16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪੁਲਿਸ ਨੇ ਦਿੱਲੀ 'ਚ ਚੱਲ ਰਹੀਆਂ ਦੋ ਨਕਲੀ ਵਰਕਸ਼ਾਪਾਂ ਫੜੀਆਂ

ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਨਕਲੀ ਬੀਅਰਿੰਗਾਂ ਦੀਆਂ ਦੋ ਵਰਕਸ਼ਾਪਾਂ ਫੜੀਆਂ ਹਨ ਜਿਥੇ ਕਿ ਐਚ.ਸੀ.ਐਚ. ਅਤੇ ਐਨ.ਬੀ.ਸੀ. ਵਰਗੇ ਨਾਮਵਰ ਬਰਾਂਡਾਂ ਦੇ ਟਰੇਡਮਾਰਕ ਲਗਾ ਕੇ ਉਨ੍ਹਾਂ ਨੂੰ ਅਸਲੀ ਦੱਸ ਕੇ ਵੇਚਿਆ ਜਾ ਰਿਹਾ ਸੀ | ਅਪਰਾਧ ਸ਼ਾਖਾ ਨੇ ਇਨ੍ਹਾਂ ਦੋਵੇਂ ਕੰਪਨੀਆਂ ਦੇ ਅਧਿਕਾਰਤ ਪ੍ਰਤੀਨਿਧੀਆਂ ਨੂੰ ਨਾਲ ਲੈ ਕੇ ਇਨ੍ਹਾਂ ਵਰਕਸ਼ਾਪਾਂ 'ਤੇ ਛਾਪਾ ਮਾਰਿਆ | ਇਨ੍ਹਾਂ ਵਰਕਸ਼ਾਪਾਂ ਬਾਰੇ ਪੁਲਿਸ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ | ਇਸ ਮਾਮਲੇ ਵਿਚ ਪੁਲਿਸ ਨੇ ਅਮੀਰ ਖਾਨ (50), ਨਿਵਾਸੀ ਲਾਲ ਕੰੂਆਂ ਦਿੱਲੀ ਅਤੇ ਮੁਹੰਮਦ ਅਨਸ (40) ਨਿਵਾਸੀ ਲਕਸ਼ਮੀ ਨਗਰ ਦਿੱਲੀ ਨੂੰ ਕਾਬੂ ਕੀਤਾ ਹੈ | ਇਹ ਦੋਵੇਂ ਵਰਕਸ਼ਾਪਾਂ ਦਿੱਲੀ ਦੇ ਮੀਰ ਮਦਾਰੀ ਵਾਲੀ ਗਲੀ ਵਿਚ ਚੱਲ ਰਹੀਆਂ ਸਨ | ਪੁਲਿਸ ਨੂੰ ਪਹਿਲੀ ਵਰਕਸ਼ਾਪ ਤੋਂ 4959 ਵੱਖ-ਵੱਖ ਅਕਾਰਾਂ ਦੇ ਨਕਲੀ ਬੇਅਰਿੰਗ, ਜਿਨ੍ਹਾਂ 'ਤੇ ਨਕਲੀ ਐਨ.ਸੀ.ਐਚ. ਟਰੇਡ ਮਾਰਕ ਲੱਗਾ ਸੀ | ਤਿੰਨ ਸਟੈਪਿੰਗ ਮਸ਼ੀਨਾਂ, ਇਕ ਪੈਕਿੰਗ ਮਸ਼ੀਨ ਅਤੇ ਨਾਲ ਹੀ ਕੱਚੀ ਸਮੱਗਰੀ ਫੜੀ ਹੈ | ਦੂਸਰੀ ਵਰਕਸ਼ਾਪ ਵਿਚ 87 ਵੱਡੇ ਅਕਾਰ ਦੇ ਨਕਲੀ ਬੇਅਰਿੰਗ, ਜਿਨ੍ਹਾਂ 'ਤੇ ਨਕਲੀ ਏ.ਬੀ.ਸੀ. ਟਰੇਡ ਮਾਰਕ ਲਿਖਿਆ ਹੋਇਆ ਸੀ, 21 ਛੋਟੇ ਅਕਾਰ ਦੇ ਨਕਲੀ ਬੇਅਰਿੰਗ, ਜਿਨ੍ਹਾਂ 'ਤੇ ਐਨ.ਬੀ.ਸੀ. ਟਰੇਡ ਮਾਰਕ ਲਿਖਿਆ ਹੋਇਆ ਸੀ | ਇਕ ਸਟੈਪਿੰਗ ਮਸ਼ੀਨ ਤੇ ਕੱਚੀ ਸਮੱਗਰੀ ਫੜੀ ਹੈ | ਪੁਲਿਸ ਨੇ ਇਨ੍ਹਾਂ ਦੋਵੇਂ ਵਰਕਸ਼ਾਪਾਂ ਦੇ ਮਾਲਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਨਾਲ ਹੀ ਪੁਲਿਸ ਇਨ੍ਹਾਂ ਕੋਲੋਂ ਜਾਂਚ ਪੜਤਾਲ ਕਰ ਰਹੀ ਹੈ ਅਤੇ ਨਾਲ ਹੀ ਇਨ੍ਹਾਂ ਦਾ ਨੈੱਟਵਰਕ ਵੀ ਵੇਖ ਰਹੀ ਹੈ ਕਿ ਇਸ ਮਾਮਲੇ ਵਿਚ ਹੋਰ ਕੌਣ-ਕੌਣ ਸ਼ਾਮਿਲ ਹੈ |
ਪਿਛਲੀ ਖ਼ਬਰ ਦਿੱਲੀ 'ਚ ਧੁੱਪ ਤੇ ਗਰਮੀ ਦਾ ਬਰਸ ਰਿਹੈ ਕਹਿਰ ਅਗਲੀ ਖ਼ਬਰ ਸੀ.ਐਨ.ਜੀ. ਦੀ ਕੀਮਤ ਵਧਣ 'ਤੇ ਕਾਰੋਬਾਰੀ ਹੋਏ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।