21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਲਿਖਤੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋਵੇਗਾ ਬਿਜਲੀ ਲਾਈਨਾਂ 'ਤੇ ਕੰਮ

ਅਜੀਤ ਡੈਸਕ 11-05-2026
ਟੋਹਾਣਾ, 10 ਮਈ (ਮਨਜੀਤ ਸਿੰਘ) - ਉੱਤਰ ਹਰਿਆਣਾ ਬਿਜਲੀ ਵੰਡ ਨਿਗਮ (ਯੂ.ਐਚ.ਬੀ.ਵੀ.ਐਨ) ਨੇ ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਵੱਡਾ ਫ਼ੈਸਲਾ ਲਿਆ ਹੈ | ਹੁਣ ਬਿਜਲੀ ਦੀਆਂ ਲਾਈਨਾਂ, ਟਰਾਂਸਫ਼ਾਰਮਰਾਂ ਜਾਂ ਹੋਰ ਬਿਜਲੀ ਉਪਕਰਨਾਂ 'ਤੇ ਕੰਮ ਕਰਨ ਲਈ ਕੇਵਲ ਟੈਲੀਫ਼ੋਨ ਜਾਂ ਜ਼ੁਬਾਨੀ ਇਜਾਜ਼ਤ ਕਾਫੀ ਨਹੀਂ ਹੋਵੇਗੀ | ਵਿਭਾਗ ਨੇ ਟੈਲੀਫ਼ੋਨ ਆਧਾਰਿਤ ਪਰਮਿਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ | ਨਵੇਂ ਨਿਯਮਾਂ ਅਨੁਸਾਰ ਕੋਈ ਵੀ ਕਰਮਚਾਰੀ ਸਬਸਟੇਸ਼ਨ ਤੋਂ ਲਿਖਤੀ ਇਜਾਜ਼ਤ ਮਿਲਣ ਤੋਂ ਬਿਨਾਂ ਕੰਮ ਸ਼ੁਰੂ ਨਹੀਂ ਕਰੇਗਾ | ਪਹਿਲਾਂ ਕਈ ਵਾਰ ਸਿਰਫ਼ ਫ਼ੋਨ 'ਤੇ ਮਿਲੀ ਮਨਜ਼ੂਰੀ ਦੇ ਆਧਾਰ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਸੀ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਸੀ | ਵਿਭਾਗ ਵੱਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਮੁਤਾਬਕ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲਾਈਨ ਨੂੰ ਬੰਦ ਕਰਨਾ, ਤਿੰਨਾਂ ਫੇਜ਼ਾਂ ਨੂੰ ਅਰਥ ਕਰਨਾ ਅਤੇ ਟੈਸਟਿੰਗ ਉਪਕਰਨਾਂ ਨਾਲ ਲਾਈਨ ਦੀ ਜਾਂਚ ਕਰਨੀ ਲਾਜ਼ਮੀ ਹੋਵੇਗੀ | ਇਸ ਤੋਂ ਇਲਾਵਾ ਸੁਰੱਖਿਆ ਬੈਲਟ, ਹੈਲਮੇਟ ਅਤੇ ਦਸਤਾਨਿਆਂ ਦੀ ਵਰਤੋਂ ਵੀ ਜ਼ਰੂਰੀ ਕਰ ਦਿੱਤੀ ਗਈ ਹੈ | ਬਿਨਾਂ ਸੁਰੱਖਿਆ ਉਪਕਰਨਾਂ ਦੇ ਕੰਮ ਕਰਨ ਨੂੰ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ | ਨਵੇਂ ਨਿਯਮਾਂ ਅਨੁਸਾਰ ਕੰਮ ਪੂਰਾ ਹੋਣ ਤੋਂ ਬਾਅਦ ਸਬੰਧਤ ਕਰਮਚਾਰੀ ਤੋਂ ਪੁਸ਼ਟੀ ਮਿਲਣ ਉਪਰੰਤ ਹੀ ਬਿਜਲੀ ਸਪਲਾਈ ਦੁਬਾਰਾ ਚਾਲੂ ਕੀਤੀ ਜਾਵੇਗੀ | ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹਾਦਸੇ ਦੀ ਸਥਿਤੀ ਵਿੱਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ | ਇਲੈਕਟਰੀਸਿਟੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਰਾਸ਼ਟਰੀ ਉਪ ਪ੍ਰਧਾਨ ਸੁਭਾਸ਼ ਲਾਂਬਾ ਨੇ ਕਿਹਾ ਕਿ ਅਸੁਰੱਖਿਅਤ ਤਰੀਕਿਆਂ ਨਾਲ ਕੰਮ ਕਰਨ ਕਾਰਨ ਹਰ ਸਾਲ ਕਈ ਬਿਜਲੀ ਕਰਮਚਾਰੀ ਆਪਣੀਆਂ ਜਾਨਾਂ ਗੁਆ ਬੈਠਦੇ ਹਨ | ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਯੋਗ ਸੁਰੱਖਿਆ ਉਪਕਰਣ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ |
ਪਿਛਲੀ ਖ਼ਬਰ ਨਹਿਰਾਂ ਵਿਚ ਨਹਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ ਅਗਲੀ ਖ਼ਬਰ 11-05-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।