21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਇਮਰਾਨ ਖਾਨ ਨੂੰ ਹਸਪਤਾਲ ਭੇਜਣ ਦੇ ਹੁਕਮ ਦਾ ਕਾਂਗਰਸਮੈਨ ਸੁਹਾਸ ਸੁਬਰਮਨੀਅਮ ਵੱਲੋਂ ਸਵਾਗਤ

ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਸੁਹਾਸ ਸੁਬਰਮਨੀਅਮ ਨੇ ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਲਾਜ ਲਈ ਹਸਪਤਾਲ ਭੇਜਣ ਦੇ ਅਦਾਲਤੀ ਹੁਕਮ ਦਾ ਸਵਾਗਤ ਕੀਤਾ ਹੈ। ਆਪਣੇ ਅਧਿਕਾਰਤ ਬਿਆਨ ’ਚ ਸੁਬਰਮਣਯਮ ਨੇ ਕਿਹਾ ਕਿ ਇਮਰਾਨ ਖਾਨ ਨੂੰ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਭੇਜਣ ਦੀ ਜਾਣਕਾਰੀ ਤਸੱਲੀ ਵਾਲੀ ਹੈ।

ਅਜੀਤ ਡੈਸਕ 21-08-2026
ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਸੁਹਾਸ ਸੁਬਰਮਨੀਅਮ ਨੇ ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਲਾਜ ਲਈ ਹਸਪਤਾਲ ਭੇਜਣ ਦੇ ਅਦਾਲਤੀ ਹੁਕਮ ਦਾ ਸਵਾਗਤ ਕੀਤਾ ਹੈ। ਆਪਣੇ ਅਧਿਕਾਰਤ ਬਿਆਨ ’ਚ ਸੁਬਰਮਣਯਮ ਨੇ ਕਿਹਾ ਕਿ ਇਮਰਾਨ ਖਾਨ ਨੂੰ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਭੇਜਣ ਦੀ ਜਾਣਕਾਰੀ ਤਸੱਲੀ ਵਾਲੀ ਹੈ। ਹਿਰਾਸਤ ਦੌਰਾਨ ਉਨ੍ਹਾਂ ਦੀ ਅੱਖ ਨੂੰ ਨੁਕਸਾਨ ਪਹੁੰਚਣ, ਸਿਹਤ ਵਿਗੜਨ ਅਤੇ ਲੰਮੇ ਸਮੇਂ ਤੱਕ ਇਕਾਂਤਵਾਸ ਵਿਚ ਰੱਖੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਹਸਪਤਾਲ ਵਿਚ ਇਲਾਜ ਦੇ ਨਾਲ ਨਿੱਜੀ ਡਾਕਟਰ ਤੇ ਪਰਿਵਾਰ ਤੱਕ ਪਹੁੰਚ ਦੇਣਾ ਸਹੀ ਦਿਸ਼ਾ ਵੱਲ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਹਸਪਤਾਲ ਭੇਜਣਾ ਹੀ ਕਾਫ਼ੀ ਨਹੀਂ ਹੈ। ਇਮਰਾਨ ਖਾਨ ਦੇ ਮਨੁੱਖੀ ਅਧਿਕਾਰਾਂ, ਸਿਹਤ ਸੁਰੱਖਿਆ ਤੇ ਢੁੱਕਵੀਂ ਡਾਕਟਰੀ ਦੇਖਭਾਲ ਲਈ ਅਮਰੀਕਾ ਨੂੰ ਆਪਣੀ ਆਵਾਜ਼ ਲਗਾਤਾਰ ਉਠਾਉਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸੁਹਾਸ ਸੁਬਰਮਨਮੀਅਮ ਦੀ ਅਗਵਾਈ ਹੇਠ ਅਮਰੀਕੀ ਸੰਸਦ ਦੇ 13 ਰਿਪਬਲਿਕਨ ਤੇ ਡੈਮੋਕ੍ਰੇਟ ਮੈਂਬਰਾਂ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਸਾਂਝੀ ਚਿੱਠੀ ਲਿਖੀ ਸੀ। ਚਿੱਠੀ ਵਿਚ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਹਿਰਾਸਤ, ਸਿਹਤ, ਪਰਿਵਾਰਕ ਮੁਲਾਕਾਤਾਂ ਅਤੇ ਬੁਨਿਆਦੀ ਸਹੂਲਤਾਂ ਬਾਰੇ ਚਿੰਤਾ ਪ੍ਰਗਟਾਈ ਗਈ ਸੀ । ਸੁਹਾਸ ਸੁਬਰਾਮਨੀਅਮ
ਪਿਛਲੀ ਖ਼ਬਰ ਪੈਨਸਿਲਵੇਨੀਆ ਦੇ ਹਵਾਈ ਅੱਡੇ ’ਤੇ ਜਹਾਜ਼ ਤੇ ਪੁਲਿਸ ਹੈਲੀਕਾਪਟਰ ਦੀ ਟੱਕਰ, ਪਾਇਲਟ ਦੀ ਮੌਤ ਅਗਲੀ ਖ਼ਬਰ ਪਾਰਸਲਾਂ ਰਾਹੀਂ ਨਿਊਯਾਰਕ ਪਹੁੰਚੀ 30 ਕਿਲੋ ਕੋਕੀਨ ਬਰਾਮਦ, 3 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।