30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੈਲਬੌਰਨ ਦੀ ਪਲੰਬਰ ਕੰਪਨੀ ਵਲੋਂ ਭਾਰਤੀ ਕਾਮੇ ਦਾ ਆਰਥਿਕ ਸ਼ੋਸ਼ਣ

ਮੈਲਬੌਰਨ, 29 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੀ ਇਕ ਕੰਪਨੀ ਵਿਰੁੱਧ ਭਾਰਤੀ ਕਾਮੇ ਨੂੰ 35,622 ਡਾਲਰ ਘੱਟ ਉਜਰਤ ਦੇਣ ਦੇ ਦੋਸ਼ ਹੇਠ ਫੇਅਰ ਵਰਕ ਓਮਬਡਜ਼ਮੈਨ ਨੇ ਕਾਨੂੰਨੀ ਕਾਰਵਾਈ ਆਰੰਭੀ ਹੈ। ਰੈਗੂਲੇਟਰ ਅਨੁਸਾਰ ਉਕਤ ਕਾਮੇ ਨੇ 2019 ਤੋਂ 2023 ਤੱਕ ਅੰਸ਼ਕ ਸਮੇਂ ਲਈ ਪਲੰਬਰ ਵਜੋਂ ਕੰਮ ਕੀਤਾ।

ਅਜੀਤ ਡੈਸਕ 30-08-2026
ਮੈਲਬੌਰਨ, 29 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੀ ਇਕ ਕੰਪਨੀ ਵਿਰੁੱਧ ਭਾਰਤੀ ਕਾਮੇ ਨੂੰ 35,622 ਡਾਲਰ ਘੱਟ ਉਜਰਤ ਦੇਣ ਦੇ ਦੋਸ਼ ਹੇਠ ਫੇਅਰ ਵਰਕ ਓਮਬਡਜ਼ਮੈਨ ਨੇ ਕਾਨੂੰਨੀ ਕਾਰਵਾਈ ਆਰੰਭੀ ਹੈ। ਰੈਗੂਲੇਟਰ ਅਨੁਸਾਰ ਉਕਤ ਕਾਮੇ ਨੇ 2019 ਤੋਂ 2023 ਤੱਕ ਅੰਸ਼ਕ ਸਮੇਂ ਲਈ ਪਲੰਬਰ ਵਜੋਂ ਕੰਮ ਕੀਤਾ। ਦੋਸ਼ ਹੈ ਕਿ ਜੂਨ 2020 ਤੋਂ ਜੁਲਾਈ 2023 ਤੱਕ ਉਸ ਨੂੰ ਘੱਟੋ-ਘੱਟ ਉਜਰਤ, ਸਾਲਾਨਾ ਛੁੱਟੀ, ਸਰਕਾਰੀ ਛੁੱਟੀਆਂ ਦੀ ਬਣਦੀ ਅਦਾਇਗੀ ਤੇ ਹੋਰ ਭੱਤਿਆਂ ਸਮੇਤ ਕੁੱਲ 35,622 ਡਾਲਰ ਘੱਟ ਦਿੱਤੇ ਗਏ। ਇਸ ਤੋਂ ਇਲਾਵਾ ਪਲੰਬਰ ’ਤੇ ਤਨਖ਼ਾਹ ਸਮੇਂ ਸਿਰ ਨਾ ਦੇਣ, ਤਨਖ਼ਾਹ ਦੀਆਂ ਪਰਚੀਆਂ ਨਾ ਦੇਣ ਅਤੇ ਰੁਜ਼ਗਾਰ ਸਬੰਧੀ ਗਲਤ ਰਿਕਾਰਡ ਰੱਖਣ ਦੇ ਵੀ ਦੋਸ਼ ਲਗਾਏ ਗਏ ਹਨ। ਦੱਸਿਆ ਗਿਆ ਹੈ ਕਿ ਕਾਮਾ ਨੌਕਰੀ ਦੌਰਾਨ ਅਸਥਾਈ ਵੀਜ਼ੇ ’ਤੇ ਸੀ ਅਤੇ ਹੁਣ ਆਸਟ੍ਰੇਲੀਆ ਦਾ ਸਥਾਈ ਵਸਨੀਕ ਬਣ ਚੁੱਕਾ ਹੈ।
ਪਿਛਲੀ ਖ਼ਬਰ ਭਾਰਤੀ ਤੇ ਬੰਗਲਾਦੇਸ਼ੀ ਦੀ ਹੱਤਿਆ ਦੇ ਦੋਸ਼ੀ ਲਈ ਸਰਕਾਰੀ ਵਕੀਲਾਂ ਨੇ ਮੰਗੀ ਮੌਤ ਦੀ ਸਜ਼ਾ ਅਗਲੀ ਖ਼ਬਰ ਭਰਤੀ ਵਿਚ ਵਿਤਕਰਾ ਕਰਨ ਦੇ ਦੋਸ਼ਾਂ ਦੀ ਜਾਂਚ ਹੋਵੇਗੀ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।