ਭਰਤੀ ਵਿਚ ਵਿਤਕਰਾ ਕਰਨ ਦੇ ਦੋਸ਼ਾਂ ਦੀ ਜਾਂਚ ਹੋਵੇਗੀ-ਢਿੱਲੋਂ
ਸੈਕਰਾਮੈਂਟੋ, 29 ਅਗਸਤ (ਹੁਸਨ ਲੜੋਆ ਬੰਗਾ)-ਨਿਆਂ ਵਿਭਾਗ ਦੇ ਸਿਵਲ ਰਾਈਟਸ ਡਿਵੀਜ਼ਨ ਦੀ ਮੁਖੀ ਹਰਮੀਤ ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਖੁਲਾਸਾ ਕੀਤਾ ਹੈ ਕਿ ਸੰਘੀ ਅਧਿਕਾਰੀ ਅਮਰੀਕੀ ਮਾਲਕਾਂ ਦੁਆਰਾ ਭਰਤੀ ’ਚ ਕਥਿਤ ਰਾਸ਼ਟਰੀ ਮੂਲ ਵਿਤਕਰੇ ਦੀ ਵਿਆਪਕ ਸਮੀਖਿਆ ਦੇ ਹਿੱਸੇ ਵਜੋਂ ਇੱਕ ਵਿਵਾਦਪੂਰਨ ਭਰਤੀ ਪੋਸਟ ਦੀ ਜਾਂਚ ਕਰ ਰਹੇ ਹਨ| ਢਿੱਲੋਂ ਨੇ ਪੁਸ਼ਟੀ ਕੀਤੀ ਕਿ ਨਿਆਂ ਵਿਭਾਗ ਬਰਾਬਰ ਰੁਜ਼ਗਾਰ ਅਵਸਰ ਕਮਿਸ਼ਨ ਤੇ ਕਿਰਤ ਵਿਭਾਗ ਦੇ ਨਾਲ ਮਿਲ ਕੇ ਇਸ਼ਤਿਹਾਰ ਦੀ ਸਮੀਖਿਆ ਕਰ ਰਿਹਾ ਹੈ| ਨਿਆਂ ਵਿਭਾਗ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਐਚ1ਬੀ ਵੀਜ਼ਾ ਧਾਰਕਾਂ ਦੀ ਮੰਗ ਕਰਨ ਵਾਲੇ ਨੌਕਰੀ ਦੇ ਇਸ਼ਤਿਹਾਰ ਦੀ ਇਕ ਰਸਮੀ ਜਾਂਚ ਸ਼ੁਰੂ ਕੀਤੀ ਹੈ। ਜਿਸ ਇਸ਼ਤਿਹਾਰ ਵਿਚ ਨੌਕਰੀ ਲਈ ਪੱਖਪਾਤ ਕਰਨ ਦਾ ਦੋਸ਼ ਲਾਇਆ ਗਿਆ ਹੈ|
ਅਜੀਤ ਡੈਸਕ
30-08-2026