ਦਸਵੀਂ ਦੇ ਨਤੀਜਿਆਂ 'ਚ ਖ਼ਾਲਸਾ ਸਕੂਲ ਦਾ ਫਿਰ ਸ਼ਾਨਦਾਰ ਪ੍ਰਦਰਸ਼ਨ, ਦੋ ਵਿਦਿਆਰਥਣਾਂ ਨੇ ਮੈਰਿਟ 'ਚ ਬਣਾਇਆ ਸਥਾਨ
ਤਲਵੰਡੀ ਸਾਬੋ, 11 ਮਈ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਸ਼੍ਰੇਣੀ ਦੇ ਐਲਾਨੇ ਨਤੀਜਿਆਂ ਚ ਇਸ ਵਾਰ ਵੀ ਇਲਾਕੇ ਦੀ ਮੋਹਰੀ ਤੇ ਸਭ ਤੋਂ ਪੁਰਾਣੀ ਵਿੱਦਿਅਕ ਸਿੱਖਿਆ ਸੰਸਥਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਖ਼ਾਲਸਾ ਸਕੂਲ (ਲੜਕੀਆਂ) ਦੀਆਂ ਦੋ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਵੀ ਆਪਣਾ ਸਥਾਨ ਬਣਾਇਆ ਹੈ | ਸਕੂਲ ਪ੍ਰਬੰਧਕਾਂ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਵਿਦਿਆਰਥਣਾਂ ਸਿਮਰਨਪ੍ਰੀਤ ਕੌਰ ਪੁੱਤਰੀ ਜਨਕ ਰਾਜ ਨੇ 650 ਵਿਚੋਂ 628 ਅੰਕ ਹਾਸਲ ਕਰਕੇ ਮੈਰਿਟ ਵਿਚ ਸਤਾਰ੍ਹਵਾਂ ਅਤੇ ਜ਼ਿਲੇ੍ਹ ਵਿਚੋਂ ਅੱਠਵਾਂ ਸਥਾਨ ਹਾਸਲ ਕੀਤਾ ਹੈ ਇਸੇ ਤਰ੍ਹਾਂ ਸੋਹਾਨਾ ਵਰਮਾ ਪੁੱਤਰੀ ਦਵਿੰਦਰ ਕੁਮਾਰ ਨੇ 650 ਵਿਚੋਂ 626 ਅੰਕ ਪ੍ਰਾਪਤ ਕਰਕੇ ਮੈਰਿਟ ਵਿਚ 19 ਵਾਂ ਰੈਂਕ ਅਤੇ ਜ਼ਿਲ੍ਹੇ ਵਿਚੋਂ ਦਸਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ | ਨਤੀਜਿਆਂ ਉਪਰੰਤ ਖ਼ਾਲਸਾ ਸਕੂਲ ਮੈਨੇਜਮੈਂਟ ਵਲੋਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਸਕੂਲ ਕਮੇਟੀ ਮੈਨੇਜਰ ਰਣਜੀਤ ਸਿੰਘ ਮਲਕਾਣਾ ਤੇ ਲੜਕੀਆਂ ਦੇ ਸਕੂਲ ਦੀ ਪਿ੍ੰਸੀਪਲ ਗੁਰਮੀਤ ਕੌਰ ਤੇ ਲੜਕਿਆਂ ਦੇ ਸਕੂਲ ਦੇ ਪਿ੍ੰਸੀਪਲ ਬਿਕਰਮਜੀਤ ਸਿੰਘ ਨੇ ਇਸ ਸਫਲਤਾ ਦਾ ਸਿਹਰਾ ਆਪਣੇ ਮਿਹਨਤੀ ਸਟਾਫ਼ ਅਤੇ ਬੱਚੀਆਂ ਸਿਰ ਬੰਨਿ੍ਹਆ | ਕਮੇਟੀ ਪ੍ਰਧਾਨ ਛੋਟਾ ਸਿੰਘ, ਸਕੱਤਰ ਜਸਵਿੰਦਰ ਸਿੰਘ ਸਿੱਧੂ, ਮੀਤ ਪ੍ਰਧਾਨ ਭੁਪਿੰਦਰ ਸਿੰਘ ਜੱਸਲ, ਪਰਮਿੰਦਰ ਕੁਮਾਰ, ਜੀਤ ਸਿੰਘ ਗਿੱਲ, ਗੁਰਮੀਤ ਸਿੰਘ ਧਾਲੀਵਾਲ, ਮਲਕੀਤ ਸਿੰਘ, ਸੁਰਜੀਤ ਸਿੰਘ ਭੰਮ, ਸੁਖਬੀਰ ਸਿੰਘ ਮਾਨ, ਮਾ. ਰੂਪ ਸਿੰਘ, ਮਾ.ਕਰਨੈਲ ਸਿੰਘ, ਮੈਡਮ ਜਸਵਿੰਦਰ ਕੌਰ ਨੇ ਮੈਰਿਟ 'ਚ ਸਥਾਨ ਬਣਾਉਣ ਵਾਲੀਆਂ ਬੱਚੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ |
