20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਅਮਰੀਕਾ ਤੋਂ ਵਾਪਸ ਭੇਜੀ ਮਹਿਲਾ ਡਾਕਟਰ ਦੀ ਅਪੀਲ ਖਾਰਜ

ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਤੋਂ ਲਿਬਨਾਨ ਵਾਪਸ ਭੇਜੀ ਗਈ ਬ੍ਰਾਊਨ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਅਤੇ ਮਹਿਲਾ ਡਾਕਟਰ ਰਾਸ਼ਾ ਅਲਾਵੀਹ ਨੂੰ ਸੰਘੀ ਅਪੀਲ ਅਦਾਲਤ ਤੋਂ ਰਾਹਤ ਨਹੀਂ ਮਿਲੀ। ਅਦਾਲਤ ਨੇ ਉਨ੍ਹਾਂ ਦੇ ਦੇਸ਼ ਨਿਕਾਲੇ ਵਿਰੁੱਧ ਮੁਕੱਦਮਾ ਖਾਰਜ ਕਰਨ ਦੇ ਪਹਿਲੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ।

ਡਾਕਟਰ ਰਾਸ਼ਾ 20-10-2026
ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਤੋਂ ਲਿਬਨਾਨ ਵਾਪਸ ਭੇਜੀ ਗਈ ਬ੍ਰਾਊਨ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਅਤੇ ਮਹਿਲਾ ਡਾਕਟਰ ਰਾਸ਼ਾ ਅਲਾਵੀਹ ਨੂੰ ਸੰਘੀ ਅਪੀਲ ਅਦਾਲਤ ਤੋਂ ਰਾਹਤ ਨਹੀਂ ਮਿਲੀ। ਅਦਾਲਤ ਨੇ ਉਨ੍ਹਾਂ ਦੇ ਦੇਸ਼ ਨਿਕਾਲੇ ਵਿਰੁੱਧ ਮੁਕੱਦਮਾ ਖਾਰਜ ਕਰਨ ਦੇ ਪਹਿਲੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਰਾਸ਼ਾ ਅਲਾਵੀਹ ਨੂੰ ਮਾਰਚ 2025 ਵਿਚ ਲਿਬਨਾਨ ਤੋਂ ਵਾਪਸੀ ਸਮੇਂ ਬੋਸਟਨ ਦੇ ਲੋਗਨ ਹਵਾਈ ਅੱਡੇ ’ਤੇ ਰੋਕ ਲਿਆ ਗਿਆ ਸੀ। ਵੈਧ ਐੱਚ-1ਬੀ ਵੀਜ਼ਾ ਹੋਣ ਦੇ ਬਾਵਜੂਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਅਮਰੀਕਾ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਅਤੇ ਲਿਬਨਾਨ ਭੇਜ ਦਿੱਤਾ। ਪੁੱਛਗਿੱਛ ਦੌਰਾਨ ਅਲਾਵੀਹ ਨੇ ਮੰਨਿਆ ਸੀ ਕਿ ਉਹ ਲਿਬਨਾਨ ਵਿਚ ਹਿਜ਼ਬੁੱਲਾ ਆਗੂ ਹਸਨ ਨਸਰੱਲਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਈ ਸੀ। ਹਿਜ਼ਬੁੱਲਾ ਨੂੰ ਅਮਰੀਕਾ ਨੇ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ। ਡਾਕਟਰ ਨੇ ਕਿਹਾ ਸੀ ਕਿ ਉਹ ਧਾਰਮਿਕ ਕਾਰਨਾਂ ਕਰਕੇ ਉੱਥੇ ਗਈ ਸੀ ਤੇ ਉਸ ਦਾ ਸੰਗਠਨ ਨਾਲ ਕੋਈ ਸਿਆਸੀ ਜਾਂ ਫ਼ੌਜੀ ਸਬੰਧ ਨਹੀਂ ਹੈ। ਉਸ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਅਦਾਲਤ ਵੱਲੋਂ 48 ਘੰਟੇ ਪਹਿਲਾਂ ਸੂਚਨਾ ਦੇਣ ਦੇ ਹੁਕਮ ਦੇ ਬਾਵਜੂਦ ਡਾਕਟਰ ਨੂੰ ਦੇਸ਼ ਵਿਚੋਂ ਕੱਢ ਦਿੱਤਾ ਗਿਆ ਅਤੇ ਆਪਣਾ ਪੱਖ ਰੱਖਣ ਦਾ ਮੌਕਾ ਵੀ ਨਹੀਂ ਮਿਲਿਆ। ਹਾਲਾਂਕਿ ਸੰਘੀ ਅਪੀਲ ਅਦਾਲਤ ਨੇ ਸਪੱਸ਼ਟ ਕੀਤਾ ਕਿ ਇਮੀਗ੍ਰੇਸ਼ਨ ਕਾਨੂੰਨ ਤਹਿਤ ਉਸ ਕੋਲ ਇਸ ਦੇਸ਼ ਨਿਕਾਲੇ ਦੀ ਸਮੀਖਿਆ ਕਰਨ ਦਾ ਅਧਿਕਾਰ ਨਹੀਂ ਹੈ।
ਪਿਛਲੀ ਖ਼ਬਰ ਰਿਫਾਰਮ ਦੀਆਂ ਸੀਟਾਂ ਘੱਟ ਕੇ 16 ਹੋਈਆਂ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦਾ ਰੌਲਾ ਮੁੱਕਦਿਆਂ ਸੂਬਾਈ ਚੋਣਾਂ ਦਾ ਅਖਾੜਾ ਭਖਣ ਲੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।