17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪੁਲਿਸ ਨੇ ਨਸ਼ਾ ਤਸਕਰ ਕੋਲੋਂ ਭੰਗ ਤੇ ਨਕਦੀ ਫੜੀ

ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਥਾਣਾ ਪਾਂਡਵ ਨਗਰ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 294 ਗ੍ਰਾਮ ਭੰਗ ਅਤੇ 1990 ਰੁਪਏ ਦੀ ਨਕਦੀ ਫੜੀ ਹੈ | ਇਸ ਤਸਕਰ ਦਾ ਨਾਂਅ ਮੁਹੰਮਦ ਇਰਸ਼ਾਦ (23) ਹੈ ਜੋ ਕਿ ਜਵਾਹਰ ਮੁਹੱਲਾ ਸਸ਼ੀ ਨਗਰ ਦਿੱਲੀ ਦਾ ਰਹਿਣ ਵਾਲਾ ਹੈ | ਇਹ ਪਹਿਲਾਂ ਪੇਂਟਰ ਸੀ ਅਤੇ ਬਾਅਦ ਵਿਚ ਨਸ਼ੇੜੀਆਂ ਨਾਲ ਦੋਸਤੀ ਹੋਣ 'ਤੇ ਨਸ਼ੇੜੀ ਬਣ ਗਿਆ | ਇਸ 'ਤੇ ਪਹਿਲਾਂ ਵੀ 4 ਮਾਮਲੇ ਦਰਜ ਹਨ | ਜਿਨ੍ਹਾਂ ਦੀ ਪੁਲਿਸ ਜਾਂਚ ਕਰ ਰਹੀ ਹੈ | ਦਿੱਲੀ ਪੁਲਿਸ ਪਿਛਲੇ ਸਮੇਂ ਤੋਂ ਨਸ਼ੇ ਵਿਰੋਧੀ ਮੁਹਿੰਮ ਚਲਾ ਰਹੀ ਹੈ ਅਤੇ ਨਾਲ ਹੀ ਸਕੂਲਾਂ-ਕਾਲਜਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬਾਰੇ ਸੁਚੇਤ ਕਰਦੀ ਹੋਈ, ਇਨ੍ਹਾਂ ਦੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦੇ ਰਹੀ ਹੈ | ਪੁਲਿਸ ਸਸ਼ੀ ਨਗਰ ਵਿਖੇ ਗਸ਼ਤ ਕਰ ਰਹੀ ਸੀ | ਪੁਲਿਸ ਨੂੰ ਨਸ਼ਾ ਤਸਕਰ ਬਾਰੇ ਇਕ ਜਾਣਕਾਰੀ ਮਿਲੀ ਅਤੇ ਇਸ 'ਤੇ ਕਾਰਵਾਈ ਕਰਦੀ ਹੋਈ ਪੁਲਿਸ ਨੇ ਜਦੋਂ ਇਸ ਤਸਕਰ 'ਤੇ ਸ਼ੱਕ ਕਰਦਿਆਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਪੁਲਿਸ ਨੇ ਉਸ ਦਾ ਪਿੱਛਾ ਕਰਦੇ ਹੋਏ ਉਸ ਨੂੰ ਫੜ ਲਿਆ | ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਭੰਗ ਤੇ ਕੁਝ ਨਕਦ ਰਾਸ਼ੀ ਮਿਲੀ | ਪੁਲਿਸ ਨੇ ਮਾਮਲਾ ਦਰਜ ਕਰ ਲਿਆ | ਪੁਲਿਸ ਫੜੇ ਗਏ ਤਸਕਰ ਦੀ ਜਾਂਚ ਕਰਦੀ ਹੋਈ ਉਸ ਦੇ ਸਾਥੀਆਂ ਦਾ ਪਤਾ ਲਗਾ ਰਹੀ ਹੈ |
ਪਿਛਲੀ ਖ਼ਬਰ ਚਾਂਦਨੀ ਚੌਕ ਦੇ ਸਰਾਫਾ ਕਾਰੋਬਾਰੀਆਂ ਦਾ ਧੰਦਾ ਹੋ ਰਿਹੈ ਚੌਪਟ ਅਗਲੀ ਖ਼ਬਰ ਦਿੱਲੀ 'ਚ ਧੁੱਪ ਤੇ ਗਰਮੀ ਦਾ ਬਰਸ ਰਿਹੈ ਕਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।