17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅਧਿਆਤਮਿਕਤਾ ਸ਼ਾਂਤੀ ਤੇ ਸਾਕਾਰਾਤਮਿਕ ਊਰਜਾ ਲਿਆਉਂਦੀ-ਸੁਭਾਸ਼ ਬਰਾਲਾ <br/>

ਸਪਰਾ ਮੁਹੱਲਾ ਟੋਹਾਣਾ ਸਥਿਤ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰ ਯੂਨੀਵਰਸਿਟੀ ਵਿਖੇ ਸੱਤ ਦਿਨਾ 'ਅਲਵਿਦਾ ਟੈਂਸ਼ਨ ਹੈਪੀਨੈੱਸ ਪ੍ਰੋਗਰਾਮ' ਵਿਚ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਪਹੁੰਚੇ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 24-02-2026
ਟੋਹਾਣਾ/ਜਾਖ਼ਲ, 23 ਫਰਵਰੀ (ਮਨਜੀਤ ਸਿੰਘ)-ਸਪਰਾ ਮੁਹੱਲਾ ਟੋਹਾਣਾ ਸਥਿਤ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰ ਯੂਨੀਵਰਸਿਟੀ ਵਿਖੇ ਸੱਤ ਦਿਨਾਂ 'ਅਲਵਿਦਾ ਟੈਂਸ਼ਨ ਹੈਪੀਨੈੱਸ ਪ੍ਰੋਗਰਾਮ' ਦਾ ਆਯੋਜਨ ਕੀਤਾ ਜਾ ਰਿਹਾ ਹੈ | ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਅਤੇ ਬ੍ਰਹਮਾਕੁਮਾਰੀ ਭੈਣਾਂ ਅਤੇ ਸਾਰੇ ਪ੍ਰਬੰਧਕਾਂ ਦਾ ਇਸ ਸ਼ਾਨਦਾਰ ਤੇ ਪ੍ਰੇਰਨਾਦਾਇਕ ਪਹਿਲਕਦਮੀ ਲਈ ਧੰਨਵਾਦ ਕੀਤਾ, ਸਾਰਿਆਂ ਨੂੰ ਇਕ ਚਮਕਦਾਰ, ਖ਼ੁਸ਼, ਸਿਹਤਮੰਦ ਤੇ ਤਣਾਅ ਮੁਕਤ ਜੀਵਨ ਦੀ ਕਾਮਨਾ ਕੀਤੀ | ਇਸ ਮੌਕੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਤੇ ਮੁਕਾਬਲੇ ਵਾਲੀ ਜੀਵਨ ਸ਼ੈਲੀ 'ਚ ਮਾਨਸਿਕ ਸੰਤੁਲਨ ਬਣਾਈ ਰੱਖਣਾ ਇਕ ਵੱਡੀ ਚੁਨੌਤੀ ਬਣ ਗਿਆ ਹੈ | ਅਜਿਹੇ ਸਮੇਂ ਵਿਚ ਸਵੈ-ਚਿੰਤਨ, ਧਿਆਨ ਤੇ ਅਧਿਆਤਮਿਕ ਅਭਿਆਸ ਅੰਦਰੂਨੀ ਤਾਕਤ ਪ੍ਰਦਾਨ ਕਰਦੇ ਹਨ | ਉਨ੍ਹਾਂ ਕਿਹਾ ਕਿ ਅਧਿਆਤਮਿਕ ਜਾਗਰੂਕਤਾ ਰਾਹੀਂ ਵਿਅਕਤੀ ਨਾ ਸਿਰਫ਼ ਆਪਣੇ ਜੀਵਨ ਨੂੰ ਸੰਤੁਲਿਤ ਅਤੇ ਅਨੰਦਮਈ ਬਣਾ ਸਕਦੇ ਹਨ, ਸਗੋਂ ਪੂਰੇ ਸਮਾਜ ਵਿਚ ਸਕਾਰਾਤਮਿਕ ਊਰਜਾ ਵੀ ਫੈਲਾ ਸਕਦੇ ਹਨ | ਇਸ ਪਹਿਲਕਦਮੀ ਨੂੰ ਸਮਾਜ ਦੇ ਭਲੇ ਲਈ ਬਹੁਤ ਮਹੱਤਵਪੂਰਨ ਦੱਸਦਿਆਂ, ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੈਤਿਕ ਕਦਰਾਂ-ਕੀਮਤਾਂ, ਆਪਸੀ ਸਦਭਾਵਨਾ ਤੇ ਸੰਵੇਦਨਸ਼ੀਲਤਾ ਨੂੰ ਉਤਸ਼ਾਹਿਤ ਕਰਦੇ ਹਨ | ਇਹ ਸੱਤ ਦਿਨਾਂ ਦਾ ਪ੍ਰੋਗਰਾਮ ਭਾਗੀਦਾਰਾਂ ਨੂੰ ਤਣਾਅ-ਮੁਕਤ ਜੀਵਨ ਵੱਲ ਵਿਹਾਰਕ ਗਿਆਨ, ਧਿਆਨ ਅਤੇ ਸਕਾਰਾਤਮਿਕ ਸੋਚ ਪ੍ਰਦਾਨ ਕਰੇਗਾ, ਜਿਸ ਨਾਲ ਉਹ ਆਪਣੇ ਨਿੱਜੀ ਅਤੇ ਸਮਾਜਿਕ ਜੀਵਨ ਨੂੰ ਬਿਹਤਰ ਢੰਗ ਨਾਲ ਸੰਤੁਲਿਤ ਕਰ ਸਕਣਗੇ | ਰਾਜ ਸਭਾ ਮੈਂਬਰ ਨੇ ਕਿਹਾ ਕਿ ਮੌਜੂਦਾ ਕੇਂਦਰ ਅਤੇ ਰਾਜ ਸਰਕਾਰਾਂ ਵੀ ਯੋਗਾ ਤੇ ਅਧਿਆਤਮਿਕਤਾ ਨੂੰ ਜਨਤਾ ਤੱਕ ਫੈਲਾਉਣ ਲਈ ਵਚਨਬੱਧ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਅੰਤਰਰਾਸ਼ਟਰੀ ਯੋਗਾ ਦਿਵਸ ਨੇ ਭਾਰਤੀ ਸਭਿਆਚਾਰ ਨੂੰ ਵਿਸ਼ਵ-ਵਿਆਪੀ ਮਾਨਤਾ ਦਿੱਤੀ ਹੈ, ਜਦਕਿ ਹਰਿਆਣਾ ਸਰਕਾਰ ਨੇ ਹਰਿਆਣਾ ਯੋਗ ਕਮਿਸ਼ਨ ਦੀ ਸਥਾਪਨਾ ਕੀਤੀ ਹੈ ਤੇ ਯੋਗ ਸਕੂਲ ਸਥਾਪਿਤ ਕੀਤੇ ਹਨ | ਬ੍ਰਹਮਾ ਕੁਮਾਰੀ ਭੈਣਾਂ ਨੇ ਅਧਿਆਤਮਿਕ ਸੈਸ਼ਨਾਂ ਰਾਹੀਂ ਜੀਵਨ ਵਿਚ ਸ਼ਾਂਤੀ, ਸੰਜਮ ਤੇ ਆਤਮਵਿਸ਼ਵਾਸ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ |

ਪਿਛਲੀ ਖ਼ਬਰ ਸੀ. ਆਈ. ਏ. ਟੋਹਾਣਾ ਪੁਲਿਸ ਵਲੋਂ ਇਕ ਸ਼ੱਕੀ ਨੂੰ 7.57 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਹਸਤ ਕਲਾ ਤੇ ਸਲੋਗਨ ਲਿਖਣ ਦਾ ਮੁਕਾਬਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।