07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਧਨਤੇਰਸ ਦੇ ਮੌਕੇ ’ਤੇ ਲੋਕ ਸਦਰ ਬਾਜ਼ਾਰ ’ਚ ਖੂਬ ਕਰ ਰਹੇ ਨੇ ਖਰੀਦਦਾਰੀ

ਨਵੀਂ ਦਿੱਲੀ, 6 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਧਨਤੇਰਸ ਦੇ ਮੌਕੇ ’ਤੇ ਦਿੱਲੀ ਦੇ ਪ੍ਰਮੁੱਖ ਸਦਰ ਬਾਜ਼ਾਰ ਵਿਚ ਲੋਕ ਖੂਬ ਖਰੀਦਦਾਰੀ ਕਰਨ ਵਿਚ ਜੁਟੇ ਹੋਏ ਹਨ।

ਅਜੀਤ ਡੈਸਕ 07-11-2026
ਨਵੀਂ ਦਿੱਲੀ, 6 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਧਨਤੇਰਸ ਦੇ ਮੌਕੇ ’ਤੇ ਦਿੱਲੀ ਦੇ ਪ੍ਰਮੁੱਖ ਸਦਰ ਬਾਜ਼ਾਰ ਵਿਚ ਲੋਕ ਖੂਬ ਖਰੀਦਦਾਰੀ ਕਰਨ ਵਿਚ ਜੁਟੇ ਹੋਏ ਹਨ। ਹਰ ਤਰ੍ਹਾਂ ਦੇ ਸਾਮਾਨ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਇਤਨੀ ਭੀੜ ਸੀ ਕਿ ਉਨ੍ਹਾਂ ਦੀ ਵਾਰੀ ਨਹੀਂ ਆ ਰਹੀ ਸੀ। ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦਾ ਕਹਿਣਾ ਹੈ ਕਿ ਧਨਤੇਰਸ ਦੇ ਮੌਕੇ ’ਤੇ ਔਰਤਾਂ ਅਤੇ ਹੋਰਾਂ ਨੇ ਪਰੰਪਰਾ ਦੇ ਅਨੁਸਾਰ ਸਾਮਾਨ ਦੀ ਖਰੀਦਦਾਰੀ ਕੀਤੀ ਅਤੇ ਕਈ ਲੋਕਾਂ ਨੇ ਸਾਮਾਨ ਦੀ ਖਰੀਦਦਾਰੀ ਲਈ ਪਹਿਲਾਂ ਹੀ ਆਰਡਰ ਦਿੱਤੇ ਹੋਏ ਸਨ। ਸਦਰ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਦੀ ਖੂਬ ਵਿਕਰੀ ਹੋਈ ਹੈ ਅਤੇ ਸਦਰ ਬਾਜ਼ਾਰ ਦੇ ਦੁਕਾਨਦਾਰ ਪੂਰੀ ਤਰ੍ਹਾਂ ਖੁਸ਼ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਸਮੇਂ ਵਿਚ ਗਾਹਕਾਂ ਦੀ ਘੱਟ ਆਮਦ ’ਤੇ ਬਹੁਤ ਘੱਟ ਵਿਕਰੀ ਹੋ ਰਹੀ ਸੀ ਪ੍ਰੰਤੂ ਆਉਣ ਵਾਲੇ ਤਿਉਹਾਰਾਂ ਵਿਚ ਇਸੇ ਤਰ੍ਹਾਂ ਗਾਹਕ ਆਉਣਗੇ ਅਤੇ ਵਿਕਰੀ ਹੋਰ ਵਧੇਗੀ।
ਪਿਛਲੀ ਖ਼ਬਰ ਤਿੰਨ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਬਖਸ਼ੀ ਨੇ ਪਾਕਿ ਵਿਚ ਸਿੱਖ ਲੜਕੀਆਂ ਦੀ ਸੁਰੱਖਿਆ ਅਤੇ ਗੁਰਧਾਮਾਂ ਦੀ ਮਾੜੀ ਹਾਲਤ ’ਤੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।