05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਰਨਾ ਨੇ ਭਾਜਪਾ ਹਾਈਕਮਾਨ ਨੂੰ ਕੀਤੀ ਅਪੀਲ ਕਿਹਾ,ਜੇਕਰ ਸਿੱਖਾਂ ਨੂੰ ਨਾਲ ਜੋੜਨਾ ਹੈ ਤਾਂ ਸਿਰਸਾ ਨੂੰ ਰੱਖੋ ‘ਆਪਣੇ ਤੋਂ ਦੂਰ’

ਨਵੀਂ ਦਿੱਲੀ,4 ਨਵੰਬਰ(ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ(ਬ)ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਭਾਜਪਾ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਜੇਕਰ ਭਵਿੱਖ ’ਚ ਹੋਣ ਵਾਲੀਆਂ ਕਿਸੀ ਵੀ ਚੋਣਾਂ ਵਿਚ ਸਿੱਖਾਂ ਦੀਆਂ ਵੋਟਾਂ ਲੈਣੀਆਂ ਹਨ ਤਾਂ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੂੰ ਆਪਣੇ ਤੋਂ ਦੂਰ ਰੱਖੋ, ਕਿਉਂਕਿ ਜੇਕਰ ਇਸ ਨੂੰ ਨੇੜੇ ਰੱਖੋਗੇ ਤਾਂ ਸਿੱਖ ਭਾਜਪਾ ਤੋਂ ਹੋਰ ਦੂਰ ਹੋ ਜਾਣਗੇ। ਸਰਨਾ ਨੇ ਭਾਜਪਾ ਹਾਈਕਮਾਨ ਨੂੰ ਇਹ ਵੀ ਕਿਹਾ ਕਿ ਦਿੱਲੀ ਵਿਚ ਸਿਰਸਾ ਦੀ ਥਾਂ ’ਤੇ ਕਿਸੇ ਹੋਰ ਸਿੱਖ ਵਿਧਾਇਕ ਨੂੰ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਜਾਵੇ,ਜਿਸ ਨੂੰ ਸਿੱਖਾਂ ਦੇ ਮਾਮਲਿਆਂ ਬਾਰੇ ਵੀ ਚੰਗਾ ਤਜਰਬਾ ਹੋਵੇ।

ਅਜੀਤ ਡੈਸਕ 05-11-2026
ਨਵੀਂ ਦਿੱਲੀ,4 ਨਵੰਬਰ(ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ(ਬ)ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਭਾਜਪਾ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਜੇਕਰ ਭਵਿੱਖ ’ਚ ਹੋਣ ਵਾਲੀਆਂ ਕਿਸੀ ਵੀ ਚੋਣਾਂ ਵਿਚ ਸਿੱਖਾਂ ਦੀਆਂ ਵੋਟਾਂ ਲੈਣੀਆਂ ਹਨ ਤਾਂ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੂੰ ਆਪਣੇ ਤੋਂ ਦੂਰ ਰੱਖੋ, ਕਿਉਂਕਿ ਜੇਕਰ ਇਸ ਨੂੰ ਨੇੜੇ ਰੱਖੋਗੇ ਤਾਂ ਸਿੱਖ ਭਾਜਪਾ ਤੋਂ ਹੋਰ ਦੂਰ ਹੋ ਜਾਣਗੇ। ਸਰਨਾ ਨੇ ਭਾਜਪਾ ਹਾਈਕਮਾਨ ਨੂੰ ਇਹ ਵੀ ਕਿਹਾ ਕਿ ਦਿੱਲੀ ਵਿਚ ਸਿਰਸਾ ਦੀ ਥਾਂ ’ਤੇ ਕਿਸੇ ਹੋਰ ਸਿੱਖ ਵਿਧਾਇਕ ਨੂੰ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਜਾਵੇ,ਜਿਸ ਨੂੰ ਸਿੱਖਾਂ ਦੇ ਮਾਮਲਿਆਂ ਬਾਰੇ ਵੀ ਚੰਗਾ ਤਜਰਬਾ ਹੋਵੇ। ਸਰਨਾ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਸਿੱਖਾਂ ਵਿਚ ਸਿਰਸਾ ਦੀ ਕੋਈ ਬੁੱਕਤ ਨਹੀਂ ਹੈ ਬਸ ਇਹ ਚਲਾਕੀਆਂ ਦੇ ਸਹਾਰੇ ਭਾਜਪਾ ਨੂੰ ਗੁਮਰਾਹ ਕਰਦਾ ਆ ਰਿਹਾ ਹੈ । ਪਰ 1 ਨਵੰਬਰ ਨੂੰ ਇਸ ਦੀਆਂ ਚਲਾਕੀਆਂ ਦੀ ਪੋਲ ਵੀ ਉਸ ਸਮੇਂ ਖੁੱਲ੍ਹ ਗਈ ਜਦੋਂ ਭਾਜਪਾ ਦੇ ਪ੍ਰਦਰਸ਼ਨ ਵਿਚ ਸਿੱਖਾਂ ਦੀਆਂ 60 ਬੱਸਾਂ ਭਰਨ ਦਾ ਦਾਅਵਾ ਕਰਕੇ ,ਇਹ ਸਿਰਫ਼ ਤਿੰਨ-ਚਾਰ ਸੌ ਲੋਕ ਹੀ ਇਕੱਠੇ ਕਰ ਸਕਿਆ,ਜਿਸ ਨਾਲ ਭਾਜਪਾ ਹਾਈਕਮਾਨ ਨੂੰ ਕਾਫ਼ੀ ਨਮੋਸ਼ੀ ਹੋਈ। ਸਰਨਾ ਨੇ ਭਾਜਪਾ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ, ਤੁਸੀਂ ਸਿਰਸਾ ਦੀ ਜਿਤਨੀ ਜ਼ਿਆਦਾ ਤਰਫ਼ਦਾਰੀ ਕਰੋਗੇ,ਉਤਨਾ ਹੀ ਸਿੱਖ ਤੁਹਾਡੇ ਤੋਂ ਹੋਰ ਦੁਰ ਹੁੰਦੇ ਜਾਣਗੇ। ਸਰਨਾ ਨੇ ਕਿਹਾ ਕਿ ਸਿਰਸਾ ਨੇ ਆਪਣੇ ਕਾਰਜਕਾਲ ਵਿਚ ਦਿੱਲੀ ਕਮੇਟੀ ਵਿਚ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਅਤੇ ਹੁਣ ਸਰਕਾਰ ਵਿਚ ਵੀ 1500 ਕਰੋੜ ਰੁਪਏ ਚੌਲ ਘੁਟਾਲੇ ਵਿਚ ਇਸ ਦਾ ਨਾਂਅ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਲ ਘੁਟਾਲੇ ਦੀ ਗੰਭੀਰਤਾ ਨਾਲ ਜਾਂਚ ਦੇ ਨਾਲ ਹੀ ਸਿਰਸਾ ਕੋਲੋਂ ਤੁਰੰਤ ਸਾਰੇ ਮਹਿਕਮੇ ਵਾਪਸ ਲੈ ਲੈਣੇ ਚਾਹੀਦੇ ਹਨ। ਸਰਨਾ ਨੇ ਇਹ ਵੀ ਕਿਹਾ ਕਿ ਸਿਰਸਾ ਦੀ ਦਿੱਲੀ ਕਮੇਟੀ ਪ੍ਰਬੰਧ ਅਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਿਚ ਦਖ਼ਲਅੰਦਾਜ਼ੀ ਤੁਰੰਤ ਬੰਦ ਹੋਣੀ ਚਾਹੀਦੀ ਹੈ,ਕਿਧਰੇ ਅਜਿਹਾ ਨਾ ਹੋਵੇ ਕਿ ਸਿਰਸਾ ਦੀ ਚਲਾਕੀਆਂ ਤੋਂ ਗੁਮਰਾਹ ਹੋ ਕੇ ਭਾਜਪਾ ਸਿੱਖਾਂ ਨੂੰ ਮੁਕੰਮਲ ਤੌਰ ’ਤੇ ਆਪਣੇ ਤੋਂ ਦੂਰ ਕਰ ਲਵੇ।
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਗੀਤਾ ਬਿਸ਼ਨੋਈ ਵਲੋਂ ਖਾਈ ਸਕੂਲ ਦਾ ਅਚਾਨਕ ਨਿਰੀਖਣ ਅਗਲੀ ਖ਼ਬਰ ਮਾਤਾ ਸੁੰਦਰੀ ਕਾਲਜ ਵਿਖੇ ਭਾਰਤ-ਦੱਖਣੀ ਕੋਰੀਆ ਸੰਬੰਧਾਂ ਬਾਰੇ ਅੰਤਰਰਾਸ਼ਟਰੀ ਸੈਮੀਨਾਰ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।