16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੀ.ਐਨ.ਜੀ. ਦੀ ਕੀਮਤ ਵਧਣ 'ਤੇ ਕਾਰੋਬਾਰੀ ਹੋਏ ਪ੍ਰੇਸ਼ਾਨ

ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੀ.ਐਨ.ਜੀ. ਦੀ ਕੀਮਤ ਵਿਚ ਹੋ ਰਹੇ ਲਗਾਤਾਰ ਵਾਧੇ ਕਾਰਨ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਵਧਣ ਕਾਰਨ ਉਹ ਦੁਖੀ ਹੋ ਗਏ ਹਨ | ਉਨ੍ਹਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਹੁਣ ਇਸ ਸਥਿਤੀ ਨਾਲ ਕਿਵੇਂ ਨਿਪਟਣ | ਉਨ੍ਹਾਂ ਨੂੰ ਟਰਾਂਸਪੋਰਟ, ਆਟੋ ਟੈਕਸੀ ਅਤੇ ਡਿਲੀਵਰੀ ਸਰਵਿਸ ਦੇ ਨਾਲ ਜੁੜੇ ਕਾਰੋਬਾਰ 'ਤੇ ਅਸਰ ਪੈਣ 'ਤੇ ਆਰਥਿਕ ਤੌਰ 'ਤੇ ਬਹੁਤ ਨੁਕਸਾਨ ਹੋ ਰਿਹਾ ਹੈ | ਦਿੱਲੀ ਮੈਨੀਓਫੈਕਚਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਵਿਚ ਡੀਜ਼ਲ, ਪੈਟਰੋਲ ਤੇ ਸੀ.ਐਨ.ਜੀ. ਦੀ ਜਿਸ ਤਰ੍ਹਾਂ ਕੀਮਤ ਵਧ ਰਹੀ ਹੈ ਜੋ ਰੁਕਣ ਦਾ ਹੀ ਨਾਂਅ ਨਹੀਂ ਲੈ ਰਹੀ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮਜ਼ਦੂਰੀ, ਸਾਮਾਨ ਤੇ ਹੋਰ ਕਈ ਸਾਮਾਨ ਦੇ ਖਰਚੇ ਵਧ ਗਏ ਹਨ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਫੈਕਟਰੀਆਂ ਅਜਿਹੀਆਂ ਹਨ ਜੋ ਬੰਦ ਹੋ ਰਹੀਆਂ ਹਨ ਕਿਉਂਕਿ ਖਰਚੇ ਜ਼ਿਆਦਾ ਹਨ ਤੇ ਕਮਾਈ ਘੱਟ ਹੈ ਅਤੇ ਨੌਕਰਾਂ ਦੀਆਂ ਤਨਖਾਹਾਂ, ਬਿਜਲੀ ਬਿੱਲ ਦੇ ਖਰਚੇ ਵੀ ਪੂਰੇ ਕਰਨੇ ਔਖੇ ਹੋ ਗਏ ਹਨ | ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸੀ.ਐਨ.ਜੀ., ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਰੇਟ ਵਧਾਉਣ ਸਮੇਂ ਲੋਕਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ |
ਪਿਛਲੀ ਖ਼ਬਰ ਪੁਲਿਸ ਨੇ ਦਿੱਲੀ 'ਚ ਚੱਲ ਰਹੀਆਂ ਦੋ ਨਕਲੀ ਵਰਕਸ਼ਾਪਾਂ ਫੜੀਆਂ ਅਗਲੀ ਖ਼ਬਰ ਹੁਣ ਮੈਟਰੋ ਰੇਲ ਲਗਾਏਗੀ ਜ਼ਿਆਦਾ ਫੇਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।