28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਐਫ. ਬੀ. ਆਈ. ਦੇ ਸਾਬਕਾ ਮੁਖੀ ਖ਼ਿਲਾਫ਼ ਤੀਜਾ ਮਾਮਲਾ ਦਰਜ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਹਨ ਦੋਸ਼

ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਨਿਆਂ ਵਿਭਾਗ ਨੇ ਐੱਫ. ਬੀ.

ਜੇਮਜ਼ ਕੋਮੀ 28-10-2026

ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਨਿਆਂ ਵਿਭਾਗ ਨੇ ਐੱਫ.ਬੀ.ਆਈ. ਦੇ ਸਾਬਕਾ ਮੁਖੀ ਜੇਮਜ਼ ਕੋਮੀ ਖ਼ਿਲਾਫ਼ ਕੌਮੀ ਰੱਖਿਆ ਨਾਲ ਜੁੜੀ ਗੁਪਤ ਜਾਣਕਾਰੀ ਸਾਂਝੀ ਕਰਨ ਅਤੇ ਇਸ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਹਨ। ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਕੋਮੀ ਖ਼ਿਲਾਫ਼ ਇਹ ਤੀਜਾ ਅਪਰਾਧਿਕ ਮਾਮਲਾ ਦਰਜ਼ ਕੀਤਾ ਗਿਆ ਹੈ। ਮਾਮਲਾ 2016 ਵਿਚ ਯਾਹੂ ਦੀ ਈਮੇਲ ਪ੍ਰਣਾਲੀ ਰਾਹੀਂ ਸਰਕਾਰੀ ਨਿਗਰਾਨੀ ਬਾਰੇ ਛਪੀ ਖ਼ਬਰ ਨਾਲ ਜੁੜਿਆ ਹੈ। ਸਰਕਾਰੀ ਪੱਖ ਦਾ ਦਾਅਵਾ ਹੈ ਕਿ ਕੋਮੀ ਨੇ ਪਹਿਲਾਂ ਛਪੀ ਜਾਣਕਾਰੀ ਦੀਆਂ ਗ਼ਲਤੀਆਂ ਠੀਕ ਕਰਵਾਉਣ ਲਈ ਆਪਣੇ ਸਹਿਯੋਗੀਆਂ ਨੂੰ ਪੱਤਰਕਾਰ ਨਾਲ ਗੱਲ ਕਰਨ ਲਈ ਕਿਹਾ ਅਤੇ ਇਸ ਦੌਰਾਨ ਗੁਪਤ ਜਾਣਕਾਰੀ ਸਾਂਝੀ ਹੋਈ।ਕੋਮੀ ਦੇ ਵਕੀਲਾਂ ਮੁਤਾਬਕ ਇਸੇ ਮਾਮਲੇ ਦੀ ਪਹਿਲਾਂ ਦੋ ਵਾਰ ਜਾਂਚ ਹੋ ਚੁੱਕੀ ਹੈ ਅਤੇ ਦੋਵੇਂ ਵਾਰ ਕਿਸੇ ਖ਼ਿਲਾਫ਼ ਦੋਸ਼ ਨਾ ਲਾਉਣ ਦਾ ਫ਼ੈਸਲਾ ਹੋਇਆ ਸੀ। ਉਨ੍ਹਾਂ ਹੁਣ ਕਾਨੂੰਨੀ ਸਮਾਂ ਹੱਦ ਲੰਘ ਚੁੱਕਣ ਦੀ ਦਲੀਲ ਦੇ ਕੇ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਹੈ।ਨਿਆਂ ਵਿਭਾਗ ਨੇ ਗਰੈਂਡ ਜਿਊਰੀ ਦੀ ਮਨਜ਼ੂਰੀ ਤੋਂ ਬਿਨਾਂ ਸਿੱਧਾ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਇਸ ਨਾਲ ਮੁਕੱਦਮਾ ਚਲਾਉਣ ਦੀ ਸਮਾਂ ਹੱਦ ਰੁਕ ਗਈ ਹੈ, ਜਦਕਿ ਬਚਾਅ ਪੱਖ ਇਸ ਤਰੀਕੇ ਨੂੰ ਕਾਨੂੰਨੀ ਤੌਰ ’ਤੇ ਅਯੋਗ ਦੱਸ ਰਿਹਾ ਹੈ। ਜੱਜ ਨੇ ਹਾਲੇ ਇਸ ਵਿਵਾਦ ’ਤੇ ਫ਼ੈਸਲਾ ਨਹੀਂ ਦਿੱਤਾ।ਕੋਮੀ ਖ਼ਿਲਾਫ਼ ਪਹਿਲਾ ਮਾਮਲਾ ਸਰਕਾਰੀ ਵਕੀਲ ਦੀ ਨਿਯੁਕਤੀ ਗ਼ੈਰ-ਕਾਨੂੰਨੀ ਪਾਏ ਜਾਣ ਕਾਰਨ ਰੱਦ ਹੋਇਆ ਸੀ। ‘8647’ ਅੰਕਾਂ ਵਾਲੀ ਸਿੱਪੀਆਂ ਦੀ ਤਸਵੀਰ ਰਾਹੀਂ ਟਰੰਪ ਨੂੰ ਕਥਿਤ ਧਮਕੀ ਦੇਣ ਦਾ ਦੂਜਾ ਮਾਮਲਾ ਚੱਲ ਰਿਹਾ ਹੈ। ਕੋਮੀ ਨੇ ਨਵੇਂ ਦੋਸ਼ਾਂ ਨੂੰ ਨਕਾਰਦਿਆਂ ਕਾਰਵਾਈ ਨੂੰ ਨਿਆਂ ਵਿਭਾਗ ਦੀ ਦੁਰਵਰਤੋਂ ਕਰਾਰ ਦਿੱਤਾ ਹੈ।

ਪਿਛਲੀ ਖ਼ਬਰ ਐਫ . ਬੀ . ਆਈ . ਦੇ ਸਾਬਕਾ ਮੁਖੀ ਖ਼ਿਲਾਫ਼ ਤੀਜਾ ਮਾਮਲਾ ਦਰਜ ਅਗਲੀ ਖ਼ਬਰ ਮਹਾਰਾਜਾ ਦਲੀਪ ਸਿੰਘ ਦੀ 133 ਵੀਂ ਬਰਸੀ ਮੌਕੇ ਥੈਟਫੋਰਡ ਵਿਖੇ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।