10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸੀ. ਆਈ. ਏ ਟੋਹਾਣਾ ਨੇ ਆਪ੍ਰੇਸ਼ਨ ਜੀਵਨ ਜੋਤੀ ਤਹਿਤ ਕੀਤੀ ਵੱਡੀ ਕਾਰਵਾਈ, ਦੋ ਮੁਲਜ਼ਮ ਗਿ੍ਫ਼ਤਾਰ <br/>

ਨਸ਼ੀਲੀਆਂ ਗੋਲੀਆਂ ਸਮੇਤ ਫੜਿਆ ਦੋਸ਼ੀ ਸੀ. ਆਈ. ਏ. ਟੋਹਾਣਾ ਟੀਮ ਦੀ ਗਿ੍ਫ਼ਤ ਵਿਚ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 15-02-2026
ਟੋਹਾਣਾ/ਜਾਖ਼ਲ, 14 ਫਰਵਰੀ (ਮਨਜੀਤ ਸਿੰਘ)-ਸੀ. ਆਈ. ਏ. ਟੋਹਾਣਾ ਟੀਮ ਨੇ ਆਪ੍ਰੇਸ਼ਨ ਜੀਵਨ ਜੋਤੀ ਤਹਿਤ ਨਸ਼ੀਲੇ ਪਦਾਰਥਾਂ ਵਿਰੁੱਧ ਕਾਰਵਾਈ ਕਰਕੇ ਇਕ ਦੋਸ਼ੀ ਨੂੰ ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ ਦੀ ਵਪਾਰਕ ਮਾਤਰਾ ਸਮੇਤ ਗਿ੍ਫ਼ਤਾਰ ਕੀਤਾ | ਮੁਲਜ਼ਮ ਤੋਂ ਪੁੱਛਗਿੱਛ ਦੇ ਆਧਾਰ 'ਤੇ ਮੁੱਖ ਸਪਲਾਇਰ ਦੀਪਕ ਪੁੱਤਰ ਦਰਸ਼ਨ ਸਿੰਘ, ਵਾਰਡ ਨੰਬਰ 04, ਆਰੀਆ ਸਦਨ, ਸਫੀਦੋਂ, ਜ਼ਿਲ੍ਹਾ ਜੀਂਦ ਨੂੰ ਗਿ੍ਫ਼ਤਾਰ ਕੀਤਾ | ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਸੀ. ਆਈ. ਏ. ਟੋਹਾਣਾ ਇੰਚਾਰਜ ਸਬ-ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ 13.02.2026 ਨੂੰ ਪੁਲਿਸ ਟੀਮ ਟੋਹਾਣਾ ਖੇਤਰ ਦੇ ਨਰਵਾਣਾ ਟੀ-ਪੁਆਇੰਟ 'ਤੇ ਗਸ਼ਤ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਮੌਜੂਦ ਸੀ | ਇਸ ਦੌਰਾਨ ਭਰੋਸੇਯੋਗ ਖ਼ੁਫ਼ੀਆ ਜਾਣਕਾਰੀ ਮਿਲੀ ਕਿ ਨਾਰਾਇਣ ਦੱਤ ਉਰਫ਼ ਨਰਿੰਦਰ ਪੁੱਤਰ ਓਮ ਦੱਤ, ਵਾਸੀ ਪਿੰਡ ਕਬਰਚਾ, ਜ਼ਿਲ੍ਹਾ ਜੀਂਦ, ਲੋਹਾਖੇੜਾ ਵਿਚ ਨਹਿਰ ਦੇ ਪੁਲ ਕੋਲ ਨਸ਼ੀਲੀਆਂ ਗੋਲੀਆਂ ਵੇਚਣ ਦੇ ਇਰਾਦੇ ਨਾਲ ਖੜ੍ਹਾ ਸੀ | ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਦੋਸ਼ੀ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਦੋਸ਼ੀ ਦੇ ਕਬਜ਼ੇ 'ਚੋਂ ਅਲਪਰਾਜ਼ੋਲਮ ਦੀਆਂ 120 ਪੱਤੇ (1200 ਗੋਲੀਆਂ) ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦਾ ਵਜ਼ਨ 263 ਗ੍ਰਾਮ ਸੀ | ਇਸ ਸੰਬੰਧ 'ਚ ਟੋਹਾਣਾ ਸਿਟੀ ਪੁਲਿਸ ਸਟੇਸ਼ਨ 'ਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22 ਸੀ/61/85 ਦੇ ਤਹਿਤ ਕੇਸ ਨੰਬਰ 54, ਮਿਤੀ 13.02.2026 ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਵਿਦਿਆਰਥਣ ਦਾ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਐਮੀਨੈਂਸ ਸਕੂਲ ਪ੍ਰਸ਼ਾਸਨ ਦਾ ਯੂ-ਟਰਨ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਆਫ਼ ਪੈਟਰੋਲੀਅਮ ਐਂਡ ਐਨਰਜੀ ਸਟੱਡੀਜ਼ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।