13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਯੂਥ ਓਲੰਪਿਕ ਖੇਡਾਂ : ਅੰਬੇਕਰ ਮੀਤੇਈ ਨੇ ਰਚਿਆ ਇਤਿਹਾਸ , ਭਾਰਤ ਨੂੰ ਮੁੱਕੇਬਾਜ਼ੀ ’ ਚ ਦਿਵਾਇਆ ਪਹਿਲਾ ਸੋਨ ਤਮਗਾ

ਡਕਾਰ (ਸੇਨੇਗਲ), 12 ਨਵੰਬਰ (ਪੀ. ਟੀ.

ਅਜੀਤ ਡੈਸਕ 13-11-2026
ਡਕਾਰ (ਸੇਨੇਗਲ), 12 ਨਵੰਬਰ (ਪੀ.ਟੀ.ਆਈ.)-ਐੱਲ. ਅੰਬੇਕਰ ਮੀਤੇਈ ਨੇ ਇਤਿਹਾਸ ਰਚਦਿਆਂ ਯੂਥ ਓਲੰਪਿਕ ਖੇਡਾਂ ’ਚ ਭਾਰਤ ਲਈ ਮੁੱਕੇਬਾਜ਼ੀ ’ਚ ਪਹਿਲਾ ਸੋਨ ਤਗਮਾ ਜਿੱਤਿਆ ਹੈ। ਉਸ ਨੇ ਵੀਰਵਾਰ ਨੂੰ ਪੁਰਸ਼ਾਂ ਦੇ 50 ਕਿਲੋਗ੍ਰਾਮ ਵਰਗ ਦੇ ਫਾਈਨਲ ’ਚ ਆਇਰਲੈਂਡ ਦੇ ਕ੍ਰਿਸਟੀਅਨ ਜੁਬਾਨੀ ਨੂੰ 3-2 ਨਾਲ ਹਰਾ ਕੇ ਇਹ ਕਾਮਯਾਬੀ ਹਾਸਲ ਕੀਤੀ। ਅੰਬੇਕਰ ਦੀ ਇਸ ਜਿੱਤ ਨਾਲ ਯੂਥ ਓਲੰਪਿਕ ਵਿਚ ਭਾਰਤੀ ਮੁੱਕੇਬਾਜ਼ੀ ਲਈ ਇਕ ਨਵਾਂ ਇਤਿਹਾਸ ਬਣ ਗਿਆ ਹੈ। ਇਸ ਤੋਂ ਪਹਿਲਾਂ 2010 ਦੀਆਂ ਯੂਥ ਓਲੰਪਿਕ ਖੇਡਾਂ ਵਿਚ ਸ਼ਿਵ ਥਾਪਾ ਨੇ 60 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ, ਜੋ ਭਾਰਤ ਦਾ ਇਸ ਖੇਡ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਸੀ।
ਪਿਛਲੀ ਖ਼ਬਰ ਰਾਮਗੜ੍ਹੀਆ ਫਾਊਂਡੇਸ਼ਨ ਵਲੋਂ ਵਿਸ਼ਕਰਮਾ ਦਿਵਸ ਮਨਾਇਆ ਅਗਲੀ ਖ਼ਬਰ ਤਿੰਨ ਵੱਡੇ ਸਮੁੰਦਰੀ ਹਾਦਸਿਆਂ ’ ਚੋਂ ਜ਼ਿੰਦਾ ਬਚਣ ਵਾਲੀ ਵਾਇਲਟ ਜੈਸਪ ਦੀ ਹੈਰਾਨੀਜਨਕ ਕਹਾਣੀ ਨੂੰ ਅੱਜ ਵੀ ਕੀਤਾ ਜਾਂਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।