31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨਹੀਂ ਰਹੇ ਕੌਮਾਂਤਰੀ ਮੁੱਕੇਬਾਜ਼ ਜੱਗਾ ਬਾਕਸਰ

ਸੁਨਾਮ ਊਧਮ ਸਿੰਘ ਵਾਲਾ, 30 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਮੁੱਕੇਬਾਜ਼ੀ ਵਿਚ ਜੱਗਾ ਬਾਕਸਰ ਵਜੋਂ ਜਾਣੇ ਜਾਂਦੇ ਸੁਨਾਮ ਸ਼ਹਿਰ ਦੇ ਨਾਮਵਰ ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ਦਾ ਅਚਾਨਕ ਦਿਹਾਂਤ ਹੋਣ ਦੀ ਖ਼ਬਰ ਸੁਣਕੇ ਖੇਡ ਜਗਤ ਤੇ ਸ਼ਹਿਰ ਵਾਸੀਆਂ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਜੱਗਾ ਬਾਕਸਰ ਨੇ ਪਾਕਿਸਤਾਨ ਵਿਖੇ ਹੋਏ ਕਾਇਦੇ ਆਜ਼ਮ ਕੌਮਾਂਤਰੀ ਮੁੱਕੇਬਾਜ਼ੀ ਮੁਕਾਬਲੇ ਵਿਚ ਪਾਕਿ ਦੇ ਇੱਕ ਉੱਘੇ ਮੁੱਕੇਬਾਜ਼ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।

ਅਜੀਤ ਡੈਸਕ 31-08-2026
ਸੁਨਾਮ ਊਧਮ ਸਿੰਘ ਵਾਲਾ, 30 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਮੁੱਕੇਬਾਜ਼ੀ ਵਿਚ ਜੱਗਾ ਬਾਕਸਰ ਵਜੋਂ ਜਾਣੇ ਜਾਂਦੇ ਸੁਨਾਮ ਸ਼ਹਿਰ ਦੇ ਨਾਮਵਰ ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ਦਾ ਅਚਾਨਕ ਦਿਹਾਂਤ ਹੋਣ ਦੀ ਖ਼ਬਰ ਸੁਣਕੇ ਖੇਡ ਜਗਤ ਤੇ ਸ਼ਹਿਰ ਵਾਸੀਆਂ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਜੱਗਾ ਬਾਕਸਰ ਨੇ ਪਾਕਿਸਤਾਨ ਵਿਖੇ ਹੋਏ ਕਾਇਦੇ ਆਜ਼ਮ ਕੌਮਾਂਤਰੀ ਮੁੱਕੇਬਾਜ਼ੀ ਮੁਕਾਬਲੇ ਵਿਚ ਪਾਕਿ ਦੇ ਇੱਕ ਉੱਘੇ ਮੁੱਕੇਬਾਜ਼ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਜੱਗਾ ਬਾਕਸਰ ਨੇ ਇੰਡੀਅਨ ਰੇਲਵੇ ਵਿਚ ਸੀ.ਟੀ.ਸੀ. ਵਜੋਂ ਭਰਤੀ ਹੋ ਕੇ ਆਲ ਇੰਡੀਆ ਰੇਲਵੇ ਬਾਕਸਿੰਗ ਮੁਕਾਬਲਿਆਂ ’ਚ ਵੀ ਲੰਬੇ ਸਮੇਂ ਤੱਕ ਝੰਡੀ ਗੱਡੀ ਰੱਖੀ। ਇਸ ਦੇ ਨਾਲ ਹੀ ਅਨੇਕਾਂ ਨੌਜਵਾਨਾਂ ਨੂੰ ਮੁੱਕੇਬਾਜ਼ੀ ਦੀ ਸਿਖਲਾਈ ਦੇ ਕੇ ਜੇਤੂ ਬਣਾਇਆ। ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ਉਰਫ਼ ਜੱਗਾ ਬਾਕਸਰ ਦੇ ਅਕਾਲ ਚਲਾਣੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ, ਸ਼੍ਰੋਮਣੀ ਆਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ, ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ, ਨਗਰ ਕੌਂਸਲ ਸੁਨਾਮ ਦੇ ਸਾਬਕਾ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਧਾਲੀਵਾਲ, ਹਰਪਾਲ ਸਿੰਘ ਖਡਿਆਲ, ਸਰਪੰਚ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਠੇਕੇਦਾਰ ਨਰਿੰਦਰ ਸਿੰਘ ਕਣਕਵਾਲ, ਰਿੰਪਲ ਧਾਲੀਵਾਲ, ਐਡਵੋਕੇਟ ਪੁਸ਼ਪਿੰਦਰ ਸਿੰਘ ਲਖਮੀਰਵਾਲਾ, ਯਾਦਵਿੰਦਰ ਸਿੰਘ ਨਿਰਮਾਣ, ਗੁਰਪਿਆਰ ਸਿੰਘ ਮਾਨ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। Sunam News ਜੱਗਾ ਬਾਕਸਰ ਦੀ ਪੁਰਾਣੀ ਫ਼ੋਟੋ।
ਪਿਛਲੀ ਖ਼ਬਰ ਗਲੈਨਵੁੱਡ ’ਚ ਦੂਸਰਾ ਸਲਾਨਾ ਖੇਡ ਮੇਲਾ ਸਮਾਪਤ ਅਗਲੀ ਖ਼ਬਰ ਅੰਤਰਰਾਸ਼ਟਰੀ ਟੈਨਿਸ ਹਾਲ ਆਫ਼ ਫੇਮ ਵਿਖੇ ਆਪਣੇ ਇੰਡਕਸ਼ਨ ਸਮਾਰੋਹ ਦੌਰਾਨ ਆਪਣੀ ਪਤਨੀ ਮਿਰਕਾ ਨਾਲ ਖੁਸ਼ੀ ਮਨਾਉਂਦਾ ਹੋਇਆ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।