17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਫੋਰਟਿਸ ਹਸਪਤਾਲ ਜਲੰਧਰ ਨੇ ਐਡਵਾਂਸਡ ਕਾਰਟੀਲੇਜ ਰਿਪੇਅਰ ਸਰਜਰੀ ਤੋਂ ਬਾਅਦ 38 ਸਾਲਾ ਔਰਤ ਨੂੰ ਬਿਨਾਂ ਦਰਦ ਚੱਲਣ-ਫਿਰਨ ਦੇ ਕੀਤਾ ਕਾਬਲ

ਅਜੀਤ ਡੈਸਕ 03-07-2026
ਜਲੰਧਰ, 2 ਜੁਲਾਈ (ਐੱਮ. ਐੱਸ. ਲੋਹੀਆ)- ਪੌੜੀਆਂ ਤੋਂ ਡਿੱਗਣ ਤੋਂ ਬਾਅਦ ਗੋਡਿਆਂ ਦੀ ਕਾਰਟੀਲੇਜ ਦੀ ਗੰਭੀਰ ਸੱਟ ਤੋਂ ਪੀੜਤ 38 ਸਾਲਾ ਔਰਤ ਦਾ ਫੋਰਟਿਸ ਹਸਪਤਾਲ ਜਲੰਧਰ ਦੇ ਡਾਕਟਰਾਂ ਨੇ ਸਫ਼ਲਤਾਪੂਰਵਕ ਇਲਾਜ ਕੀਤਾ। ਹਸਪਤਾਲ ’ਚ ਸੇਵਾਵਾਂ ਦੇ ਰਹੇ ਡਾ. ਨਿਤੀਸ਼ ਕਪਿਲ, ਕੰਸਲਟੇਂਟ, ਆਰਥਰੋਸਕੋਪੀ ਅਤੇ ਸਪੋਰਟਸ ਮੈਡੀਸਨ ਨੇ ਜਾਣਕਾਰੀ ਦਿੱਤੀ ਕਿ ਹਾਈਲੋਫਾਸਟ ਕਾਰਟੀਲੇਜ ਰੀਸਟੋਰੇਸ਼ਨ ਪ੍ਰਕਿਰਿਆ ਦੀ ਵਰਤੋਂ ਕੁਦਰਤੀ ਗੋਡਿਆਂ ਦੇ ਜੋੜ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਫੋਰਟਿਸ ਹਸਪਤਾਲ ਜਲੰਧਰ ਦੀ ਅਗਵਾਈ ’ਚ ਡਾਕਟਰਾਂ ਦੀ ਇਕ ਟੀਮ ਦੁਆਰਾ ਹਾਈਲੋਫਾਸਟ-ਕਾਰਟੀਲੇਜ ਮੁਰੰਮਤ ਅਤੇ ਰੀਸਟੋਰੇਸ਼ਨ ਨੂੰ ਸਮਰਥਨ ਦੇਣ ਲਈ ਤਿਆਰ ਕੀਤੀ ਗਈ ਇਕ ਵਿਸ਼ੇਸ਼ ਬਾਓਲੋਜਿਕਲ ਇਮਪਲਾਂਟ ਦੀ ਵਰਤੋਂ ਕਰਕੇ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਖ਼ਾਸ ਤੌਰ ‘ਤੇ ਮਹੱਤਵਪੂਰਨ ਹੈ, ਕਿਉਂਕਿ ਇਹ ਜਲੰਧਰ ’ਚ ਆਪਣੀ ਕਿਸਮ ਦੀ ਪਹਿਲੀ ਰਿਪੋਰਟ ਕੀਤੀ ਗਈ ਪ੍ਰਕਿਰਿਆ ਹੈ ਅਤੇ ਪੰਜਾਬ ’ਚ ਸਿਰਫ਼ ਦੂਜੀ ਹੈ। ਉਨ੍ਹਾਂ ਦੱਸਿਆ ਕਿ ਘੱਟ ਤੋਂ ਘੱਟ ਚੀਰ-ਫਾੜ ਵਾਲੀ ਇਹ ਪ੍ਰਕਿਰਿਆ, ਜਿਸ ’ਚ 2 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ, ਮਰੀਜ਼ ਦੇ ਕੁਦਰਤੀ ਗੋਡੇ ਦੇ ਜੋੜ ਨੂੰ ਸੁਰੱਖਿਅਤ ਰੱਖਦੇ ਹੋਏ, ਸਿਰਫ 25 ਮਿੰਟਾਂ ’ਚ ਪੂਰੀ ਹੋ ਗਈ। ਡਾ. ਨਿਤੀਸ਼ ਕਪਿਲ ਨੇ ਕਿਹਾ ਕਿ “ਕਿਉਂਕਿ ਆਮ ਤੌਰ ’ਤੇ ਅਜਿਹੇ ਮਰੀਜ਼ਾਂ ਦੀ ਉਮਰ ਨਾਲੋਂ ਇਸ ਮਰੀਜ਼ ਦੀ ਉਮਰ ਛੋਟੀ ਸੀ, ਇਸ ਲਈ ਉਨ੍ਹਾਂ ਦਾ ਧਿਆਨ ਉਸਦੇ ਕੁਦਰਤੀ ਗੋਡੇ ਦੇ ਜੋੜ ਨੂੰ ਸੁਰੱਖਿਅਤ ਰੱਖਣ ਅਤੇ ਹੋਰ ਨੁਕਸਾਨ ਨੂੰ ਰੋਕਣ ‘ਤੇ ਸੀ।
ਪਿਛਲੀ ਖ਼ਬਰ ਮੌਨਸੂਨ ਦੀ ਪਹਿਲੀ ਬਰਸਾਤ ਨੇ ਨਗਰ ਕੌਂਸਲ ਰਾਏਕੋਟ ਦੇ ਨਿਕੰਮੇ ਪ੍ਰਬੰਧਾਂ ਦਾ ਜਨਾਜ਼ਾ ਕੱਢਿਆ ਅਗਲੀ ਖ਼ਬਰ ਮਾਈ ਭਾਰਤ ਯਮੁਨਾਨਗਰ ਨੇ ਪੰਜ ਦਿਨਾ ਅਨੁਭਵੀ ਸਿਖਲਾਈ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।