21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਨਵੀਨ ਜਿੰਦਲ ਫਾਊਾਡੇਸ਼ਨ ਨੇ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 14-02-2026
ਗੂਹਲਾ ਚੀਕਾ, 13 ਫਰਵਰੀ (ਓ. ਪੀ. ਸੈਣੀ)-ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੇ ਯਤਨਾਂ ਵਿਚ ਨਵੀਨ ਜਿੰਦਲ ਫਾਊਾਡੇਸ਼ਨ ਨੇ ਚੀਕਾ 'ਚ ਪÏਲੀਟੈਕਨਿਕ ਆਈ. ਟੀ. ਆਈ. ਤੇ ਸਰਕਾਰੀ ਆਈ. ਟੀ. ਆਈ. ਵਿਖੇ ਇਕ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਗਰਾਮ ਕਰਵਾਇਆ | ਇਹ ਪ੍ਰੋਗਰਾਮ ਸਰਕਾਰੀ ਹਸਪਤਾਲ ਕੈਥਲ ਤੋਂ ਸਲਾਹਕਾਰ ਮਿਸ ਨਿਧੀ ਤੇ ਪੰਕਜ ਅਤੇ ਹਸਪਤਾਲ ਟੀਮ ਦੇ ਸਹਿਯੋਗ ਨਾਲ ਕਰਵਾਇਆ | ਇਹ ਪ੍ਰੋਗਰਾਮ ਨਸ਼ਾ ਮੁਕਤ ਕੁਰੂਕਸ਼ੇਤਰ ਮੁਹਿੰਮ ਦੇ ਤਹਿਤ ਕਰਵਾਇਆ ਗਿਆ ਸੀ, ਜੋ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ 'ਚ ਕੁਰੂਕਸ਼ੇਤਰ ਸਸ਼ਕਤੀਕਰਨ ਪ੍ਰੋਗਰਾਮ ਦਾ ਇਕ ਮਹੱਤਵਪੂਰਨ ਹਿੱਸਾ ਹੈ | ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਸ਼ੇ ਦੀ ਲਤ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ, ਇਕ ਸਿਹਤਮੰਦ ਜੀਵਨ ਸ਼ੈਲੀ ਨੂੰ ਉੁਤਸ਼ਾਹਿਤ ਕਰਨਾ ਤੇ ਇਕ ਸਕਾਰਾਤਮਕ ਅਤੇ ਉੱਜਵਲ ਭਵਿੱਖ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਨਾ ਸੀ | ਇਸ ਮÏਕੇ ਸਰਕਾਰੀ ਆਈ. ਟੀ. ਆਈ. ਚੀਕਾ ਦੇ ਪਿ੍ੰਸੀਪਲ ਨਿਸ਼ਾਂਤ ਡਾਂਗੀ ਨੇ ਕਿਹਾ ਕਿ ਨਸ਼ਾ ਛੁਡਾਊ ਸਮਾਜ ਲਈ ਇਕ ਵੱਡੀ ਬਿਮਾਰੀ ਹੈ | ਖੇਡਾਂ, ਅਨੁਸ਼ਾਸਨ ਤੇ ਸਕਾਰਾਤਮਕ ਸੋਚ ਨਸ਼ੇ ਤੋਂ ਦੂਰ ਰਹਿਣ ਦੇ ਸਭ ਤੋਂ ਸ਼ਕਤੀਸ਼ਾਲੀ ਸਾਧਨ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਟੀਚੇ ਨਿਰਧਾਰਤ ਕਰਨ ਅਤੇ ਸਿਹਤਮੰਦ ਜੀਵਨ ਮੁੱਲਾਂ ਨੂੰ ਅਪਣਾਉਣ ਦੀ ਅਪੀਲ ਕੀਤੀ | ਸਮਾਗਮ 'ਚ ਮਾਹਿਰਾਂ ਦਾ ਇਕ ਮਜ਼ਬੂਤ ਪੈਨਲ ਵੀ ਮÏਜੂਦ ਸੀ | ਸਿਵਲ ਹਸਪਤਾਲ, ਕੈਥਲ ਤੋਂ ਸਲਾਹਕਾਰ ਨਿਧੀ ਤੇ ਪੰਕਜ ਨੇ ਨਸ਼ੇ ਦੀ ਲਤ ਦੇ ਮਾਨਸਿਕ ਅਤੇ ਸਰੀਰਕ ਪ੍ਰਭਾਵਾਂ, ਇਸ ਦੇ ਸ਼ੁਰੂਆਤੀ ਸੰਕੇਤਾਂ ਅਤੇ ਸਮੇਂ ਸਿਰ ਮਦਦ ਲੈਣ ਦੀ ਜ਼ਰੂਰਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਵਿਦਿਆਰਥੀਆਂ ਨੂੰ ਰਾਸ਼ਟਰੀ ਮਾਨਸਿਕ ਸਿਹਤ ਹੈਲਪਲਾਈਨ ਬਾਰੇ ਵੀ ਜਾਣਕਾਰੀ ਦਿੱਤੀ ਗਈ | ਨਵੀਨ ਜਿੰਦਲ ਫਾਊਾਡੇਸ਼ਨ ਦੀ ਨੁਮਾਇੰਦਗੀ ਕਰ ਰਹੀ ਅਨੁਸ਼ਕਾ ਬੋਸ ਨੇ ਨਸ਼ੇ ਦੀ ਲਤ ਤੇ ਇਸ ਦੇ ਸਮਾਜਿਕ ਨਤੀਜਿਆਂ ਨਾਲ ਸੰਬੰਧਤ ਉਪਬੰਧਾਂ 'ਤੇ ਚਾਨਣਾ ਪਾਇਆ, ਵਿਦਿਆਰਥੀਆਂ ਨੂੰ ਚÏਕਸ ਰਹਿਣ ਦੀ ਅਪੀਲ ਕੀਤੀ | ਦੋਵਾਂ ਸੰਸਥਾਵਾਂ ਦੇ 250 ਤੋਂ ਵੱਧ ਨÏਜਵਾਨਾਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ, ਨਸ਼ਾ ਮੁਕਤ ਹੋਣ ਦਾ ਪ੍ਰਣ ਲਿਆ ਤੇ ਸੰਸਦ ਮੈਂਬਰ ਨਵੀਨ ਜਿੰਦਲ ਦੀ ਮੁਹਿੰਮ ਦਾ ਸਰਗਰਮੀ ਨਾਲ ਸਮਰਥਨ ਕਰਨ ਦਾ ਵਾਅਦਾ ਕੀਤਾ |

ਪਿਛਲੀ ਖ਼ਬਰ ਹਰਿਆਣਾ ਸਰਕਾਰ ਵਲੋਂ 'ਹਰ ਘਰ-ਹਰ ਗ੍ਰਹਿਣੀ' ਯੋਜਨਾ ਤਹਿਤ ਬੀ. ਪੀ. ਐਲ. ਤੇ ਏ. ਏ. ਵਾਈ. ਪਰਿਵਾਰਾਂ ਨੂੰ 500 ਰੁ. 'ਚ... ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਖਾਰਾ ਖੇੜੀ ਵਿਖੇ ਫੁੱਟਬਾਲ ਵੰਡ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।