28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਭੁੱਚੋ ਮੰਡੀ ਬਣੀ 'ਨਰਕ ਦਾ ਸ਼ਹਿਰ'

ਅਜੀਤ ਡੈਸਕ 12-05-2026

ਭੁੱਚੋ ਮੰਡੀ, 11 ਮਈ (ਪਰਵਿੰਦਰ ਸਿੰਘ ਜੌੜਾ)- ਸਥਾਨਕ ਨਗਰ ਕੌਂਸਲ ਅਧੀਨ ਸਫ਼ਾਈ ਸੇਵਕ ਕਰਮਚਾਰੀਆਂ ਦੀ ਹੜਤਾਲ ਲਗਾਤਾਰ 6ਵੇਂ ਦਿਨ ਵਿਚ ਦਾਖ਼ਲ ਹੋਣ ਨਾਲ ਭੁੱਚੋ ਮੰਡੀ 'ਨਰਕ ਦਾ ਸ਼ਹਿਰ' ਬਣ ਕੇ ਰਹਿ ਗਈ ਹੈ | ਸਮੁੱਚੇ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ਵਿਚ 'ਗੰਦਗੀ' ਫੈਲ ਗਈ ਹੈ ਅਤੇ ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗ ਗਏ ਹਨ | ਅਨੇਕਾਂ ਥਾਵਾਂ 'ਤੇ ਸੀਵਰੇਜ ਦੀ ਲੀਕੇਜ ਹੋਣ ਕਾਰਨ ਚਾਰੇ ਪਾਸੇ 'ਸੜ੍ਹਾਂਦ' ਮਾਰਨ ਲੱਗੀ ਹੈ ਅਤੇ ਲੋਕਾਂ ਨੂੰ ਆਪਣਾ ਨੱਕ/ਮੂੰਹ ਢਕ ਕੇ ਲੰਘਣਾ ਪੈਂਦਾ ਹੈ | ਸ਼ਹਿਰ ਦੀ ਹਾਲਤ ਅਜਿਹੀ ਬਣ ਚੁੱਕੀ ਹੈ ਕਿ ਇੱਥੇ 'ਭਿਆਨਕ' ਤੇ 'ਜਾਨਲੇਵਾ' ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣ ਗਿਆ ਹੈ | ਪ੍ਰਸ਼ਾਸਨ ਅਤੇ ਸਰਕਾਰਾਂ ਵਲੋਂ ਸ਼ਹਿਰ ਨੂੰ ਇਸ ਹਾਲਤ ਵਿਚ 'ਲਾਵਾਰਸ' ਛੱਡ ਦਿੱਤਾ ਗਿਆ ਹੈ | ਸਰਕਾਰ ਹੜਤਾਲ ਨੂੰ ਖ਼ਤਮ ਕਰਾਉਣ ਅਤੇ ਪ੍ਰਸ਼ਾਸਨ ਬਦਲਵੇਂ ਪ੍ਰਬੰਧ ਕਰਾਉਣ ਵਿਚ 'ਅਸਫਲ' ਸਿੱਧ ਹੋਏ ਹਨ | ਪਿੰਡਾਂ ਦੇ ਲੋਕ ਸ਼ਹਿਰ ਵਿਚ ਵੜਨ ਤੋਂ 'ਝਿਜਕ' ਰਹੇ ਹਨ, ਕਾਰਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਕਾਰੋਬਾਰੀ ਆਰਥਿਕ 'ਮੰਦਵਾੜੇ' ਨਾਲ ਜੂਝ ਰਹੇ ਹਨ | ਸਿਹਤ ਵਿਭਾਗ ਨੇ ਵੀ ਮਾਮਲੇ ਦਾ ਕੋਈ 'ਨੋਟਿਸ' ਨਹੀਂ ਲਿਆ ਹੈ | ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵੀ ਸਫ਼ਾਈ ਸੇਵਕ ਕਰਮਚਾਰੀਆਂ ਦੀ ਸੂਬਾ ਪੱਧਰੀ ਹੜਤਾਲ ਦਾ ਬਹਾਨਾ ਬਣਾ ਕੇ ਪੱਲਾ ਝਾੜਦੇ ਨਜ਼ਰ ਆ ਰਹੇ ਹਨ | ਸਿਆਸੀ ਆਗੂਆਂ ਦੀ 'ਚਿੰਤਾ' ਸਿਰਫ਼ ਵੋਟਾਂ ਲੈਣ ਤੱਕ ਸੀਮਤ ਹੈ | ਨੈਸ਼ਨਲ ਕਲੀਨਿਕਲ ਲੈਬਾਰਟਰੀ ਦੇ ਸੰਚਾਲਕ ਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਸੀਵਰੇਜ ਲੀਕੇਜ ਦਾ ਪਾਣੀ ਨਾ ਸਿਰਫ਼ ਓਵਰਫ਼ਲੋ ਹੋ ਕੇ ਸੀਵਰੇਜ ਦੇ ਡੱਗਾਂ ਵਿਚੋਂ ਬਾਹਰ ਆ ਰਿਹਾ ਹੈ, ਸਗੋਂ ਬਾਜ਼ਾਰਾਂ ਵਿਚ ਲੱਗੀਆਂ ਇੰਟਰਲਾਕ ਟਾਈਲਾਂ ਦੇ ਵਿਚ ਦੀ ਵੀ ਅੱਗੇ ਫੈਲ ਰਿਹਾ ਹੈ | ਅਜਿਹੀ ਸਥਿਤੀ ਵਿਚ ਵਿਚਰਨਾ 'ਨਰਕ' ਵਿਚ ਰਹਿਣ ਦਾ ਅਹਿਸਾਸ ਤਾਂ ਕਰਵਾ ਹੀ ਰਿਹਾ ਹੈ, ਸਗੋਂ ਅਜਿਹੀ ਸਥਿਤੀ ਵਿਚ ਚਮੜੀ, ਪੇਟ, ਸਾਹ, ਫੇਫੜੇ, ਮਲੇਰੀਆ, ਡੇਂਗੂ ਅਤੇ ਪੇਚਸ਼ ਵਰਗੀਆਂ ਜਾਨਲੇਵਾ ਬਿਮਾਰੀਆਂ ਫੈਲਣ ਦਾ ਵੀ 'ਗੰਭੀਰ' ਖ਼ਦਸ਼ਾ ਹੈ | ਸੁਖਪਾਲ ਸਿੰਘ ਪਿ੍ੰਸ ਟੇਲਰ ਦਾ ਕਹਿਣਾ ਸੀ ਕਿ ਬੇਹੱਦ ਬਦਬੂ ਭਰੇ 'ਮਾਹੌਲ' ਵਿਚ ਗਾਹਕਾਂ ਨੇ ਤਾਂ ਕੀ ਆਉਣਾ ਹੈ, ਖ਼ੁਦ ਦਾ ਦੁਕਾਨਾਂ 'ਤੇ ਬੈਠਣਾ ਵੀ 'ਮੁਹਾਲ' ਹੋਇਆ ਪਿਆ ਹੈ | ਅੱਜ ਦੁਪਹਿਰ ਸਮੇਂ ਚੱਲੀ ਹਨੇਰੀ ਨੇ ਸਥਿਤੀ ਉਸ ਵੇਲੇ ਹੋਰ 'ਬਦਤਰ' ਬਣਾ ਦਿੱਤੀ, ਜਦੋਂ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰ ਹਨੇਰੀ ਨਾਲ ਉੱਡ ਕੇ ਦੁਕਾਨਾਂ ਦੇ ਅੰਦਰ ਖਿੱਲਰ ਗਏ | ਜਦੋਂ ਭੁੱਚੋ ਮੰਡੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਿਪਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਸੂਬਾ ਪੱਧਰੀ ਹੜਤਾਲ ਕਾਰਨ ਅਜਿਹੀ ਸਥਿਤੀ ਬਣੀ ਹੈ | ਜਦੋਂ ਉਨ੍ਹਾਂ ਨੂੰ ਸੀਵਰੇਜ ਦੀ ਲੀਕੇਜ ਵਲ ਵੀ ਧਿਆਨ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਝੰਡੂਕੇ ਡਰੇਨ ਵਿਖੇ ਕੁਝ ਸਮੱਸਿਆ ਆਉਣ ਕਾਰਨ ਸੀਵਰੇਜ ਓਵਰਫ਼ਲੋ ਹੋਇਆ ਹੋ ਸਕਦਾ ਹੈ ਤੇ ਉਹ ਪਤਾ ਲਗਾ ਕੇ ਮਸਲੇ ਦਾ ਹੱਲ ਕਰਾਉਣਗੇ | ਸਫ਼ਾਈ ਸਬੰਧੀ ਬਦਲਵੇਂ ਪ੍ਰਬੰਧਾਂ ਬਾਰੇ ਉਨ੍ਹਾਂ ਕਿਹਾ

ਪਿਛਲੀ ਖ਼ਬਰ ਸੀ. ਆਈ. ਏ. ਸਟਾਫ਼ ਵਲੋਂ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਸਮੇਤ ਇਕ ਕਾਬੂ ਅਗਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਮੰਗਾਂ ਨੂੰ ਲੈ ਕੇ 6ਵੇਂ ਦਿਨ ਵੀ ਧਰਨਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।