ਏਕਤਾ ਨਗਰ ਵਿਖੇ ਲੋਕਾਂ ਵਲੋਂ ਨਸ਼ਾ ਤਸਕਰਾਂ ਦਾ ਵਿਰੋਧ , ਲੋਕਾਂ ਦੇ ਹੱਕ ਵਿੱਚ ਪਹੁੰਚੇ ਕੌਂਸਲਰ ਮਨਮੋਹਨ ਸਿੰਘ ਰਾਜੂ ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ ਮੌਕੇ ’ਤੇ
ਚੁਗਿੱਟੀ/ਜੰਡੂਸਿੰਘਾ, 4 ਨਵੰਬਰ (ਨਰਿੰਦਰ ਲਾਗੂ)- ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੁਹੱਲਾ ਚੁਗਿੱਟੀ ਨਾਲ ਲੱਗਦੇ ਏਕਤਾ ਨਗਰ ਵਿਖੇ ਮੰਗਲਵਾਰ ਨੂੰ ਦੇਰ ਸ਼ਾਮ ਇਲਾਕਾ ਵਸਨੀਕਾਂ ਵਲੋਂ ਨਸ਼ਾ ਤਸਕਰਾਂ ਦਾ ਵਿਰੋਧ ਕੀਤਾ ਗਿਆ। ਇਸ ਸਬੰਧੀ ਲੋਕਾਂ ਵਲੋਂ ਬੁਲਾਏ ਜਾਣ ‘ਤੇ ਮੌਕੇ ਤੇ ਪਹੁੰਚੇ ਵਾਰਡ ਨੰਬਰ 20 ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਸੀਨੀਅਰ ਪੁਲਿਸ ਅਧਿਕਾਰੀਆ ਦੇ ਧਿਆਨ ਵਿੱਚ ਇਸ ਮਾਮਲੇ ਨੂੰ ਲਿਆਂਦਾ ਗਿਆ।
ਅਜੀਤ ਡੈਸਕ
05-11-2026