28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੈਟਰੋ ਰੇਲ ਕਾਰਪੋਰੇਸ਼ਨ ਨੇ ਹੁਣ ਨਵਾਂ ਕਾਰਡ ਕੀਤਾ ਲਾਂਚ

ਅਜੀਤ ਡੈਸਕ 12-05-2026
ਨਵੀਂ ਦਿੱਲੀ, 11 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਲੋਕਾਂ ਦੀ ਟਰਾਂਸਪੋਰਟ ਦੇ ਮਾਮਲੇ ਵਿਚ ਬਣੀ ਲਾਈਫ ਲਾਈਨ ਮੈਟਰੋ ਰੇਲ ਯਾਤਰੀਆਂ ਦੀ ਸਹੂਲਤ ਲਈ ਨਵੀਂ ਤੋਂ ਨਵੀਂ ਸਹੂਲਤ ਦੇਣ ਵਿਚ ਮੋਹਰੀ ਰਹਿੰਦੀ ਹੈ | ਹੁਣ ਮੈਟਰੋ ਰੇਲ ਕਾਰਪੋਰੇਸ਼ਨ ਨੇ ਐਨ.ਸੀ.ਐਮ.ਸੀ. ਕਾਰਡ ਲਾਂਚ ਕੀਤਾ ਹੈ, ਜਿਸ ਦੀ ਸਹਾਇਤਾ ਨਾਲ ਯਾਤਰੀ ਦੇਸ਼ ਭਰ ਵਿਚ ਮੈਟਰੋ, ਬੱਸ ਅਤੇ ਹੋਰ ਸਰਬਜਨਕ ਟਰਾਂਸਪੋਰਟ ਸੇਵਾਵਾਂ ਆਦਿ ਵਿਚ ਇਸ ਕਾਰਡ ਨਾਲ ਭੁਗਤਾਨ ਕੀਤਾ ਜਾ ਸਕੇਗਾ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਡ ਡੈਬਿਟ ਕਾਰਡ ਅਤੇ ਪ੍ਰੀਪੇਡ ਟਰਾਂਜਿਸਟ ਕਾਰਡ ਦੋਵੇਂ ਤਰ੍ਹਾਂ ਦੇ ਨਾਲ ਕੰਮ ਕਰੇਗਾ | ਇਹ ਨਵਾਂ ਕਾਰਡ 9-10 ਦਿਨਾਂ ਤੱਕ ਸਾਰੇ ਮੈਟਰੋ ਸਟੇਸ਼ਨਾਂ ਤੋਂ ਮਿਲ ਸਕੇਗਾ | ਇਹ ਕਾਰਡ ਡਿਜੀਟਲ ਰੂਪ ਤੋਂ ਰਿਚਾਰਜ ਵੀ ਕੀਤਾ ਜਾ ਸਕੇਗਾ | ਮੈਟਰੋ ਰੇਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਡ ਯਾਤਰੀਆਂ ਨੂੰ ਕੈਸ਼ਲੈੱਸ ਅਤੇ ਸਹਿਜ ਯਾਤਰਾ ਦਾ ਅਨੁਭਵ ਵੀ ਦੇਵੇਗਾ |
ਪਿਛਲੀ ਖ਼ਬਰ 3 ਲੱਖ ਰੁ. ਕੀਮਤ ਦੀ ਇਕ ਕਿਲੋਗ੍ਰਾਮ ਅਫ਼ੀਮ ਸਮੇਤ ਇਕ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਸਾਗਰ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬੱਚੇ ਨੂੰ ਡੁੱਬਣ ਤੋਂ ਬਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।