ਯਮੁਨਾਨਗਰ, 19 ਮਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ-ਸੀ. ਜੇ. ਐਮ. ਸੁਮਿੱਤਰਾ ਕਾਦੀਆਂ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ 21, 22 ਅਤੇ 23 ਅਗਸਤ ਨੂੰ ਇਕ ਵਿਸ਼ੇਸ਼ ਲੋਕ ਅਦਾਲਤ ਲਗਾਉਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮਾਣਯੋਗ ਸੁਪਰੀਮ ਕੋਰਟ ਰਾਹੀਂ ਆਪਣੇ ਲੰਬਿਤ ਕੇਸਾਂ ਦਾ ਨਿਪਟਾਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਵਿਸ਼ੇਸ਼ ਨਿਪਟਾਰੇ ਦੇ ਕਾਰਜ ਲਈ ਆਪਣੇ ਕੇਸ ਨੂੰ ਸੂਚੀਬੱਧ ਕਰਨ ਲਈ ਨਜ਼ਦੀਕੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰ ਸਕਦੇ ਹੋ | ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਵਿਚੋਲੇ ਝਗੜੇ ਵਾਲੀਆਂ ਧਿਰਾਂ ਨੂੰ ਇਕ ਦੋਸਤਾਨਾ ਹੱਲ ਤੱਕ ਪਹੁੰਚਣ 'ਚ ਸਹਾਇਤਾ ਕਰਨ ਲਈ ਲੋਕ ਅਦਾਲਤ ਤੋਂ ਪਹਿਲਾਂ ਮੀਟਿੰਗਾਂ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ 'ਚ ਚੈੱਕ ਨਾਲ ਸੰਬੰਧਤ ਕੇਸ (ਐਨ. ਆਈ. ਐਕਟ), ਪੈਸੇ ਦੀ ਵਸੂਲੀ ਦੇ ਕੇਸ, ਅਪਰਾਧਿਕ ਮਾਮਲੇ ਜਿਨ੍ਹਾਂ ਦਾ ਕਾਨੂੰਨੀ ਤੌਰ 'ਤੇ ਨਿਪਟਾਰਾ ਕੀਤਾ ਜਾ ਸਕਦਾ ਹੈ, ਦੁਰਘਟਨਾ ਦਾਅਵੇ ਦੇ ਕੇਸ (ਐਮ. ਏ. ਸੀ. ਟੀ.), ਕਿਰਤ ਅਤੇ ਰੁਜ਼ਗਾਰ ਨਾਲ ਸੰਬੰਧਿਤ ਵਿਵਾਦ, ਪਰਿਵਾਰਕ ਵਿਵਾਦ ਦੇ ਮਾਮਲੇ, ਕਿਰਾਏ ਨਾਲ ਸੰਬੰਧਿਤ ਮਾਮਲੇ, ਤਬਾਦਲਾ ਪਟੀਸ਼ਨਾਂ (ਸਿਵਲ ਅਤੇ ਅਪਰਾਧਿਕ), ਰੱਖ-ਰਖਾਅ ਨਾਲ ਸੰਬੰਧਿਤ ਮਾਮਲੇ, ਜ਼ਮੀਨ ਪ੍ਰਾਪਤੀ ਅਤੇ ਜ਼ਮੀਨ ਵਿਵਾਦ ਦੇ ਮਾਮਲੇ, ਸੇਵਾ ਨਾਲ ਸੰਬੰਧਿਤ ਮਾਮਲੇ ਤੇ ਮਾਲੀਆ ਮਾਮਲੇ ਆਦਿ ਨਿਪਟਾਰੇ ਲਈ ਰੱਖੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਵਕੀਲ ਅਤੇ ਧਿਰਾਂ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵੈੱਬਸਾਈਟ 'ਤੇ ਹਰਿਆਣਾ ਦੇ ਅਧਿਕਾਰ ਖੇਤਰ 'ਚ ਉੱਠਣ ਵਾਲੇ ਰੈਫ਼ਰ ਕੀਤੇ ਕੇਸਾਂ ਦੀ ਸੂਚੀ ਦੇਖ ਸਕਦੇ ਹਨ | ਜੇਕਰ ਤੁਹਾਡਾ ਕੇਸ ਪਹਿਲਾਂ ਤੋਂ ਰੈਫ਼ਰ ਕੀਤੇ ਕੇਸਾਂ 'ਚ ਸ਼ਾਮਿਲ ਨਹੀਂ ਹੈ ਤਾਂ ਤੁਸੀਂ ਵੈੱਬਸਾਈਟ ਅਤੇ
ਮਾਣਯੋਗ ਸੁਪਰੀਮ ਕੋਰਟ ਵਲੋਂ 21, 22 ਤੇ 23 ਅਗਸਤ ਨੂੰ ਲਗਾਈ ਜਾਵੇਗੀ ਵਿਸ਼ੇਸ਼ ਲੋਕ ਅਦਾਲਤ : ਸੀ. ਜੇ. ਐਮ. ਸੁਮਿੱਤਰਾ ਕਾਦੀਆਂ
ਅਜੀਤ ਡੈਸਕ
20-05-2026