13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸੁਰੱਖਿਆ ਚਿੰਤਾਵਾਂ ਕਾਰਨ ਅਮਰੀਕੀ ਅੰਡਰ -17 ਫੁੱਟਬਾਲ ਟੀਮ ਵਿਸ਼ਵ ਕੱਪ ਤੋਂ ਹਟੀ

ਨਿਊਯਾਰਕ, 12 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਮੱਧ ਪੂਰਬ ’ਚ ਜਾਰੀ ਹਥਿਆਰਬੰਦ ਟਕਰਾਅ ਕਾਰਨ ਅਮਰੀਕਾ ਨੇ ਕਤਰ ’ਚ ਹੋਣ ਵਾਲੇ ਫੀਫਾ ਅੰਡਰ-17 ਪੁਰਸ਼ ਫੁੱਟਬਾਲ ਵਿਸ਼ਵ ਕੱਪ ਤੋਂ ਆਪਣੀ ਟੀਮ ਦਾ ਨਾਂਅ ਵਾਪਸ ਲੈ ਲਿਆ ਹੈ। ਅਮਰੀਕੀ ਫੁੱਟਬਾਲ ਸੰਘ ਨੇ ਖਿਡਾਰੀਆਂ ਤੇ ਸਹਿਯੋਗੀ ਅਮਲੇ ਦੀ ਸੁਰੱਖਿਆ ਨੂੰ ਦੇਖਦਿਆਂ ਅਟਲਾਂਟਾ ’ਚ ਲੱਗਣ ਵਾਲਾ ਸਿਖਲਾਈ ਕੈਂਪ ਵੀ ਰੱਦ ਕਰ ਦਿੱਤਾ ਹੈ।

ਅਜੀਤ ਡੈਸਕ 13-11-2026
ਨਿਊਯਾਰਕ, 12 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਮੱਧ ਪੂਰਬ ’ਚ ਜਾਰੀ ਹਥਿਆਰਬੰਦ ਟਕਰਾਅ ਕਾਰਨ ਅਮਰੀਕਾ ਨੇ ਕਤਰ ’ਚ ਹੋਣ ਵਾਲੇ ਫੀਫਾ ਅੰਡਰ-17 ਪੁਰਸ਼ ਫੁੱਟਬਾਲ ਵਿਸ਼ਵ ਕੱਪ ਤੋਂ ਆਪਣੀ ਟੀਮ ਦਾ ਨਾਂਅ ਵਾਪਸ ਲੈ ਲਿਆ ਹੈ। ਅਮਰੀਕੀ ਫੁੱਟਬਾਲ ਸੰਘ ਨੇ ਖਿਡਾਰੀਆਂ ਤੇ ਸਹਿਯੋਗੀ ਅਮਲੇ ਦੀ ਸੁਰੱਖਿਆ ਨੂੰ ਦੇਖਦਿਆਂ ਅਟਲਾਂਟਾ ’ਚ ਲੱਗਣ ਵਾਲਾ ਸਿਖਲਾਈ ਕੈਂਪ ਵੀ ਰੱਦ ਕਰ ਦਿੱਤਾ ਹੈ। ਮੁਕਾਬਲਾ ਸ਼ੁਰੂ ਹੋਣ ਤੋਂ ਕਰੀਬ ਹਫ਼ਤਾ ਪਹਿਲਾਂ ਖਿਡਾਰੀਆਂ ਨੂੰ ਪੱਤਰ ਭੇਜ ਕੇ ਇਸ ਫ਼ੈਸਲੇ ਬਾਰੇ ਦੱਸਿਆ ਗਿਆ। ਸੰਘ ਨੇ ਕਿਹਾ ਕਿ ਖਿਡਾਰੀਆਂ ਅਤੇ ਕੋਚਾਂ ਨੇ ਦੇਸ਼ ਦੀ ਨੁਮਾਇੰਦਗੀ ਲਈ ਪੂਰੀ ਮਿਹਨਤ ਨਾਲ ਤਿਆਰੀ ਕੀਤੀ ਸੀ, ਪਰ ਮੌਜੂਦਾ ਹਾਲਾਤ ਵਿਚ ਟੀਮ ਨੂੰ ਭੇਜਣਾ ਸੰਭਵ ਨਹੀਂ ਰਿਹਾ। ਉਸ ਨੇ ਫ਼ੈਸਲੇ ਨੂੰ ਔਖਾ ਦੱਸਦਿਆਂ ਕਿਹਾ ਕਿ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਸੰਘ ਨੇ ਕਤਰ ਲਈ ਅਮਰੀਕੀ ਵਿਦੇਸ਼ ਵਿਭਾਗ ਵਲੋਂ ਜਾਰੀ ਤੀਜੇ ਪੱਧਰ ਦੀ ਯਾਤਰਾ ਚਿਤਾਵਨੀ ਦਾ ਵੀ ਹਵਾਲਾ ਦਿੱਤਾ ਹੈ। ਇਸ ਤਹਿਤ ਹਥਿਆਰਬੰਦ ਟਕਰਾਅ ਦੇ ਖ਼ਤਰੇ ਕਾਰਨ ਅਮਰੀਕੀ ਨਾਗਰਿਕਾਂ ਨੂੰ ਕਤਰ ਜਾਣ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਹੈ। ਦੂਤਾਵਾਸ ਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਜਾਰੀ ਸੁਰੱਖਿਆ ਹਦਾਇਤਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਮੁੱਖ ਕੋਚ ਐਲੈਕਸ ਅਲਡਾਜ਼ ਦੀ ਅਗਵਾਈ ਵਾਲੀ 21 ਮੈਂਬਰੀ ਟੀਮ ਦਾ ਐਲਾਨ ਪਿਛਲੇ ਹਫ਼ਤੇ ਹੀ ਹੋਇਆ ਸੀ। ਅਮਰੀਕਾ ਨੇ ਆਪਣੇ ਗਰੁੱਪ ’ਚ ਮੋਂਟੇਨੇਗਰੋ, ਚਿਲੀ ਤੇ ਅਲਜੀਰੀਆ ਨਾਲ ਖੇਡਣਾ ਸੀ। ਟੀਮ ਨੇ ਕੁਆਲੀਫਾਇੰਗ ਗਰੁੱਪ ’ਚ ਪਹਿਲਾ ਸਥਾਨ ਹਾਸਲ ਕਰਕੇ ਵਿਸ਼ਵ ਕੱਪ ਲਈ ਥਾਂ ਬਣਾਈ ਸੀ। ਇਸ ਵਾਰ ਮੁਕਾਬਲੇ ਲਈ 48 ਟੀਮਾਂ ਦਾ ਪ੍ਰੋਗਰਾਮ ਤੈਅ ਸੀ।
ਪਿਛਲੀ ਖ਼ਬਰ ਦਿਲਜੀਤ ਦੇ ਇੰਦੌਰ ਸ਼ੋਅ ਨੂੰ ਬੰਬ ਦੀ ਧਮਕੀ ਅਗਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ’ ਚ ਮਨਾਇਆ ‘ ਹਿੰਦੂ ਵਿਰਾਸਤੀ ਮਹੀਨਾ ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।