02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗੁਰਦੁਆਰਾ ਡੇਰਾ ਸੰਤਪੁਰਾ ਵਿਖੇ 'ਸੰਤ ਜੈ ਦਿਆਲ ਸਿੰਘ ਫਿਜ਼ੀਓਥੈਰੇਪੀ ਅਤੇ ਪੁਨਰਵਾਸ ਕੇਂਦਰ' ਦਾ ਉਦਘਾਟਨ

ਅਜੀਤ ਡੈਸਕ 19-04-2026
ਯਮੁਨਾਨਗਰ, 18 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸੰਤ ਨਿਸ਼ਚਲ ਸਿੰਘ ਦੇ ਜਨਮ ਦਿਨ ਦੇ ਸ਼ੁਭ ਮੌਕੇ 'ਤੇ ਗੁਰਦੁਆਰਾ ਡੇਰਾ ਸੰਤਪੁਰਾ ਵਿਖੇ 'ਸੰਤ ਜੈ ਦਿਆਲ ਸਿੰਘ ਫਿਜ਼ੀਓਥੈਰੇਪੀ ਅਤੇ ਪੁਨਰਵਾਸ ਕੇਂਦਰ' ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਦਘਾਟਨ ਦੀ ਰਸਮ ਜੀ. ਐਨ. ਜੀ. ਕਾਲਜ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਐਮ. ਐਸ. ਸਾਹਨੀ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਪ੍ਰੋਗਰਾਮ ਦੇ ਆਗਾਜ਼ ਮੌਕੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਗਈ | ਇਸ ਮੌਕੇ ਜੀ. ਐਨ. ਜੀ. ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪਿ੍ੰ. ਡਾ. ਸੁਖਵਿੰਦਰ ਕੌਰ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਇਹ ਕੇਂਦਰ ਸੰਤ ਨਿਸ਼ਚਲ ਸਿੰਘ ਦੀਆਂ ਸਿੱਖਿਆਵਾਂ ਅਤੇ ਸੇਵਾ ਦੀ ਭਾਵਨਾ ਨੂੰ ਸਮਰਪਿਤ ਹੈ | ਇਹ ਫਿਜ਼ੀਓਥੈਰੇਪੀ ਕੇਂਦਰ ਲੋੜਵੰਦਾਂ ਨੂੰ ਆਧੁਨਿਕ ਇਲਾਜ ਸਹੂਲਤਾਂ ਪ੍ਰਦਾਨ ਕਰੇਗਾ ਅਤੇ ਸਮਾਜ ਸੇਵਾ ਦੇ ਮਾਧਿਅਮ ਵਜੋਂ ਕੰਮ ਕਰੇਗਾ | ਇਸੇ ਦੌਰਾਨ ਜਨਰਲ ਸਕੱਤਰ ਐਮ. ਐਸ. ਸਾਹਨੀ ਨੇ ਕਿਹਾ ਕਿ ਇਸ ਸੈਂਟਰ 'ਚ ਜੋੜਾਂ ਦੇ ਦਰਦ, ਖੇਡਾਂ ਦੀਆਂ ਸੱਟਾਂ ਅਤੇ ਪੁਨਰਵਾਸ ਨਾਲ ਸੰਬੰਧਿਤ ਸੇਵਾਵਾਂ ਤਜਰਬੇਕਾਰ ਫਿਜ਼ੀਓਥੈਰੇਪਿਸਟਾਂ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਸੈਂਟਰ ਦਾ ਸਮੁੱਚਾ ਪ੍ਰਬੰਧਨ ਸੰਤ ਪੰਡਿਤ ਨਿਸ਼ਚਲ ਸਿੰਘ ਸੰਤਪੁਰਾ ਯਮੁਨਾਨਗਰ ਟਰੱਸਟ ਦੁਆਰਾ ਕੀਤਾ ਜਾਵੇਗਾ | ਇਸੇ ਦੌਰਾਨ ਜੀ. ਐਨ. ਜੀ. ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪਿ੍ੰ. ਡਾ. ਸੁਖਵਿੰਦਰ ਕੌਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਨੁੱਖਤਾ ਦੀ ਸੇਵਾ ਲਈ ਪੁੱਟਿਆ ਗਿਆ ਮਹੱਤਵਪੂਰਨ ਕਦਮ ਹੈ | ਇਸ ਪ੍ਰੋਗਰਾਮ 'ਚ ਜੀ. ਐਨ. ਜੀ. ਕਾਲਜ ਦੇ ਸਮੁੱਚੇ ਫੈਕਲਟੀ ਮੈਂਬਰ ਵਲੋਂ ਵੀ ਸ਼ਿਰਕਤ ਕੀਤੀ ਗਈ | ਪ੍ਰੋਗਰਾਮ ਦੇ ਅੰਤ 'ਚ ਸੰਗਤਾਂ ਵਿਚਕਾਰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਲਈ ਹਵਨ ਯੱਗ ਕਰਵਾਇਆ ਅਗਲੀ ਖ਼ਬਰ 19-04-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।