07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨਿਊਯਾਰਕ ਦੇ ਜੇ. ਐੱਫ. ਕੇ. ਹਵਾਈ ਅੱਡੇ ਤੋਂ ਬੈਂਕ ਧੋਖਾਧੜੀ ਦਾ ਕਥਿਤ ਸਰਗਣਾ ਗ੍ਰਿਫ਼ਤਾਰ

ਨਿਊਯਾਰਕ, 6 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਲੋਕਾਂ ਦੀ ਪਛਾਣ ਚੋਰੀ ਕਰਕੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ ਪੈਸੇ ਕਢਵਾਉਣ ਵਾਲੇ ਕਥਿਤ ਗਰੋਹ ਦੇ ਸਰਗਣੇ ਨੂੰ ਨਿਊਯਾਰਕ ਦੇ ਜੇ. ਐੱਫ.

ਸੰਘੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦਾ ਕਥਿਤ ਤੌਰ ’ਤੇ ਵਿਰੋਧ ਕਰਨ ਮਗਰੋਂ ਮੁਹੰਮਦ ਡਿਏ ਨੂੰ ਕਾਬੂ ਕਰਦੇ ਹੋਏ। 07-11-2026
ਨਿਊਯਾਰਕ, 6 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਲੋਕਾਂ ਦੀ ਪਛਾਣ ਚੋਰੀ ਕਰਕੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ ਪੈਸੇ ਕਢਵਾਉਣ ਵਾਲੇ ਕਥਿਤ ਗਰੋਹ ਦੇ ਸਰਗਣੇ ਨੂੰ ਨਿਊਯਾਰਕ ਦੇ ਜੇ.ਐੱਫ.ਕੇ. ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਡੈਲਸ ਵਾਸੀ 35 ਸਾਲਾ ਮੁਹੰਮਦ ਡਿਏ ਮਲੇਸ਼ੀਆ ਜਾਣ ਵਾਲੇ ਜਹਾਜ਼ ਵਿਚ ਚੜ੍ਹਨ ਲੱਗਾ ਸੀ। ਇਸ ਮਾਮਲੇ ਵਿਚ ਉਸ ਸਮੇਤ 14 ਵਿਅਕਤੀਆਂ ਖ਼ਿਲਾਫ਼ 22 ਦੋਸ਼ਾਂ ਵਾਲਾ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਜਾਂਚ ਅਧਿਕਾਰੀਆਂ ਅਨੁਸਾਰ ਡਿਏ ਕੋਲ ਕਰੀਬ ਤਿੰਨ ਹਜ਼ਾਰ ਲੋਕਾਂ ਦੀ ਨਿੱਜੀ ਤੇ ਕਾਰੋਬਾਰੀ ਜਾਣਕਾਰੀ ਵਾਲੀ ਸੂਚੀ ਸੀ। ਇਨ੍ਹਾਂ ਲੋਕਾਂ ਦੇ ਬੈਂਕ ਖਾਤਿਆਂ ਵਿਚ ਕੁੱਲ 37 ਕਰੋੜ 30 ਲੱਖ ਡਾਲਰ ਤੋਂ ਵੱਧ ਰਕਮ ਜਮ੍ਹਾਂ ਸੀ। ਇਹ ਖਾਤਿਆਂ ਵਿਚ ਪਈ ਰਕਮ ਦਾ ਅੰਕੜਾ ਹੈ। ਸਰਕਾਰੀ ਬਿਆਨ ’ਚ ਚੋਰੀ ਹੋਈ ਕੁੱਲ ਰਕਮ ਨਹੀਂ ਦੱਸੀ ਗਈ। ਦੋਸ਼ ਪੱਤਰ ਮੁਤਾਬਕ ਗਰੋਹ ਦੇ ਮੈਂਬਰ ਜਾਅਲੀ ਪਛਾਣ ਪੱਤਰਾਂ ਰਾਹੀਂ ਖਾਤਾਧਾਰਕ ਬਣ ਕੇ ਪੇਸ਼ ਹੁੰਦੇ ਸਨ। ਉਨ੍ਹਾਂ ’ਤੇ ਫੋਨ ਨੰਬਰਾਂ ਦਾ ਕੰਟਰੋਲ ਹਾਸਲ ਕਰਕੇ ਸੁਰੱਖਿਆ ਕੋਡ ਲੈਣ ਅਤੇ ਬੈਂਕਾਂ ਤੇ ਦੂਰਸੰਚਾਰ ਕੰਪਨੀਆਂ ਦੇ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਖਾਤਿਆਂ ਤੱਕ ਪਹੁੰਚ ਬਣਾਉਣ ਦੇ ਦੋਸ਼ ਹਨ। ਇਕ ਮਾਮਲੇ ਵਿਚ ਪੀੜਤ ਦੇ ਖਾਤੇ ਵਿੱਚੋਂ 20 ਲੱਖ ਡਾਲਰ ਐਮੀਰੇਟਸ ਇਸਲਾਮਿਕ ਬੈਂਕ ਨੂੰ ਭੇਜਣ ਦੀ ਕੋਸ਼ਿਸ਼ ਦਾ ਵੀ ਜ਼ਿਕਰ ਹੈ।
ਪਿਛਲੀ ਖ਼ਬਰ ਨਵੀਂ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਕ੍ਰਿਕਟਰ ਸੂਰਿਆਕੁਮਾਰ ਯਾਦਵ ਅਤੇ ਉਨ੍ਹਾਂ ਦਾ ਪਰਿਵਾ... ਅਗਲੀ ਖ਼ਬਰ ਸ਼ਾਇਦ ਮੈਂ ਅਰਬ ਨਾਲੋਂ ਵੱਧ ਭਾਰਤੀ ਹਾਂ - ਅਬਦੁਲ ਅਲ - ਸਈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।