17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਚਾਂਦਨੀ ਚੌਕ ਦੇ ਸਰਾਫਾ ਕਾਰੋਬਾਰੀਆਂ ਦਾ ਧੰਦਾ ਹੋ ਰਿਹੈ ਚੌਪਟ

ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਚਾਂਦਨੀ ਚੌਕ ਸਥਿਤ ਸਰਾਫ਼ਾ ਬਾਜ਼ਾਰ ਵਿਚ ਕਾਰੋਬਾਰ ਚੌਪਟ ਹੁੰਦਾ ਨਜ਼ਰ ਆ ਰਿਹਾ ਹੈ | ਕਾਰੋਬਾਰੀਆਂ ਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਉਨ੍ਹਾਂ ਦੇ ਪਹਿਲਾਂ ਦੇ ਆਰਡਰ ਕੈਂਸਲ ਹੋ ਰਹੇ ਹਨ ਅਤੇ ਨਵੇਂ ਆਰਡਰ ਬਿਲਕੁਲ ਵੀ ਨਹੀਂ ਆ ਰਹੇ | ਇਥੋਂ ਦੇ ਕਾਰੋਬਾਰੀਆਂ ਨੂੰ ਸਮਾਂ ਲੰਘਾਉਣਾ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਕੰਮ ਨਾ ਹੋਣ 'ਤੇ ਉਹ ਹੁਣ ਕੀ ਕਰਨ, ਆਮਦਨ ਹੋ ਨਹੀਂ ਰਹੀ ਖ਼ਰਚੇ ਵਧ ਰਹੇ ਹਨ, ਨੌਕਰਾਂ ਦੀਆਂ ਤਨਖਾਹਾਂ, ਦੁਕਾਨਾਂ ਦਾ ਕਿਰਾਇਆ, ਬਿਜਲੀ ਦਾ ਬਿੱਲ ਦੇਣਾ ਇਕ ਸਮੱਸਿਆ ਹੀ ਬਣ ਗਈ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੀ ਸਥਿਤੀ ਕਦੇ ਵੀ ਵੇਖਣ ਨੂੰ ਨਹੀਂ ਮਿਲੀ, ਜੋ ਕਿ ਅੱਜ ਉਨ੍ਹਾਂ ਦੀ ਹੋ ਰਹੀ ਹੈ | ਕਾਰੋਬਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਹਾਲਾਤਾਂ ਵਿਚ ਉਹ ਆਪਣਾ ਕਾਰੋਬਾਰ ਵੀ ਨਹੀਂ ਬਦਲ ਸਕਦੇ ਅਤੇ ਜੋ ਥੋੜ੍ਹੀ ਬਹੁਤ ਉਨ੍ਹਾਂ ਦੇ ਕੋਲ ਪੂੰਜੀ ਬਚੀ ਹੈ ਉਹ ਹੁਣ ਖ਼ਰਚ ਹੋ ਰਹੀ ਹੈ, ਜਦੋਂ ਇਹ ਪੂੰਜੀ ਖ਼ਤਮ ਹੋ ਗਈ ਤਾਂ ਉਹ ਕੀ ਕਰਨਗੇ | ਇਨ੍ਹਾਂ ਕਾਰੋਬਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਕਾਰੋਬਾਰ ਦੇ ਬਾਰੇ
ਪਿਛਲੀ ਖ਼ਬਰ ਹੱਥਾਂ ਦੇ ਅੰਗੂਠੇ ਕੱਟਣ ਵਾਲਾ ਬ੍ਰਹਮਦੇਵ ਭਗਤ ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਪੁਲਿਸ ਨੇ ਨਸ਼ਾ ਤਸਕਰ ਕੋਲੋਂ ਭੰਗ ਤੇ ਨਕਦੀ ਫੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।