ਟੋਹਾਣਾ/ਜਾਖ਼ਲ, 13 ਫ਼ਰਵਰੀ (ਮਨਜੀਤ ਸਿੰਘ)-ਸਲਿੰਦਰ ਪਾਈ ਦੀ 'ਪਗੜੀ ਬਚਾਓ ਸੰਸਕਾਰ ਬੋਰਡ ਗੋਤਰ ਸੰਸਥਾ' ਵਲੋਂ ਸਮਾਜ ਬਚਾਓ ਪੈਦਲ ਯਾਤਰਾ, ਬੁੱਗੀ ਯਾਤਰਾ ਪੂਰੇ ਹਰਿਆਣਾ 'ਚ ਕੱਢੀ ਜਾ ਰਹੀ ਹੈ | ਇਹ ਬੁੱਗੀ ਯਾਤਰਾ ਧਮਤਾਨ ਸਾਹਿਬ ਰੋਡ ਤੋਂ ਟੋਹਾਣਾ ਪਹੁੰਚੀ | ਇਸ ਸੰਬੰਧੀ ਪਗੜੀ ਬਚਾਓ ਸੰਸਕਾਰ ਬੋਰਡ ਗੋਤਰ ਸੰਸਥਾ ਵਲੋਂ ਸਮਾਜ ਬਚਾਓ ਪੈਦਲ ਯਾਤਰਾ, ਬੁੱਗੀ ਯਾਤਰਾ' ਪੂਰੇ ਹਰਿਆਣਾ ਵਿਚ ਕੱਢੀ ਜਾ ਰਹੀ ਹੈ | ਯਾਤਰਾ ਨੂੰ ਕੱਢਣ ਵਾਲੇ ਵਿਅਕਤੀ ਦਾ ਨਾਂਅ ਸਲਿੰਦਰ ਪਾਈ ਹੈ ਜੋ ਪਿੰਡ ਪਾਈ ਜ਼ਿਲ੍ਹਾ ਕੈਥਲ ਦਾ ਰਹਿਣ ਵਾਲਾ ਹੈ, ਨੇ ਉਸ ਵਲੋਂ ਕੱਢੀ ਜਾ ਰਹੀ ਬੁੱਗੀ ਪੈਦਲ ਯਾਤਰਾ ਸੰਬੰਧੀ ਦੱਸਿਆ ਕਿ ਉਸ ਦੀ ਬੁੱਗੀ 'ਤੇ ਲੱਗੇ ਬੋਰਡ ਉੱਪਰ ਇਹੀ ਲਿਖਿਆ ਹੈ ਕਿ ਪਿੰਡ, ਗੁਆਂਢ, ਗੋਤ 'ਚ ਜੋ ਨੌਜਵਾਨ ਮੁੰਡੇ ਕੁੜੀਆਂ ਆਪਣੇ ਮਾਪਿਆਂ ਦੀ ਇਜਾਜ਼ਤ ਤੋਂ ਬਗੈਰ ਵਿਆਹ ਸ਼ਾਦੀ ਕਰ ਰਹੇ ਹਨ, ਉਨ੍ਹਾਂ ਨੂੰ ਸੁਨੇਹਾ ਦੇਣਾ ਹੈ | ਸੁਲਿੰਦਰ ਪਾਈ ਨੇ ਅੱਗੇ ਦੱਸਿਆ ਕਿ ਇਸੇ ਸੁਨੇਹੇ ਨੂੰ ਲੈ ਕੇ ਉਹ ਹੁਣ ਤੱਕ 7 ਵਿਧਾਨ ਸਭਾ ਹਲਕਿਆਂ ਵਿਚ ਜਾ ਚੁੱਕੇ ਹਨ ਅਤੇ ਉਨ੍ਹਾਂ ਦਾ ਟੀਚਾ ਇਹ ਹੈ ਕਿ ਉਹ ਹਰਿਆਣਾ ਦੇ 90 ਦੇ 90 ਵਿਧਾਨ ਸਭਾ ਹਲਕਿਆਂ ਵਿਚ ਜਾਣਗੇ | ਜਿੱਥੋਂ ਦੇ ਵਿਧਾਇਕਾਂ ਨੂੰ ਇਹ ਸੱਦਾ ਦੇਣ ਲਈ ਕਿ ਵਿਧਾਨ ਸਭਾ ਸਦਨ ਵਿਚ ਹਿੰਦੂ ਮੈਰਿਜ ਐਕਟ ਦੀ ਆਵਾਜ਼ ਉਠਾਉਣ ਕਿ ਇਸ ਐਕਟ ਵਿਚ ਬਦਲਾਅ ਬਹੁਤ ਜ਼ਰੂਰੀ ਹੈ | ਜੇਕਰ ਬਦਲਾਓ ਨਹੀਂ ਹੋਇਆ ਤਾਂ ਇਕ ਦਿਨ ਅਜਿਹਾ ਆ ਜਾਵੇਗਾ ਕਿ ਹਰਿਆਣਾ ਵਿਚ ਭਾਈਚਾਰਾ ਖ਼ਰਾਬ ਹੋ ਜਾਵੇਗਾ | ਉਕਤ ਵਿਅਕਤੀ ਵਲੋਂ ਮੁੱਖ ਮੰਤਰੀ ਨੂੰ ਵੀ ਮਿਲਣ ਦੀ ਗੱਲ ਕਹੀ ਜਾ ਰਹੀ ਹੈ |