22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਭਾਰਤਮਾਲਾ ਐਕਸਪ੍ਰੈਸ ਵੇ 'ਤੇ ਦੋ ਟਰੱਕਾਂ ਦੀ ਟੱਕਰ, ਹੈਲਪਰ ਹਲਾਕ <br/>

ਡੱਬਵਾਲੀ ਨੇੜੇ ਭਾਰਤਮਾਲਾ ਐਕਸਪ੍ਰੈਸ ਵੇ 'ਤੇ ਹਾਦਸੇ ਵਿਚ ਨੁਕਸਾਨਿਆ ਟਰੱਕ | <br/> 01-03-2026
ਡੱਬਵਾਲੀ, 28 ਫਰਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਅਲੀਕਾਂ ਨੇੜੇ ਭਾਰਤਮਾਲਾ ਐਕਸਪ੍ਰੈਸ ਵੇ 'ਤੇ ਦੋ ਟਰੱਕਾਂ ਦੀ ਟੱਕਰ ਵਿਚ ਇਕ ਹੈਲਪਰ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਗੁਰਜੰਟ ਕਾਲਾ ਵਾਸੀ ਭਦੌੜ (ਬਰਨਾਲਾ) ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਚੀਮਾ (ਪੰਜਾਬ) ਦਾ ਸੁਨੀਲ ਟਰੱਕ ਨੰਬਰ ਪੀਬੀ-19ਐਚ/9481 ਵਿਚ ਬਰਨਾਲਾ ਤੋਂ ਸਾਮਾਨ ਲੱਦ ਕੇ ਹਨੂੰਮਾਨਗੜ੍ਹ (ਰਾਜਸਥਾਨ) ਜਾ ਰਿਹਾ ਸੀ | ਉਸੇ ਦੌਰਾਨ ਡੱਬਵਾਲੀ ਨੇੜੇ ਅਲੀਕਾਂ ਤੇ ਸ਼ੇਰਗੜ੍ਹ ਵਿਚਕਾਰ ਭਾਰਤਮਾਲਾ ਪੁਲ 'ਤੇ ਮੂਹਰੇ ਜਾ ਰਹੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ | ਉਸ ਵੇਲੇ ਹੈਲਪਰ ਗੁਰਜੰਟ ਵੀ ਚਾਲਕ ਦੇ ਨਾਲ ਬੈਠਾ ਸੀ | ਟੱਕਰ ਨਾਲ ਉਨ੍ਹਾਂ ਦਾ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਹਾਦਸੇ ਉਪਰੰਤ ਮੂਹਰੇ ਜਾਂਦੇ ਟਰਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਸੂਚਨਾ ਮਿਲਣ 'ਤੇ ਡੱਬਵਾਲੀ ਪੁਲਿਸ ਮੌਕੇ 'ਤੇ ਪੁੱਜੀ ਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ | ਸਿਟੀ ਪੁਲੀਸ ਨੇ ਮਿ੍ਤਕ ਦੇ ਭਰਾ ਰੇਸ਼ਮ ਸਿੰਘ ਦੇ ਬਿਆਨ 'ਤੇ ਅਣਪਛਾਤੇ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਫ਼ਰਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮੋਬਾਈਲ ਵੈਟਰਨਰੀ ਸੇਵਾ ਦਾ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਮਿਲ ਰਿਹਾ ਹੈ ਲਾਭ ਅਗਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਪੋਸਟਰ ਤੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਮੁਕਾਬਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।