ਪਿੰਡ ਕੋਟਗੁਰੂ ਦੇ ਕਿਸਾਨ ਜਸਕਰਨ ਸਿੰਘ ਦੀ ਧੀ ਨੇ ਦਸਵੀਂ ਦੀ ਪ੍ਰੀਖਿਆ 'ਚ ਮਾਰੀ ਬਾਜ਼ੀ
ਜ਼ਿਲ੍ਹੇ 'ਚੋਂ ਤੀਸਰਾ ਤੇ ਪੰਜਾਬ 'ਚੋਂ ਤੇਰ੍ਹਵਾਂ ਸਥਾਨ ਹਾਸਲ ਕੀਤਾ
ਸੰਗਤ ਮੰਡੀ, (ਸੁਖਤੇਜ ਧਾਲੀਵਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚੋਂ ਸੇਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਦੀ ਵਿਦਿਆਰਥਣ ਸਵਰੀਤ ਕÏਰ ਸਿੱਧੂ ਨੇ 632/650 'ਚੋਂ 97.23 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ 'ਚੋਂ ਤੀਸਰਾ ਅਤੇ ਪੰਜਾਬ ਚੋਂ ਤੇਰ੍ਹਵਾਂ ਸਥਾਨ ਹਾਸਲ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਮ ਚਮਕਾ ਦਿੱਤਾ ਹੈ¢ ਲੜਕੀ ਦਾ ਕਹਿਣਾ ਹੈ ਕਿ ਇਸ ਮੈਰਿਟ ਵਿਚ ਉਸ ਦੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ¢
ਜ਼ਿਲ੍ਹੇ ਦੇ ਪਿੰਡ ਕੋਟਗੁਰੂ ਦੇ ਸਧਾਰਨ ਕਿਸਾਨ ਜਸਕਰਨ ਸਿੰਘ ਸਿੱਧੂ ਦੀ ਹੋਣਹਾਰ ਧੀ ਸਵਰੀਤ ਕÏਰ ਸਿੱਧੂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਪਿੰਡ ਦੀ ਪੰਚਾਇਤ ਵਲੋਂ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਲੜਕੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਸਵਰੀਤ ਕÏਰ ਸਿੱਧੂ ਨੇ ਦੱਸਿਆ ਕਿ ਉਹ ਆਈ.ਏ.ਐਸ ਅਫ਼ਸਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ¢ ਇਸ ਮÏਕੇ ਪਿ੍ੰਸੀਪਲ ਰਾਜਵਿੰਦਰ ਕੁਮਾਰ ਨੇ ਲੜਕੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਅੱਗੇ ਤੋਂ ਹੋਰ ਵੀ ਮਿਹਨਤ ਕਰੇ ਤਾਂ ਕਿ ਉਹ ਆਪਣੀ ਮੰਜ਼ਿਲ ਪ੍ਰਾਪਤ ਕਰ ਸਕੇ¢ ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ, ਬਲਾਕ ਸਿੱਖਿਆ ਕੋਆਰਡੀਨੇਟਰ ਜਸਵੰਤ ਸਿੰਘ ਸੋਮਾ, ਪੰਚ ਸੰਦੀਪ ਸਿੰਘ ਸਿੱਧੂ, ਪੰਚ ਬਿੰਦਰ ਸਿੰਘ, ਪੰਚ ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਬਲਕਰਨ ਸਿੰਘ, ਮਹਿੰਦਰ ਸਿੰਘ ਸਿੱਧੂ, ਜਗਸੀਰ ਸਿੰਘ ਆਦਿ ਹਾਜ਼ਰ ਸਨ¢
ਦਸਮੇਸ਼ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਵਿਚੋਂ ਮਾਰੀਆਂ ਮੱਲਾਂ
