21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਹਰਿਆਣਾ ਸਰਕਾਰ ਵਲੋਂ 'ਹਰ ਘਰ-ਹਰ ਗ੍ਰਹਿਣੀ' ਯੋਜਨਾ ਤਹਿਤ ਬੀ. ਪੀ. ਐਲ. ਤੇ ਏ. ਏ. ਵਾਈ. ਪਰਿਵਾਰਾਂ ਨੂੰ 500 ਰੁ. 'ਚ ਦਿੱਤੇ ਜਾਣਗੇ ਸਿਲੰਡਰ <br/>

ਅਜੀਤ ਡੈਸਕ 14-02-2026
ਯਮੁਨਾਨਗਰ, 13 ਫਰਵਰੀ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਸਰਕਾਰ ਦੀ ਹਰ ਘਰ ਹਰ ਗ੍ਰਹਿਣੀ ਯੋਜਨਾ ਦੇ ਤਹਿਤ ਬੀ. ਪੀ. ਐਲ. ਤੇ ਏ. ਏ. ਵਾਈ. ਪਰਿਵਾਰਾਂ ਨੂੰ 500 ਰੁ. 'ਚ ਸਿਲੰਡਰ ਦਿੱਤੇ ਜਾਣੇ ਹਨ ਅਤੇ ਉਨ੍ਹਾਂ ਦੀ ਸਬਸਿਡੀ ਦੀ ਰਕਮ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਟਰਾਂਸਫਰ ਕੀਤੀ ਜਾਣੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਕਿਹਾ ਕਿ ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਕੰਟਰੋਲਰ ਨੇ ਦੱਸਿਆ ਕਿ ਸਾਰੀਆਂ ਗੈਸ ਏਜੰਸੀਆਂ ਨੂੰ ਜ਼ਿਲ੍ਹੇ ਦੇ ਸਾਰੇ ਸੀ. ਐਸ. ਸੀ. ਆਪ੍ਰੇਟਰਾਂ ਨਾਲ ਤਾਲਮੇਲ ਕਰਨ ਤੇ ਹਰਿਆਣਾ ਸਰਕਾਰ ਦੀ ਵੈੱਬਸਾਈਟ 5P4S. 8aryana6ood. gov 'ਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਹਰ ਪਿੰਡ 'ਚ ਬੀ. ਪੀ. ਐਲ. ਤੇ ਏ. ਏ. ਵਾਈ. ਪਰਿਵਾਰਾਂ ਨੂੰ ਯੋਜਨਾ ਦੇ ਲਾਭ ਪ੍ਰਦਾਨ ਕੀਤੇ ਜਾ ਸਕਣ | ਇਸ ਯੋਜਨਾ ਦਾ ਲਾਭ ਲੈਣ ਲਈ ਖਪਤਕਾਰਾਂ ਨੂੰ ਆਪਣੀ ਗੈਸ ਏਜੰਸੀ ਪਾਸਬੁੱਕ, ਬੈਂਕ ਖਾਤਾ ਪਾਸਬੁੱਕ, ਆਪਣੇ ਪਰਿਵਾਰਕ ਪਛਾਣ ਪੱਤਰ ਦੀ ਇਕ ਕਾਪੀ, ਓ. ਟੀ. ਪੀ. ਲਈ ਆਪਣੇ ਪਰਿਵਾਰਕ ਪਛਾਣ ਪੱਤਰ 'ਤੇ ਮੋਬਾਈਲ ਨੰਬਰ ਤੇ ਆਪਣੀ ਐਲ. ਪੀ. ਜੀ. ਆਈ. ਡੀ. ਜਮ੍ਹਾਂ ਕਰਵਾਉਣ ਦੀ ਲੋੜ ਹੋਵੇਗੀ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖਪਤਕਾਰ ਕੋਲ ਐਲ. ਪੀ. ਜੀ. ਆਈ. ਡੀ. ਨਹੀਂ ਹੈ ਤਾਂ ਉਹ ਇਸ ਨੂੰ ਆਪਣੀ ਸੰਬੰਧਿਤ ਗੈਸ ਏਜੰਸੀ ਤੋਂ ਪ੍ਰਾਪਤ ਕਰ ਸਕਦੇ ਹਨ | ਖਪਤਕਾਰਾਂ ਨੂੰ ਸੰਬੰਧਿਤ ਗੈਸ ਏਜੰਸੀ ਨਾਲ ਆਪਣਾ ਈ-ਕੇ. ਵਾਈ. ਸੀ. ਵੀ ਪੂਰਾ ਕਰਨ ਦੀ ਲੋੜ ਹੋਵੇਗੀ, ਜਿਸ ਲਈ ਉਨ੍ਹਾਂ ਨੂੰ ਆਪਣਾ ਆਧਾਰ ਕਾਰਡ ਜਮ੍ਹਾਂ ਕਰਵਾਉਣ ਦੀ ਲੋੜ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਉਨ੍ਹਾਂ ਬੀ. ਪੀ. ਐਲ. ਤੇ ਏ. ਏ. ਵਾਈ. ਪਰਿਵਾਰਾਂ ਨੂੰ ਹੀ ਮਿਲੇਗਾ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਉਪਰੋਕਤ ਯੋਜਨਾ 'ਚ ਰਜਿਸਟਰਡ ਹੈ | ਇਸ ਯੋਜਨਾ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦਫ਼ਤਰ ਦੇ ਟੈਲੀਫੋਨ ਨੰ. 01732-251037 ਜਾਂ ਨੇੜਲੇ ਖੁਰਾਕ ਤੇ ਸਪਲਾਈ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ |

ਪਿਛਲੀ ਖ਼ਬਰ ਚੀਕਾ ਨਗਰ ਪਾਰਸ਼ਦ ਕੁਲਦੀਪ ਸਿੰਘ ਪੰਚਾਲ ਨੇ ਸੰਗਰੂਰ ਵਿਧਾਇਕ ਦੇ ਬਿਆਨ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕੀਤਾ ਪਲਟਵਾਰ... ਅਗਲੀ ਖ਼ਬਰ ਨਵੀਨ ਜਿੰਦਲ ਫਾਊਾਡੇਸ਼ਨ ਨੇ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।