28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੁਲਿਸ ਨੇ ਦੋ ਚੋਰ ਕੀਤੇ ਗਿ੍ਫਤਾਰ, ਚੋਰੀ ਦੇ 12 ਵਾਹਨ ਕੀਤੇ ਬਰਾਮਦ <br/>

ਅਜੀਤ ਡੈਸਕ 17-06-2026
ਨਵੀਂ ਦਿੱਲੀ, 16 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੀ ਪੁਲਿਸ ਨੇ ਗੱਡੀਆਂ ਦੀ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਗਿ੍ਫਤਾਰ ਕੀਤਾ ਹੈ, ਜੋ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚੋਂ 2 ਪਹੀਆ ਵਾਹਨ ਚੋਰੀ ਕਰਦੇ ਸਨ | ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਕੀਤੇ 12 ਵਾਹਨ ਬਰਾਮਦ ਕੀਤੇ ਹਨ | ਇਨ੍ਹਾਂ ਚੋਰਾਂ ਦੇ ਨਾਂਅ ਚੰਦਨ ਕੁਮਾਰ ਝਾਅ (25) ਨਿਵਾਸੀ ਸੁਲੇਮਾਨ ਨਗਰ ਦਿੱਲੀ ਅਤੇ ਸਾਰੀਕ (25) ਨਿਵਾਸੀ ਪ੍ਰੇਮ ਨਗਰ ਹੈ | ਚੰਦਨ ਕੁਮਾਰ ਝਾਅ 'ਤੇ ਪਹਿਲਾਂ ਹੀ 9 ਅਪਰਾਧਿਕ ਮਾਮਲੇ ਪੁਲਿਸ ਕੋਲ ਦਰਜ ਹਨ | ਸਾਰੀਕ 'ਤੇ ਚੋਰੀ ਦੇ 4 ਮਾਮਲੇ ਚੱਲ ਰਹੇ ਹਨ | ਲੋਕਾਂ ਦੇ ਵਾਹਨ ਚੋਰੀ ਦੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਪੁਲਿਸ ਨੇ ਚੋਰਾਂ ਨੂੰ ਫੜਨ ਦੇ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ, ਜਿਸ ਵਿਚ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਸਨ | ਪੁਲਿਸ ਨੂੰ ਚੋਰਾਂ ਦੇ ਬਾਰੇ ਇਕ ਗੁਪਤ ਸੂਚਨਾ ਮਿਲੀ ਕਿ ਕੁਝ ਸਰਗਰਮ ਚੋਰ ਦਿੱਲੀ ਦੇ ਰੋਹਿਣੀ ਇਲਾਕੇ ਵਿਚ ਆਉਣ ਵਾਲੇ ਹਨ | ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇਨ੍ਹਾਂ ਨੂੰ ਫੜਨ ਦੇ ਲਈ ਆਪਣਾ ਜਾਲ ਵਿਛਾਇਆ | ਥੋੜ੍ਹੀ ਦੇਰ ਬਾਅਦ ਜਦੋਂ ਚੰਦਰ ਕੁਮਾਰ ਝਾਅ ਤੇ ਸਾਰੀਕ ਉੱਥੇ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਨੇ ਗੱਡੀਆਂ ਦੀ ਚੋਰੀ ਪ੍ਰਤੀ ਖੁਲਾਸਾ ਕੀਤਾ | ਪੁਲਿਸ ਮਾਮਲਾ ਦਰਜ ਕਰਕੇ ਇਨ੍ਹਾਂ ਤੋਂ ਹੋਰ ਚੋਰੀਆਂ ਦੇ ਬਾਰੇ ਪੁੱਛ ਰਹੀ ਹੈ | ਇਨ੍ਹਾਂ ਦੀ ਗਿ੍ਫਤਾਰੀ ਨਾਲ ਪੁਲਿਸ ਦੇ 12 ਮਾਮਲੇ ਸੁਲਝੇ ਹਨ |

ਪਿਛਲੀ ਖ਼ਬਰ ਘਰਾਂ ਵਿਚ ਪਾਣੀ ਨਾ ਆਉਣ 'ਤੇ ਲੋਕ ਹੋ ਰਹੇ ਨੇ ਪ੍ਰੇਸ਼ਾਨ <br/> ਅਗਲੀ ਖ਼ਬਰ ਨਗਰ ਨਿਗਮ, ਨਰੇਲਾ ਜ਼ੋਨ ਨੇ ਚਲਾਇਆ ਮਹਾਂ ਅਭਿਆਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।