26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਝੋਰੜ ਖਾਪ ਨੇ ਮਹੀਨਾਵਾਰ ਮੀਟਿੰਗ ਕੀਤੀ <br/>

ਅਜੀਤ ਡੈਸਕ 12-05-2026
ਸਿਰਸਾ, 11 ਮਈ (ਭੁਪਿੰਦਰ ਪੰਨੀਵਾਲੀਆ)- ਝੋਰੜ ਖਾਪ ਨੇ ਆਪਣੀ ਮਹੀਨਾਵਾਰ ਮੀਟਿੰਗ ਪਿੰਡ ਗੁਦਰਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ | ਮੀਟਿੰਗ ਦੀ ਪ੍ਰਧਾਨਗੀ ਪਿੰਡ ਦੇ ਸਰਪੰਚ ਬੇਅੰਤ ਸਿੰਘ ਝੋਰੜ ਨੇ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ ਝੋਰੜ ਖਾਪ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਝੋਰੜ ਨੇ ਕਿਹਾ ਕਿ ਦੇਸ਼ ਉਦੋਂ ਹੀ ਮਜ਼ਬੂਤ ਹੋਵੇਗਾ, ਜਦੋਂ ਸਮਾਜਿਕ ਤਾਣਾ-ਬਾਣਾ ਮਜ਼ਬੂਤ ਹੋਵੇਗਾ | ਉਨ੍ਹਾਂ ਕਿਹਾ ਕਿ ਝੋਰੜ ਖਾਪ ਦੇ ਸਾਰੇ ਮੈਂਬਰਾਂ ਨੇ ਹਮੇਸ਼ਾ ਬਿਨਾਂ ਕਿਸੇ ਭੇਦਭਾਵ ਦੇ ਇਕ ਦੂਜੇ ਦਾ ਸਮਰਥਨ ਕੀਤਾ ਹੈ ਅਤੇ ਏਕਤਾ ਅਤੇ ਭਾਈਚਾਰੇ ਦੀ ਇਕ ਵਿਲੱਖਣ ਉਦਾਹਰਣ ਕਾਇਮ ਕੀਤੀ ਹੈ | ਵਿਨੋਦ ਝੋਰੜ ਨੇ ਕਿਹਾ ਕਿ ਖਾਪ ਸਿਰਫ਼ ਇਕ ਪੰਚਾਇਤ ਨਹੀਂ ਹੈ, ਸਗੋਂ ਸਮਾਜਿਕ ਏਕਤਾ ਦਾ ਥੰਮ੍ਹ ਹੈ | ਸਾਨੂੰ ਸਾਰਿਆਂ ਨੂੰ ਸਮਾਜ ਦੀਆਂ ਪਰੰਪਰਾਵਾਂ, ਵਿਸ਼ਵਾਸਾਂ ਅਤੇ ਰਿਸ਼ਤਿਆਂ ਨੂੰ ਕਾਇਮ ਰੱਖਦੇ ਹੋਏ ਨਸ਼ਾਖੋਰੀ ਅਤੇ ਦਾਜ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਅਤੇ ਆਪਸੀ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ | ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਖਾਪ ਸਮਾਜ ਭਲਾਈ ਦੇ ਕੰਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਰਹੇਗਾ | ਇਸ ਮੌਕੇ ਖਾਪ ਦੇ ਰਾਸ਼ਟੀਰ ਮੀਤ ਪ੍ਰਧਾਨ ਮਾਸਟਰ ਨਿਰਮਲ ਸਿੰਘ ਝੋਰੜ, ਪ੍ਰਧਾਨ ਜਨਰਲ ਸਕੱਤਰ ਸੁਭਾਸ਼ ਝੋਰੜ, ਸਰਪੰਚ ਬੇਅੰਤ ਸਿੰਘ, ਕੰਵਲਜੀਤ ਸਿੰਘ ਝੋਰੜ, ਸ਼ਗਨਜੀਤ ਸਿੰਘ ਕੁਰਗਾਂਵਾਲੀ, ਲਾਲੀ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਤੇਜਾ ਸਿੰਘ, ਸ਼ਮਸ਼ੇਰ ਸਿੰਘ , ਸ਼ਿਵਰਾਜ ਸਿੰਘ, ਮੁਖਲਫਤ ਸਿੰਘ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਨਛੱਤਰ ਸਿੰਘ, ਗੁਰਿੰਦਰ ਸਿੰਘ, ਰਮਨਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੀ.ਕੇ.ਈ. ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਪੁਤਲਾ ਸਾੜਿਆ, ਕਿਸਾਨ ਅੰਦੋਲਨ ਦੌਰਾਨ ਸ਼ਹੀਦ... ਅਗਲੀ ਖ਼ਬਰ ਸਫਾਈ ਕਰਮਚਾਰੀਆਂ ਦੀ ਹੜਤਾਲ 11ਵੇਂ ਦਿਨ ਵਿਚ ਦਾਖਲ ਸਿਰਸਾ, ਡੱਬਵਾਲੀ ਅਤੇ ਕਾਂਲਾਵਾਲੀ 'ਚ ਸਫਾਈ ਦੀ ਸਥਿਤੀ ਚਿੰਤਾਜਨਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।