06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਇਨਸਾਨੀਅਤ ਸ਼ਰਮਸਾਰ: ਸੜਕ ’ਤੇ ਤੜਫ਼ਦਾ ਰਿਹਾ ਜ਼ਖ਼ਮੀ, ਲੋਕ ਵੀਡੀਓ ਬਣਾਉਂਦੇ ਰਹੇ; ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਜ਼ਖਮੀ ਦੀ ਮੌਤ

ਅਜੀਤ ਡੈਸਕ 30-06-2026
ਟੋਹਾਣਾ, 29 ਜੂਨ (ਮਨਜੀਤ ਸਿੰਘ) - ਟੋਹਾਣਾ-ਹੈਦਰਵਾਲਾ ਸੜਕ ‘ਤੇ ਪਿੰਡ ਗੁੱਲਰਵਾਲਾ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ 45 ਸਾਲਾ ਰੋਹੀ ਰਾਮ ਵਾਸੀ ਰੱਤਾਥੇਹ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਉਹ ਕਾਫ਼ੀ ਦੇਰ ਤੱਕ ਸੜਕ ‘ਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਤੜਫ਼ਦਾ ਰਿਹਾ ਪਰ ਮੌਕੇ ‘ਤੇ ਮੌਜੂਦ ਕਈ ਲੋਕ ਮਦਦ ਕਰਨ ਦੀ ਬਜਾਏ ਉਸ ਦੀਆਂ ਵੀਡੀਓ ਬਣਾਉਂਦੇ ਰਹੇ। ਸਮੇਂ ਸਿਰ ਇਲਾਜ ਨਾ ਮਿਲਣ ਅਤੇ ਵੱਧ ਖੂਨ ਵਹਿ ਜਾਣ ਕਾਰਨ ਉਸ ਨੇ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਟੋਹਾਣਾ-ਹੈਦਰਵਾਲਾ ਸੜਕ ‘ਤੇ ਪਿੰਡ ਗੁੱਲਰਵਾਲਾ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਜੇਕਰ ਜ਼ਖ਼ਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ, ਪਰ ਦੇਰੀ ਘਾਤਕ ਸਾਬਤ ਹੋਈ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਾਦਸੇ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਫਰਾਰ ਵਾਹਨ ਅਤੇ ਚਾਲਕ ਦੀ ਪਛਾਣ ਕੀਤੀ ਜਾ ਸਕੇ। ਇਹ ਘਟਨਾ ਇੱਕ ਵਾਰ ਫਿਰ ਸਮਾਜ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਹਾਦਸੇ ਦੇ ਸ਼ਿਕਾਰ ਵਿਅਕਤੀ ਦੀ ਮਦਦ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ। ਸਮੇਂ ਸਿਰ ਦਿੱਤੀ ਗਈ ਮਦਦ ਅਤੇ ਹਸਪਤਾਲ ਪਹੁੰਚਾਉਣ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਪਿਛਲੀ ਖ਼ਬਰ ਗੁਰਦੁਆਰਾ ਕਲਗੀਧਰ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਅਹਿਰਵਾਂ ਵਿਖੇ ਲਗਾਇਆ ਗੁਰਮਤਿ ਸਿਖਲਾਈ ਕੈਂਪ ਸਮਾਪਤ ਅਗਲੀ ਖ਼ਬਰ ਜ਼ਿਲ੍ਹੇ ਦੇ 9,18,682 ਵੋਟਰਾਂ ’ਚੋਂ ਹੁਣ ਤੱਕ 2,55,592 ਵੋਟਰ ਫਾਰਮ ਹੋਏ ਡਿਜੀਟਾਈਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।