23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਏ.ਐਨ. ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ <br/>

ਫੇਅਰਵੈੱਲ ਪਾਰਟੀ ਮਗਰੋਂ ਸਨਮਾਨਿਤ ਵਿਦਿਆਰਥੀਆਂ ਨਾਲ ਟਰੱਸਟੀ ਸ੍ਰੀਮਤੀ ਗੁਰਜੋਤ ਕੌਰ, ਡਾਇਰੈਕਟਰ ਸ੍ਰੀਮਤੀ ਨਵਿਤਾ ਜੋਸ਼ੀ, ਪਿ੍ੰਸੀਪਲ ਸ੍ਰੀਮਤੀ ਜੀਵਨ ਜੋਤੀ ਗੌਤਮ ਤੇ ਹੋਰ ਸ਼ਖਸੀਅਤਾਂ | ਅਜੀਤ ਤਸਵੀਰ <br/> 30-01-2026
ਜਲੰਧਰ, 29 ਜਨਵਰੀ (ਅ.ਬ.) - ਏ.ਐਨ. ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ | ਸਮਾਰੋਹ ਦੀ ਸ਼ੁਰੂਆਤ ਟਰੱਸਟੀ ਸ੍ਰੀਮਤੀ ਗੁਰਜੋਤ ਕੌਰ, ਡਾਇਰੈਕਟਰ ਸ਼੍ਰੀਮਤੀ ਨਵਿਤਾ ਜੋਸ਼ੀ, ਪਿ੍ੰਸੀਪਲ ਸ੍ਰੀਮਤੀ ਜੀਵਨ ਜੋਤੀ ਗੌਤਮ ਵਲੋਂ ਕੀਤੀ ਗਈ ਜੋ ਕਿ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪਿ੍ੰਸੀਪਲ ਸ੍ਰੀਮਤੀ ਜੀਵਨ ਜੋਤੀ ਗੌਤਮ ਨੇ ਬੱਚਿਆਂ ਨੂੰ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ | ਟਰੱਸਟੀ ਸ੍ਰੀਮਤੀ ਗੁਰਜੋਤ ਕੌਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ | ਮੁੱਖ ਮਹਿਮਾਨਾਂ ਵਲੋਂ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤੇ ਗਏ ਜਿਸ 'ਚ ਮਿਸ ਏ.ਐਨ. ਗੁਜਰਾਲ ਰਤਨ, ਮਿਸਟਰ ਏ.ਐਨ. ਗੁਜਰਾਲ ਕਰਨ, ਬੈਸਟ ਸਮਾਈਲ ਲਈ ਕਸ਼ਿਸ਼ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਨਵਿਤਾ ਜੋਸ਼ੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਇਹ ਵਿਦਾਈ ਨਹੀਂ ਸਗੋਂ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਹੈ |

ਪਿਛਲੀ ਖ਼ਬਰ ਸੂਰੀਆ ਐਨਕਲੇਵ ਰੇਲਵੇ ਲਾਈਨਾਂ ਦੇ ਨੇੜਿਓਾ ਮਿਲੀ ਵਿਅਕਤੀ ਦੀ ਲਾਸ਼ <br/> ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਜਲੰਧਰ ਪ੍ਰੀਮੀਅਰ ਲੀਗ ਸ਼ਤਰੰਜ ਟੂਰਨਾਮੈਂਟ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।