28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

3 ਲੱਖ ਰੁ. ਕੀਮਤ ਦੀ ਇਕ ਕਿਲੋਗ੍ਰਾਮ ਅਫ਼ੀਮ ਸਮੇਤ ਇਕ ਨੌਜਵਾਨ ਗਿ੍ਫ਼ਤਾਰ

ਅਜੀਤ ਡੈਸਕ 12-05-2026
ਯਮੁਨਾਗਰ, 11 ਮਈ (ਗੁਰਦਿਆਲ ਸਿੰਘ ਨਿਮਰ)-ਵਿਸ਼ੇਸ਼ ਸਟਾਫ਼ ਦੀ ਇਕ ਟੀਮ ਵਲੋਂ ਇਕ ਮੁਲਜ਼ਮ ਨੂੰ ਲਗਭਗ 3 ਲੱਖ ਰੁ. ਕੀਮਤ ਦੀ ਇਕ ਕਿਲੋਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਕਵਲਜੀਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਸਟਾਫ਼ ਇੰਚਾਰਜ ਰਮਨ ਚੰਦੇਲ ਦੀ ਅਗਵਾਈ ਵਾਲੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਪੱਛਮੀ ਯਮੁਨਾ ਨਹਿਰ ਰੈਸਟ ਹਾਊਸ ਦੇ ਨੇੜੇ ਨਸ਼ੀਲੇ ਪਦਾਰਥਾਂ ਨਾਲ ਖੜ੍ਹਾ ਹੈ, ਜੋ ਉਨ੍ਹਾਂ ਨੂੰ ਵੇਚਣ ਦਾ ਇਰਾਦਾ ਰੱਖਦਾ ਹੈ | ਇਸ ਜਾਣਕਾਰੀ ਦੇ ਆਧਾਰ ਵਿਸ਼ੇਸ਼ ਸਟਾਫ਼ ਦੀ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ, ਜਿਸ ਮਗਰੋਂ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਜਦੋਂ ਗਿ੍ਫ਼ਤਾਰ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਲਗਭਗ ਇਕ ਕਿਲੋਗ੍ਰਾਮ ਅਫ਼ੀਮ ਬਰਾਮਦ ਹੋਈ | ਗਿ੍ਫ਼ਤਾਰ ਨੌਜਵਾਨ ਦੀ ਪਛਾਣ ਰਾਮਧਰ ਪੁੱਤਰ ਮਹਿੰਦਰ ਪਾਲ ਸਿੰਘ ਵਾਸੀ ਰਾਧੇ ਨਗਰ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ | ਸਪੈਸ਼ਲ ਸਟਾਫ਼ ਇੰਚਾਰਜ ਨੇ ਦੱਸਿਆ ਕਿ ਜ਼ਬਤ ਕੀਤੀ ਗਈ ਅਫ਼ੀਮ ਦੀ ਕੀਮਤ ਲਗਭਗ ਤਿੰਨ ਲੱਖ ਰੁ. ਹੈ ਅਤੇ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਜ਼ਿਲ੍ਹੇ ਵਿਚ ਨਸ਼ੀਲੇ ਪਦਾਰਥ ਸਪਲਾਈ ਕਰ ਰਿਹਾ ਸੀ | ਡੀ. ਐਸ. ਪੀ. ਨੇ ਦੱਸਿਆ ਕਿ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਮੁਲਜ਼ਮ ਕਿਸ ਨਾਲ ਜੁੜਿਆ ਹੋਇਆ ਹੈ, ਉਸਨੇ ਨਸ਼ੀਲੇ ਪਦਾਰਥ ਕਿਥੋਂ ਪ੍ਰਾਪਤ ਕੀਤੇ ਸਨ ਅਤੇ ਉਹ ਕਿਹੜੇ ਖੇਤਰਾਂ ਵਿਚ ਸਪਲਾਈ ਕਰਦਾ ਸੀ | ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਖ਼ਤਮ ਕਰਨ ਦੀ ਮੁਹਿੰਮ ਜਾਰੀ ਰਹੇਗੀ |
ਪਿਛਲੀ ਖ਼ਬਰ ਦਸਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ ਅਗਲੀ ਖ਼ਬਰ ਮੈਟਰੋ ਰੇਲ ਕਾਰਪੋਰੇਸ਼ਨ ਨੇ ਹੁਣ ਨਵਾਂ ਕਾਰਡ ਕੀਤਾ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।