02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਸੰਤ ਨਿਸ਼ਚਲ ਸਿੰਘ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ

ਅਜੀਤ ਡੈਸਕ 19-04-2026
ਯਮੁਨਾਨਗਰ, 18 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਦੇ ਵਿਹੜੇ 'ਚ ਸੰਤ ਨਿਸ਼ਚਲ ਸਿੰਘ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਦੀਪ ਜਗਾਉਣ ਦੀ ਰਸਮ ਨਾਲ ਹੋਈ | ਇਸ ਮੌਕੇ ਵਣਜ ਵਿਭਾਗ, ਸੰਸਥਾਨ ਨਵੀਨਤਾ ਪ੍ਰੀਸ਼ਦ ਅਤੇ ਉੱਦਮਤਾ ਅਤੇ ਹੁਨਰ ਪ੍ਰਮੋਸ਼ਨ ਸੈੱਲ ਦੇ ਸਾਂਝੇ ਸਹਿਯੋਗ ਤਹਿਤ 'ਹੁਨਰ ਦੇ ਪਾੜੇ ਨੂੰ ਪੂਰਾ ਕਰਨਾ : ਕਲਾਸਰੂਮ ਸਿੱਖਿਆ ਤੋਂ ਉੱਦਮੀ ਸਫ਼ਲਤਾ ਤੱਕ' ਵਿਸ਼ੇ 'ਤੇ ਐਕਸਟੈਂਸ਼ਨ ਲੈਕਚਰ ਅਤੇ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਡਾ. ਮਹਾਂਵੀਰ ਨਰਵਾਲ ਮੁਖੀ ਕਾਮਰਸ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਮੁੱਖ ਬੁਲਾਰੇ ਵਜੋਂ ਹਾਜ਼ਰੀ ਭਰਦਿਆਂ ਵਿਦਿਆਰਥਣਾਂ ਨੂੰ ਸਵੈ-ਰੁਜ਼ਗਾਰ, ਸਟਾਰਟਅੱਪ ਸੱਭਿਆਚਾਰ, ਕਲਾਸਰੂਮ ਸਿੱਖਿਆ ਅਤੇ ਉੱਦਮੀ ਸੰਸਾਰ ਦੀਆਂ ਮੰਗਾਂ ਵਿਚਕਾਰਲੇ ਪਾੜੇ ਤੋਂ ਜਾਣੂ ਕਰਵਾਇਆ | ਇਸ ਮੌਕੇ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ 'ਚ ਐਮ. ਕਾਮ ਦੀਆਂ ਵਿਦਿਆਰਥਣਾਂ ਵਲੋਂ ਤਿਆਰ ਦਸਤਕਾਰੀ ਦੇ ਸਾਮਾਨ, ਸੰਤ ਨਿਸ਼ਚਲ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਦੁਰਲੱਭ ਤਸਵੀਰਾਂ ਅਤੇ ਵਸਤੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਨੇ ਵਿਦਿਆਰਥਣਾਂ ਦੀ ਉਨ੍ਹਾਂ ਦੇ ਹੁਨਰ ਅਤੇ ਪ੍ਰਤਿਭਾ ਲਈ ਭਰਪੂਰ ਪ੍ਰਸ਼ੰਸਾ ਕੀਤੀ | ਅੰਤ 'ਚ ਕਾਲਜ ਪਿ੍ੰ. ਡਾ. ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਭਵਿੱਖ 'ਚ ਸਫ਼ਲ ਉੱਦਮੀ ਬਣਨ ਲਈ ਉਤਸ਼ਾਹਿਤ ਕੀਤਾ |
ਪਿਛਲੀ ਖ਼ਬਰ ਟੋਹਾਣਾ 'ਚ ਰਸੋਈ ਗੈਸ ਏਜੰਸੀ 'ਤੇ ਸੀ.ਐਮ. ਫਲਾਇੰਗ ਦਾ ਛਾਪਾ, ਖ਼ਾਮੀਆਂ ਮਿਲਣ 'ਤੇ ਸਟਾਕ ਸੀਲ ਅਗਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਲਈ ਹਵਨ ਯੱਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।