13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਰਾਮਗੜ੍ਹੀਆ ਫਾਊਂਡੇਸ਼ਨ ਵਲੋਂ ਵਿਸ਼ਕਰਮਾ ਦਿਵਸ ਮਨਾਇਆ

ਟੋਰਾਂਟੋ, 12 ਨਵੰਬਰ (ਹਰਜੀਤ ਸਿੰਘ ਬਾਜਵਾ)-ਰਾਮਗੜ੍ਹੀਆ ਸਿੱਖ ਫਾਂਉਂਡੇਸ਼ਨ ਆਫ ਓਂਟਾਰੀਓ ਵੱਲੋਂ ਰਾਮਗੜ੍ਹੀਆ ਭਵਨ ਬਰੈਂਪਟਨ ਵਿਖੇ ਦਿਵਾਲੀ, ਬੰਦੀਛੋੜ ਦਿਵਸ ਤੇ ਭਗਵਾਨ ਸ੍ਰੀ ਵਿਸ਼ਕਰਮਾਂ ਜੀ ਦਾ ਦਿਹਾੜਾ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਰਾਮਗੜ੍ਹੀਆ ਭਵਨ ਵਿਖੇ ਕਰਵਾਏ ਇਸ ਦੋ ਦਿਨਾਂ ਸਮਾਗਮ ਦੌਰਾਨ ਪਹਿਲੇ ਦਿਨ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ, ਇਸ ਦਿਨ ਸ੍ਰੀ ਸੁਖਮਨੀ ਸਾਹਿਬ ਦੇ ਜਾਪ, ਕੀਰਤਨ ਤੇ ਗੁਰਬਾਣੀ ਵਿਚਾਰਾਂ ਕੀਤੀਆਂ ਗਈਆਂ ਤੇ ਬੁਲਾਰਿਆਂ ਵਲੋਂ ਸਿੱਖ ਇਤਿਹਾਸ ਵਿਚ ਬੰਦੀ ਛੋੜ ਦਿਵਸ ਦੀ ਮਹੱਤਤਾ ਬਾਰੇ ਹਾਜ਼ਰੀਨ ਨਾਲ ਗੱਲਬਾਤ ਗਈ ਤੇ ਭਵਨ ਦੇ ਅੰਦਰ ਦੀਪਮਾਲਾ ਕੀਤੀ ਤੇ ਬੱਚਿਆਂ ਲਈ ਹਲਕੀ ਆਤਿਸ਼ਬਾਜ਼ੀ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।

ਅਜੀਤ ਡੈਸਕ 13-11-2026
ਟੋਰਾਂਟੋ, 12 ਨਵੰਬਰ (ਹਰਜੀਤ ਸਿੰਘ ਬਾਜਵਾ)-ਰਾਮਗੜ੍ਹੀਆ ਸਿੱਖ ਫਾਂਉਂਡੇਸ਼ਨ ਆਫ ਓਂਟਾਰੀਓ ਵੱਲੋਂ ਰਾਮਗੜ੍ਹੀਆ ਭਵਨ ਬਰੈਂਪਟਨ ਵਿਖੇ ਦਿਵਾਲੀ, ਬੰਦੀਛੋੜ ਦਿਵਸ ਤੇ ਭਗਵਾਨ ਸ੍ਰੀ ਵਿਸ਼ਕਰਮਾਂ ਜੀ ਦਾ ਦਿਹਾੜਾ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ।ਰਾਮਗੜ੍ਹੀਆ ਭਵਨ ਵਿਖੇ ਕਰਵਾਏ ਇਸ ਦੋ ਦਿਨਾਂ ਸਮਾਗਮ ਦੌਰਾਨ ਪਹਿਲੇ ਦਿਨ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ, ਇਸ ਦਿਨ ਸ੍ਰੀ ਸੁਖਮਨੀ ਸਾਹਿਬ ਦੇ ਜਾਪ, ਕੀਰਤਨ ਤੇ ਗੁਰਬਾਣੀ ਵਿਚਾਰਾਂ ਕੀਤੀਆਂ ਗਈਆਂ ਤੇ ਬੁਲਾਰਿਆਂ ਵਲੋਂ ਸਿੱਖ ਇਤਿਹਾਸ ਵਿਚ ਬੰਦੀ ਛੋੜ ਦਿਵਸ ਦੀ ਮਹੱਤਤਾ ਬਾਰੇ ਹਾਜ਼ਰੀਨ ਨਾਲ ਗੱਲਬਾਤ ਗਈ ਤੇ ਭਵਨ ਦੇ ਅੰਦਰ ਦੀਪਮਾਲਾ ਕੀਤੀ ਤੇ ਬੱਚਿਆਂ ਲਈ ਹਲਕੀ ਆਤਿਸ਼ਬਾਜ਼ੀ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਇਸ ਮੌਕੇ ਫਾਂਉਂਡੇਸ਼ਨ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਆਈ ਸੰਗਤ ਨੂੰ ਜੀ ਆਇਆਂ ਆਖਿਆ ਤੇ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਸਮਾਗਮ ਦੇ ਦੂਜੇ ਦਿਨ ਸ਼ਾਮ ਵੇਲੇ ਸ੍ਰੀ ਵਿਸ਼ਕਰਮਾਂ ਦਿਵਸ ਦੇ ਸਬੰਧ ਵਿਚ ਹੋਏ ਇਕੱਠ ਦੌਰਾਨ ਭਗਵਾਨ ਸ੍ਰੀ ਵਿਸ਼ਕਰਮਾਂ ਦੀ ਆਰਤੀ ਕਰਨ ਉਪਰੰਤ ਰਣਜੀਤ ਸਿੰਘ ਲਾਲ ਦੇ ਮਿਉਜ਼ੀਕਲ ਗਰੁੱਪ ਵਲੋਂ ਬਾਬਾ ਜੀ ਦੇ ਗੁਣਗਾਨ ਕਰਦਿਆਂ ਭਜਨ ਕਿਰਤਨ ਕੀਤਾ ਗਿਆ, ਫਿਰ ਭਾਰਤ ਤੋਂ ਆਈ ਨਾਮਵਰ ਗਾਇਕਾ ਊਸ਼ਾ ਕਿਰਨ ਵਲੋਂ ਵੀ ਵਿਸ਼ਕਰਮਾਂ ਜੀ ਦਾ ਗੁਣਗਾਨ ਕੀਤਾ ਗਿਆ। ਸਮਾਗਮ ਦੌਰਾਨ ਕੁਲਦੀਪ ਸਿੰਘ, ਭੁਪਿੰਦਰ ਸਿੰਘ ਭੋਡੇ, ਕੁਲਵੰਤ ਕੌਰ ਗੈਦੂ, ਅਮਰਜੀਤ ਕੁੰਦੀ, ਜਰਨੈਲ ਸਿੰਘ ਮਠਾੜੂ ਤੇ ਦਲਜੀਤ ਸਿੰਘ ਗੈਦੂ ਵਲੋਂ ਆਪੋ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ। ਇਸ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ।
ਪਿਛਲੀ ਖ਼ਬਰ ਮਿਸਿਸਿਪੀ ’ ਚ 152 ਸਾਲ ਬਾਅਦ ਸਿਆਹਫ਼ਾਮ ਆਗੂ ਨੇ ਜਿੱਤੀ ਸੈਨੇਟ ਸੀਟ , ਕੋਲਮ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਯੂਥ ਓਲੰਪਿਕ ਖੇਡਾਂ : ਅੰਬੇਕਰ ਮੀਤੇਈ ਨੇ ਰਚਿਆ ਇਤਿਹਾਸ , ਭਾਰਤ ਨੂੰ ਮੁੱਕੇਬਾਜ਼ੀ ’ ਚ ਦਿਵਾਇਆ ਪਹਿਲਾ ਸੋਨ ਤਮਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।