04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਦਿੱਲੀ ਪੁਲਿਸ ਦਾ ਸੈਲਫ਼ ਡਿਫੈਂਸ ਵਿੰਗ ਸਕੂਲੀ ਬੱਚਿਆਂ ਨੂੰ ਆਤਮ ਸੁਰੱਖਿਆ ਦੀ ਦੇ ਰਿਹਾ ਟ੍ਰੇਨਿੰਗ

ਅਜੀਤ ਡੈਸਕ 13-07-2026

ਨਵੀਂ ਦਿੱਲੀ, 12 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਦਿੱਲੀ ਪੁਲਿਸ ਦੇ ਸੈਲਫ਼ ਡਿਫੈਂਸ ਵਿੰਗ ਐਸ. ਪੀ. ਯੂ. ਡਬਲਯੂ. ਏ. ਸੀ. ਦਿੱਲੀ ਦੇ ਵੱਖ-ਵੱਖ ਸਕੂਲਾਂ ਦੇ ਵਿਚ ਜਾ ਕੇ ਵਿਦਿਆਰਥੀਆ ਨੂੰ ਆਤਮ ਸੁਰੱਖਿਆ ਦੀ ਲਗਾਤਾਰ ਟ੍ਰੇਨਿੰਗ ਦੇ ਰਿਹਾ ਹੈ ਅਤੇ ਹੁਣ ਤੱਕ 10 ਹਜ਼ਾਰ ਤੋਂ ਵੱਧ ਵਿਦਿਆਰਥੀ ਇਹ ਟ੍ਰੇਨਿੰਗ ਲੈ ਚੁੱਕੇ ਹਨ। ਇਸ ਤੋਂ ਇਲਾਵਾ ਇਸੇ ਮਹੀਨੇ ਦੇ ਵਿਚ ਹੋਰਨਾਂ ਸਕੂਲਾਂ ਦੇ ਵਿਚ ਇਹ ਡਿਫੈਂਸ ਵਿੰਗ ਜਾ ਕੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਵੇਗਾ। ਇਸ ਟ੍ਰੇਨਿੰਗ ਦੇ ਵਿਚ ਆਤਮ ਸੁਰੱਖਿਆ ਤੋਂ ਇਲਾਵਾ ਸਾਈਬਰ ਸੁਰੱਖਿਆ, ਮਾਨਸਿਕ ਸਵਾਸਥ ਅਤੇ ਹੋਰਨਾਂ ਵਿਸ਼ਿਆਂ ਦੇ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੰਭਾਵਿਕ ਖ਼ਤਰਿਆਂ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਦਿੱਲੀ ਦੇ ਉਪ ਰਾਜਪਾਲ ਵੀ ਇਸ ਮੁਹਿੰਮ ਦੇ ਪ੍ਰਤੀ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਵਿਸ਼ੇਸ਼ ਕਰਕੇ ਉਦੇਸ਼ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਆਤਮਨਿਰਭਰ ਬਣਾਉਣਾ ਹੈ ਤਾਂ ਕਿ ਉਹ ਆਪਣੇ ਜੀਵਨ ਵਿਚ ਪੂਰੀ ਤਰ੍ਹਾਂ ਸਫ਼ਲ ਹੋ ਸਕਣ।

ਪਿਛਲੀ ਖ਼ਬਰ ਭੁੱਖ ਹੜਤਾਲ ’ਤੇ ਬੈਠੇ ਸੋਨਮ ਵਾਂਗਚੁੱਕ ਦਾ 7.5 ਕਿੱਲੋ ਭਾਰ ਘਟਿਆ ਅਗਲੀ ਖ਼ਬਰ ਹਥਿਆਰਾਂ ਸਮੇਤ 3 ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।