13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਕੈਂਸਰ ਤੋਂ ਠੀਕ ਹੋਣ ਦੇ ਸਫ਼ਰ ਬਾਰੇ ਪ੍ਰਿੰਸੈੱਸ ਕੇਟ ਮਿਡਲਟਨ ਨੇ ਸਾਂਝੇ ਕੀਤੇ ਨਿੱਜੀ ਤਜਰਬੇ, ਕਿਹਾ, ਕੁਦਰਤ ਬਣੀ ਮੇਰਾ ਸਭ ਤੋਂ ਵੱਡਾ ਸਹਾਰਾ

ਲੰਡਨ, 12 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਮੈਂਬਰ ਅਤੇ ਪ੍ਰਿੰਸੈੱਸ ਆਫ਼ ਵੇਲਜ਼ ਕੇਟ ਮਿਡਲਟਨ ਨੇ ਕੈਂਸਰ ਤੋਂ ਠੀਕ ਹੋਣ ਦੇ ਆਪਣੇ ਮੁਸ਼ਕਲ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ ਕਿ ਇਸ ਔਖੇ ਸਮੇਂ ਦੌਰਾਨ ਕੁਦਰਤ ਉਨ੍ਹਾਂ ਲਈ ਸਕੂਨ ਅਤੇ ਹੌਸਲੇ ਦਾ ਵੱਡਾ ਸਹਾਰਾ ਬਣੀ। ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕੇਟ ਨੇ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਕੈਂਸਰ ਤੋਂ ਠੀਕ ਹੋਣ ਦਾ ਸਫ਼ਰ ਸਿੱਧਾ ਅਤੇ ਆਸਾਨ ਨਹੀਂ ਹੋਵੇਗਾ।

ਕੇਟ ਮਿਡਲਟਨ 13-11-2026
ਲੰਡਨ, 12 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਮੈਂਬਰ ਅਤੇ ਪ੍ਰਿੰਸੈੱਸ ਆਫ਼ ਵੇਲਜ਼ ਕੇਟ ਮਿਡਲਟਨ ਨੇ ਕੈਂਸਰ ਤੋਂ ਠੀਕ ਹੋਣ ਦੇ ਆਪਣੇ ਮੁਸ਼ਕਲ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ ਕਿ ਇਸ ਔਖੇ ਸਮੇਂ ਦੌਰਾਨ ਕੁਦਰਤ ਉਨ੍ਹਾਂ ਲਈ ਸਕੂਨ ਅਤੇ ਹੌਸਲੇ ਦਾ ਵੱਡਾ ਸਹਾਰਾ ਬਣੀ। ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕੇਟ ਨੇ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਕੈਂਸਰ ਤੋਂ ਠੀਕ ਹੋਣ ਦਾ ਸਫ਼ਰ ਸਿੱਧਾ ਅਤੇ ਆਸਾਨ ਨਹੀਂ ਹੋਵੇਗਾ। ਇਸ ਦੌਰਾਨ ਚੰਗੇ ਅਤੇ ਮਾੜੇ ਦਿਨ ਵੀ ਆਉਣਗੇ ਅਤੇ ਪੂਰੀ ਤਰ੍ਹਾਂ ਸੰਭਲਣ ਲਈ ਸਮਾਂ ਲੱਗੇਗਾ। ਕੇਟ ਨੇ ਕਿਹਾ ਕਿ ਕੁਦਰਤ ਦੇ ਨੇੜੇ ਰਹਿਣ, ਖੁੱਲ੍ਹੀ ਹਵਾ ਵਿੱਚ ਸਮਾਂ ਬਿਤਾਉਣ ਅਤੇ ਹਰਿਆਲੀ ਵਿੱਚ ਘੁੰਮਣ ਨਾਲ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਮਿਲੀ। ਉਨ੍ਹਾਂ ਅਨੁਸਾਰ ਕੁਦਰਤ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਆਰਾਮ, ਸਬਰ ਅਤੇ ਨਵੀਂ ਸ਼ੁਰੂਆਤ ਵੀ ਉੱਨੀ ਹੀ ਮਹੱਤਵਪੂਰਨ ਹੈ ਜਿੰਨੀ ਅੱਗੇ ਵਧਣ ਦੀ ਕੋਸ਼ਿਸ਼। ਤਿੰਨ ਬੱਚਿਆਂ ਦੀ ਮਾਂ ਕੇਟ ਮਿਡਲਟਨ ਨੇ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਡਿਜੀਟਲ ਯੁੱਗ ਵਿੱਚ ਬੱਚਿਆਂ ਦਾ ਕੁਦਰਤ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਇਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ, ਭਾਵਨਾਤਮਕ ਵਿਕਾਸ ਅਤੇ ਮਾਨਸਿਕ ਤੰਦਰੁਸਤੀ ਮਜ਼ਬੂਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਕੇਟ ਮਿਡਲਟਨ ਨੂੰ 2024 ਵਿੱਚ ਕੈਂਸਰ ਹੋਣ ਦਾ ਪਤਾ ਲੱਗਿਆ ਸੀ ਅਤੇ ਜਨਵਰੀ 2025 ਵਿੱਚ ਉਨ੍ਹਾਂ ਨੇ ਬਿਮਾਰੀ ਦੇ ਰਿਮਿਸ਼ਨ ਵਿੱਚ ਹੋਣ ਦਾ ਐਲਾਨ ਕੀਤਾ ਸੀ।
ਪਿਛਲੀ ਖ਼ਬਰ ਤਿੰਨ ਵੱਡੇ ਸਮੁੰਦਰੀ ਹਾਦਸਿਆਂ ’ ਚੋਂ ਜ਼ਿੰਦਾ ਬਚਣ ਵਾਲੀ ਵਾਇਲਟ ਜੈਸਪ ਦੀ ਹੈਰਾਨੀਜਨਕ ਕਹਾਣੀ ਨੂੰ ਅੱਜ ਵੀ ਕੀਤਾ ਜਾਂਦਾ... ਅਗਲੀ ਖ਼ਬਰ ਕੈਲਗਰੀ ਵਿਖੇ ਵੱਖ-ਵੱਖ ਥਾਵਾਂ ’ਤੇ ‘ਰਿਮੈਂਬਰੈਂਸ ਡੇਅ’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।