ਮਹਿਰਾਜ, 11 ਮਈ (ਸੁਖਪਾਲ ਮਹਿਰਾਜ)- ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਦਫ਼ਤਰ ਨਗਰ ਪੰਚਾਇਤ ਮਹਿਰਾਜ ਵਿਖੇ ਸਫ਼ਾਈ ਸੇਵਕਾਂ ਵਲੋਂ ਲਗਾਇਆ ਧਰਨਾ ਅੱਜ 6ਵੇਂ ਦਿਨ ਵੀ ਜਾਰੀ ਰਿਹਾ¢ ਇਸ ਦÏਰਾਨ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗਾਂ ਜਲਦ ਪੂਰੀਆਂ ਕਰਨ ਦੀ ਮੰਗ ਕੀਤੀ¢ ਸਫ਼ਾਈ ਸੇਵਕਾਂ ਨੇ ਪੱਕੀ ਭਰਤੀ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਤਨਖ਼ਾਹਾਂ ਵਿਚ ਵਾਧਾ, ਸਮੇਂ ਸਿਰ ਤਨਖ਼ਾਹ ਜਾਰੀ ਕਰਨ ਅਤੇ ਹੋਰ ਭੱਤਿਆਂ ਦੀ ਮੰਗ ਵੀ ਉਠਾਈ¢ ਇਸ ਮੌਕੇ ਯੂਨੀਅਨ ਆਗੂ ਸੰਜੀਵ ਕੁਮਾਰ ਅਤੇ ਸੂਰਜ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਾਈ ਸੇਵਕ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ¢ ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਹਰ ਮÏਸਮ ਵਿੱਚ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਬਣਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ¢ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਢੁਕਵਾਂ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ¢ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ¢ ਇਸ ਮੌਕੇ ਨਿੱਸੂ, ਸ਼ੀਤਲ, ਪੂਨਮ ਰਾਣੀ, ਸੀਮਾ ਖਾਨ, ਅਮਰਜੀਤ ਕੌਰ, ਸੁਖਮੰਦਰ ਕੌਰ, ਰਵਿੰਦਰ ਕੌਰ, ਅਮਨਪ੍ਰੀਤ ਕੌਰ, ਸਤੀਸ਼ ਕੁਮਾਰ, ਰਾਜੂ, ਭਗਤ ਰਾਮ, ਸ਼ਿਵਮ ਕੁਮਾਰ, ਸੁਰਜੀਤ ਸਿੰਘ, ਜੱਗੀ ਸਿੰਘ, ਗੁਰਜੀਤ ਸਿੰਘ ਸ਼ੇਰ ਗਿੱਲ, ਸਤਨਾਮ ਸਿੰਘ, ਭੋਲਾ ਸਿੰਘ, ਰਾਹੁਲ ਕੁਮਾਰ, ਵਰਿੰਦਰ ਕੁਮਾਰ, ਸੁਨੀਲ ਕੁਮਾਰ, ਗੁਰਜੰਟ ਸਿੰਘ, ਮੁਕੇਸ਼, ਦੀਪੂ, ਹੇਮਰਾਜ, ਰਾਜ ਕੁਮਾਰ, ਗੁਰਪ੍ਰੀਤ ਸਿੰਘ, ਸੂਰਜ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ¢
ਸਫ਼ਾਈ ਸੇਵਕਾਂ ਵਲੋਂ ਮੰਗਾਂ ਨੂੰ ਲੈ ਕੇ 6ਵੇਂ ਦਿਨ ਵੀ ਧਰਨਾ ਜਾਰੀ <br/>
ਅਜੀਤ ਡੈਸਕ
12-05-2026