ਗੋਨਿਆਣਾ, (ਲਛਮਣ ਦਾਸ ਗਰਗ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਦਸਮੇਸ਼ ਪਬਲਿਕ ਹਾਈ ਸਕੂਲ ਗੋਨਿਆਣਾ ਮੰਡੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ | ਉਕਤ ਜਾਣਕਾਰੀ ਦਿੰਦੇ ਹੋਏ ਕਰਮਵੀਰ ਸਿੰਘ ਖਹਿਰਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਹਰ ਸਾਲ ਵਾਂਗ ਇਸ ਵਾਰ ਵੀ 100 ਫੀਸਦੀ ਰਿਹਾ ਹੈ | ਉਕਤ ਨੇ ਅੱਗੇ ਦੱਸਿਆ ਹੈ ਕਿ ਇਸ ਵਾਰ 26 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ 13 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ 20 ਵਿਦਿਆਰਥੀਆਂ ਨੇ ਪਹਿਲੇ ਦਰਜੇ ਅਤੇ 6 ਵਿਦਿਆਰਥੀਆਂ ਨੇ ਦੂਸਰੇ ਦਰਜੇ ਵਿਚ ਪ੍ਰੀਖਿਆ ਪਾਸ ਕੀਤੀ ਹੈ | ਉੱਕਤ ਨੇ ਇਹ ਵੀ ਦੱਸਿਆ ਹੈ ਕਿ ਤਰਨਪ੍ਰੀਤ ਕੌਰ ਅਤੇ ਕੁਸ਼ਲ ਨੇ 92.92 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਜਦ ਕਿ ਸਹਿਜਦੀਪ ਕੌਰ ਨੇ 92 ਫੀਸਦੀ ਅਤੇ ਖਆਹਿਸ਼ ਨੇ 90.61 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਇਹ ਸਭ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਹੁੰਦਾ ਹੈ | ਸਕੂਲ ਦੇ ਪ੍ਰਬੰਧਕ ਕਰਮਵੀਰ ਸਿੰਘ ਕਮਲਵੀਰ ਸਿੰਘ ਅਤੇ ਸਕੂਲ ਮੁਖੀ ਕੁਲਵਿੰਦਰ ਸਿੰਘ ਨੇ ਸਾਰਿਆਂ ਵਿਦਿਆਰਥੀਆਂ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਅਗਲੇਰੀ ਜਮਾਤ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ |
ਮੌੜ ਮੰਡੀ ਦੀ ਸਿ੍ਸ਼ਟੀ ਸ਼ਰਮਾ ਨੇ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਕੇ ਸਰਕਾਰੀ ਸਕੂਲਾਂ ਦੀ ਸਲਤਨਤ ਕੀਤੀ ਕਾਇਮ
ਬਾਲਿਆਂਵਾਲੀ, (ਕੁਲਦੀਪ ਮਤਵਾਲਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ (ਬਠਿੰਡਾ) ਦੀ ਵਿਦਿਆਰਥਣ ਸਿ੍ਸ਼ਟੀ ਸ਼ਰਮਾ ਨੇ ਜ਼ਿਲ੍ਹਾ ਬਠਿੰਡਾ ਦੇ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਕੇ ਸਰਕਾਰੀ ਸਕੂਲਾਂ ਦੀ ਸਲਤਨਤ ਕਾਇਮ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਸੂਬੇ 'ਚ ਉੱਚਾ ਕੀਤਾ ਹੈ¢ ਦੱਸਣਾ ਬਣਦਾ ਹੈ ਕਿ ਸਿ੍ਸ਼ਟੀ ਸ਼ਰਮਾ ਦੇ ਮਾਤਾ ਰਜਨੀ ਸ਼ਰਮਾ ਤੇ ਪਿਤਾ ਮੁਕੇਸ਼ ਕੁਮਾਰ ਸ਼ਰਮਾ ਵਾਸੀ ਮੌੜ ਮੰਡੀ ਦੇ ਰਹਿਣ ਵਾਲੇ ਹਨ ਪ੍ਰੰਤੂ ਸਿ੍ਸ਼ਟੀ ਸ਼ਰਮਾ ਨੇ ਉਕਤ ਸਕੂਲ ਦੇ ਸਰਕਾਰੀ ਹੋਸਟਲ 'ਚ ਰਹਿ ਕੇ ਦਸਵੀਂ ਜਮਾਤ ਦੀ ਪੜ੍ਹਾਈ ਕੀਤੀ ਹੈ¢ ਐਲਾਨੇ ਗਏ ਨਤੀਜੇ ਅਨੁਸਾਰ ਸਿ੍ਸ਼ਟੀ ਸ਼ਰਮਾ ਨੇ 636/650 ਅੰਕਾਂ ਦੇ ਨਾਲ 97.85 ਫ਼ੀਸਦੀ ਅੰਕ ਹਾਸਲ ਕਰਕੇ ਜ਼ਿਲੇ੍ਹ ਬਠਿੰਡਾ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਪੂਰੇ ਪੰਜਾਬ ਦੀ ਮੈਰਿਟ ਚੋਂ 9ਵਾਂ ਰੈਂਕ ਹਾਸਲ ਕਰਕੇ ਪੂਰੇ ਪੰਜਾਬ 'ਚ ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਸਕੂਲਾਂ ਦੀ ਨੁਮਾਇੰਦਗੀ ਕਰਕੇ ਸਰਕਾਰੀ ਸਕੂਲਾਂ ਦਾ ਕੱਦ ਮਾਣ ਨਾਲ ਉੱਚਾ ਕੀਤਾ ਹੈ¢ ਇਸ ਮÏਕੇ ਪਿ੍ੰਸੀਪਲ ਕੁਲਵਿੰਦਰ ਸਿੰਘ ਨੇ ਵਿਦਿਆਰਥਣ ਸਿ੍ਸ਼ਟੀ ਸ਼ਰਮਾ ਤੇ ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਕੂਲ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਾਡੀ ਵਿਦਿਆਰਥਣ ਸਿ੍ਸ਼ਟੀ ਸ਼ਰਮਾ ਦੀ ਪੜ੍ਹਾਈ ਪ੍ਰਤੀ ਲਗਣ ਅਤੇ ਸਮੂਹ ਅਧਿਆਪਕਾਂ ਦੀ ਮਿਹਨਤ ਦਾ ਸਾਂਝਾ ਨਤੀਜਾ ਹੈ¢ ਸਕੂਲ ਦੇ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਸਿ੍ਸ਼ਟੀ ਸ਼ਰਮਾ ਸਮਰਪਣ ਦੇ ਜਜ਼ਬੇ ਨਾਲ ਪੜ੍ਹਾਈ ਕਰਨ ਵਾਲੀ ਵਿਦਿਆਰਥਣ ਹੈ¢ ਜਿਸ ਦਾ ਸੁਪਨਾ ਹੈ ਕਿ ਦਸਵੀਂ ਤੋਂ ਬਾਅਦ ਉਹ ਨਾਨ-ਮੈਡੀਕਲ ਦੀ ਪੜ੍ਹਾਈ ਕਰਨ ਉਪਰੰਤ ਸੋਫਟਵੇਅਰ ਇੰਜੀਨੀਅਰ ਬਣਨਾ ਚਾਹੁੰਦੀ ਹੈ¢ ਇਸ ਮੌਕੇ ਪਿੰਡ ਦੇ ਦੋਵੇਂ ਸਰਪੰਚਾਂ ਮਲਕੀਤ ਸਿੰਘ ਤੇ ਜਸਵੰਤ ਦਰਦ ਪ੍ਰੀਤ ਕਿਹਾ ਕਿ ਸਿ੍ਸ਼ਟੀ ਸ਼ਰਮਾ ਨੇ ਵਿੱਦਿਆ ਦੇ ਖੇਤਰ 'ਚ ਵੱਡਾ ਮੁਕਾਮ ਹਾਸਿਲ ਕਰਕੇ ਸਾਡੇ ਪਿੰਡ ਮੰਡੀ ਕਲਾਂ ਦਾ ਨਾਮ ਚਮਕਾਇਆ ਹੈ¢ ਉਨ੍ਹਾਂ ਸਿ੍ਸ਼ਟੀ ਸ਼ਰਮਾ ਤੇ ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈਆਂ ਦਿੱਤੀਆਂ¢
ਦਸਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ
ਅਜੀਤ ਡੈਸਕ
12-05-2026