21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮੁੱਖ ਮੰਤਰੀ ਨੂੰ ਮਿਲੇ ਮੇਅਰ, ਨਵੇਂ ਕੂੜਾ ਸੰਭਾਲ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ

ਅਜੀਤ ਡੈਸਕ 14-02-2026
ਜਲੰਧਰ, 13 ਫਰਵਰੀ (ਸ਼ਿਵ)- ਮੇਅਰ ਵਨੀਤ ਧੀਰ ਨੇ ਅੱਜ ਜਲੰਧਰ ਆਏ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਵਰਿਆਣਾ ਡੰਪ ਦੇ ਕੋਲ ਹੀ ਡੁਬਈ ਦੀ ਤਰਜ਼ 'ਤੇ ਲਗਾਏ ਜਾਣ ਵਾਲੇ ਨਵੇਂ ਕੂੜਾ ਸੰਭਾਲ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ | ਮੇਅਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸ਼ਹਿਰ ਤੋਂ ਰੋਜ਼ਾਨਾ ਤਾਜ਼ਾ ਨਿਕਲਦੇ ਕੂੜੇ ਤੋਂ ਕੋਲਾ ਤੇ ਬਿਜਲੀ ਬਣਾਉਣ ਲਈ 9 ਏਕੜ ਜ਼ਮੀਨ ਦੀ ਖ਼ਰੀਦ ਕੀਤੀ ਜਾ ਰਹੀ ਹੈ | ਇਸ ਜ਼ਮੀਨ ਦੀ ਖ਼ਰੀਦ ਲਈ ਕੀਮਤਾਂ ਤੈਅ ਕਰਨ ਵਾਸਤੇ ਡਿਪਟੀ ਕਮਿਸ਼ਨਰ ਨੂੰ ਫਾਈਲ ਭੇਜੀ ਗਈ ਹੈ | ਇਸ ਪ੍ਰਾਜੈਕਟ ਬਾਰੇ ਸ੍ਰੀ ਵਨੀਤ ਧੀਰ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਦੂਜੀ ਕੰਪਨੀ ਵਲੋਂ ਪਹਿਲਾਂ ਹੀ ਵਰਿਆਣਾ ਡੰਪ 'ਤੇ ਪਏ ਕੂੜੇ ਨੂੰ ਖ਼ਤਮ ਕਰਨ ਲਈ ਮਸ਼ੀਨਾਂ ਲਗਾ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਸ਼ਹਿਰ ਵਿਚ ਨਿਕਲਦੇ ਕੂੜੇ ਨੂੰ ਨਵੇਂ ਲੱਗਣ ਵਾਲੇ ਪਲਾਂਟ ਰਾਹੀਂ ਖ਼ਤਮ ਕਰਕੇ ਉਸ ਤੋਂ ਕੋਲਾ ਤੇ ਬਿਜਲੀ ਤਿਆਰ ਹੋਵੇਗੀ ਤਾਂ ਇਸ ਨਾਲ ਰੋਜ਼ਾਨਾ ਨਿਕਲਦੇ 600 ਟਨ ਕੂੜੇ ਨੂੰ ਸੰਭਾਲਣ ਦੀ ਸਮੱਸਿਆ ਖ਼ਤਮ ਹੋ ਜਾਵੇਗੀ | ਇਸ ਮੌਕੇ ਮੁੱਖ ਮੰਤਰੀ ਵਲੋਂ ਮੇਅਰ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ ਤੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਾਜੈਕਟਾਂ ਦੇ ਲੱਗਣ ਨਾਲ ਆਉਣ ਵਾਲੇ ਸਮੇਂ 'ਚ ਕੂੜੇ ਦੀ ਸਮੱਸਿਆ ਖ਼ਤਮ ਕਰਨ ਵਿਚ ਸਹਾਇਤਾ ਮਿਲੇਗੀ |

ਪਿਛਲੀ ਖ਼ਬਰ ਸੁਲਿੰਦਰ ਪਾਈ ਵਲੋਂ ਕੱਢੀ ਜਾ ਰਹੀ ਬੁੱਗੀ ਪੈਦਲ ਯਾਤਰਾ ਨਵਾਂ ਸੁਨੇਹਾ ਲੈ ਕੇ ਟੋਹਾਣਾ ਪਹੁੰਚੀ <br/> ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।