਮਦਦ ਨਾਲ ਪਾਣੀ ਵਿੱਚ ਫਸੇ 95 ਲੋਕਾਂ ਅਤੇ 45 ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਨੋਬਲਜ਼ਵਿਲ ਵਿੱਚ ਵ੍ਹਾਈਟ ਦਰਿਆ ਦਾ ਪਾਣੀ 24.6 ਫੁੱਟ ਤੱਕ ਪਹੁੰਚ ਗਿਆ, ਜਿਸ ਨਾਲ 113 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਡੇਲਾਵੇਅਰ ਕਾਊਂਟੀ ਵਿੱਚ 350 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ, ਜਦਕਿ ਟਿਪਟਨ ਕਾਊਂਟੀ ਵਿੱਚ ਬਜ਼ੁਰਗਾਂ ਦੀ ਮੋਬਾਈਲ ਹੋਮ ਬਸਤੀ ਵੀ ਖਾਲੀ ਕਰਵਾਈ ਗਈ। ਸੂਬੇ ਦੀਆਂ ਇੱਕ ਦਰਜਨ ਤੋਂ ਵੱਧ ਕਾਊਂਟੀਆਂ ਨੇ ਸਥਾਨਕ ਆਫ਼ਤ ਦਾ ਐਲਾਨ ਕਰ ਦਿੱਤਾ ਹੈ ਅਤੇ ਕਰੀਬ ਡੇਢ ਲੱਖ ਲੋਕ ਬਿਜਲੀ ਤੋਂ ਵਾਂਝੇ ਹਨ। ਗਵਰਨਰ ਮਾਈਕ ਬਰਾਊਨ ਨੇ ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਦੂਰ ਰਹਿਣ ਅਤੇ ਸਰਕਾਰੀ ਚਿਤਾਵਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਡੀਆਨਾ ਲਈ ਸੰਘੀ ਐਮਰਜੈਂਸੀ ਐਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਸੂਬੇ ਨੂੰ ਕੇਂਦਰੀ ਆਫ਼ਤ ਰਾਹਤ ਸਹਾਇਤਾ ਮਿਲੇਗੀ। ਇਸ਼ ਸਮੇ ਇੰਡੀਆਨਾ ਤੇ ਨਾਲ ਲੱਗਦੀਆਂ ਕਏ ਸਟੇਟਾਂ ਵਿੱਚ ਹਾਲਤ ਚਿੰਤਾਜਨਕ ਬਣੇ ਹੋਏ ਹਨ

ਪਿਛਲੀ ਖ਼ਬਰ ਜਨਤਕ ਸੁਰੱਖਿਆ ਦੇ ਨਾਂ ’ਤੇ ਸਰਕਾਰੀ ਪ੍ਰੋਗਰਾਮ ਬਣਿਆ ਸਿਆਸੀ ਅਖਾੜਾ, ਟਰੰਪ ਨੇ ਬਲੇਕਮੈਨ ਲਈ ਮੰਗੀਆਂ ਵੋਟਾਂ —- ਪੁਲਿਸ ਅ... ਅਗਲੀ ਖ਼ਬਰ ਭਾਰਤੀ ਮੂਲ ਦੀ ਸਰਿਥਾ ਕੋਮਾਤੀਰੈਡੀ ਦੇ ਹੱਕ ’ਚ ਡਟੇ ਟਰੰਪ —- ਨਿਊਯਾਰਕ ਅਟਾਰਨੀ ਜਨਰਲ ਚੋਣ ’ਚ ਲੈਟੀਸ਼ੀਆ ਜੇਮਜ਼ ਨੂੰ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।