ਮਲਸੀਆਂ, 18 ਜੁਲਾਈ (ਸੁਖਦੀਪ ਸਿੰਘ)- ਜੋਨਲ ਟੂਰਨਾਮੈਂਟ ਕਮੇਟੀ ਜੋਨ ਨੰਬਰ-15 ਮਲਸੀਆਂ ਦੇ ਪ੍ਰਧਾਨ ਪ੍ਰਿੰਸੀਪਲ ਦਿਨੇਸ਼ ਵਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੀ ਬਦਲੀ ਹੋਣ ਅਤੇ ਕਮੇਟੀ ਦਾ ਦੋ ਸਾਲਾ ਕਾਰਜਕਾਲ ਪੂਰਾ ਹੋਣ ਉਪਰੰਤ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਲਸੀਆਂ ਵਿਖੇ ਸਕੂਲ ਇੰਚਾਰਜ ਲੈਕਚਰਾਰ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜੋਨ ਨੰਬਰ-15 ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਸਰਬਸੰਮਤੀ ਨਾਲ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਧੀ ਬਲਾਕ ਨੋਡਲ ਅਫ਼ਸਰ ਸ਼ਾਹਕੋਟ-02 ਨੂੰ ਜੋਨਲ ਟੂਰਨਾਮੈਂਟ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਨਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਨੂੰ ਮੁੜ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਕਰਮਜੀਤ ਕੌਰ ਪੀ.ਟੀ.ਆਈ. ਨੂੰ ਵਿੱਤ ਸਕੱਤਰ ਅਤੇ ਅਜ਼ਾਦ ਸਿੰਘ ਸਚਦੇਵਾ ਨੂੰ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਲੈਕਚਰਾਰ ਰਾਜਵਿੰਦਰ ਕੌਰ, ਲੈਕਚਰਾਰ ਹਰਿੰਦਰਪਾਲ ਕੌਰ, ਕੁਲਦੀਪ ਕੌਰ, ਸੁਖਚਰਨ ਕੌਰ, ਜਸਬੀਰ ਕੌਰ, ਪ੍ਰਤਾਪ ਸਿੰਘ, ਸੋਮਾ, ਲੈਕਚਰਾਰ ਸਤਪਾਲ, ਲੈਕਚਰਾਰ ਰਾਜਦੀਪ ਸਿੰਘ, ਲੈਕਚਰਾਰ ਕੁਲਦੀਪ ਕੌਰ ਅਤੇ ਲੈਕਚਰਾਰ ਸੁਖਵਿੰਦਰ ਸਿੰਘ ਕਮੇਟੀ ਦੇ ਮੈਂਬਰ ਚੁਣੇ ਗਏ। ਨਵੀਂ ਕਮੇਟੀ ਦੇ ਗਠਨ ਮੌਕੇ ਹਾਜ਼ਰ ਮੈਂਬਰਾਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਪਨਾ, ਰਵੀ, ਕੁਲਦੀਪ ਕੌਰ, ਅਜ਼ਾਦ ਸਿੰਘ ਸਚਦੇਵਾ, ਸੁਖਚਰਨ ਕੌਰ, ਹਰਿੰਦਰਪਾਲ ਕੌਰ, ਜਸਬੀਰ ਕੌਰ, ਸਤਪਾਲ, ਰਾਜਦੀਪ ਸਿੰਘ, ਅਮਨਦੀਪ ਸਿੰਘ, ਸੁਖਦੀਪ ਸਿੰਘ, ਅਰਵਿੰਦਰ ਸਿੰਘ, ਰਾਜਨ ਰਾਜੂ ਆਦਿ ਹਾਜ਼ਰ ਸਨ।