08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਨਅਤਕਾਰਾਂ ਵੱਲੋਂ ਪੰਜਾਬ ਲਈ 1000 ਕਰੋੜ ਦੇ ਵਿਸ਼ੇਸ਼ ਪੈਕੇਜ ਦੀ ਮੰਗ

ਅਜੀਤ ਡੈਸਕ 31-01-2026
ਜਲੰਧਰ, 30 ਜਨਵਰੀ (ਸ਼ਿਵ)- ਇੰਜੀਨੀਅਰਿੰਗ ਇੰਡਸਟਰੀ ਐਸੋਸੀਏਸ਼ਨ ਜਲੰਧਰ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਕੇਂਦਰੀ ਬਜਟ 2026 ਵਿਚ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਅਹਿਮ ਸੁਝਾਅ ਭੇਜੇ ਹਨ | ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਪਾਕਿਸਤਾਨ ਦੇ ਨਾਲ ਅੰਤਰਰਾਸ਼ਟਰੀ ਹੱਦ ਸਾਂਝਾ ਕਰਨ ਵਾਲਾ ਸੂਬਾ ਹੈ ਜਿਸ ਕਰ ਕੇ ਇੱਥੋਂ ਦੇ ਉਦਯੋਗਾਂ, ਸੁਰੱਖਿਆ, ਨਿਵੇਸ਼ ਤੇ ਬੀਮਾ ਲਾਗਤ ਵਰਗੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਨ੍ਹਾਂ ਹਾਲਾਤ ਵਿਚ ਪੰਜਾਬ ਨੂੰ ਜੰਮੂ-ਕਸ਼ਮੀਰ ਦੀ ਤਰਜ਼ 'ਤੇ ਬਾਰਡਰ ਸਟੇਟ ਸਟੇਟਸ ਦਿੱਤਾ ਜਾਣਾ ਸਮੇਂ ਦੀ ਲੋੜ ਹੈ | 1000 ਕਰੋੜ ਦਾ ਪੈਕੇਜ ਦੇਣ ਨਾਲ ਸਨਅਤੀ ਖੇਤਰ ਨੂੰ ਬੁਨਿਆਦੀ ਸਹੂਲਤਾਂ ਹੋਰ ਮਜ਼ਬੂਤ ਕੀਤੀਆਂ ਜਾਣ | ਉਨ੍ਹਾਂ ਨੇ ਕੱਚੇ ਮਾਲ ਤੇ ਜ਼ਿਆਦਾ ਤੇ ਤਿਆਰ ਮਾਲ 'ਤੇ ਘੱਟ ਜੀ. ਐੱਸ. ਟੀ. ਦਰ ਹੋਰ ਕਾਰਨ ਐਮ. ਐੱਸ. ਐਮ. ਈ. ਦੀ ਦੀ ਕੰਮਕਾਜੀ ਰਕਮ ਕਾਫੀ ਸਮੇਂ ਤੱਕ ਰਿਫੰਡ ਵਿਚ ਫਸੀ ਰਹਿੰਦੀ ਹੈ ਜਿਸ ਕਾਰਨ ਨਕਦੀ ਸੰਕਟ ਪੈਦਾ ਹੁੰਦਾ ਹੈ | ਇਸ ਲਈ ਤੇਜ਼, ਆਸਾਨ ਅਤੇ ਤੇਜ਼ੀ ਨਾਲ ਮਿਲਣ ਵਾਲਾ ਆਈ. ਟੀ. ਸੀ. ਰਿਫੰਡ ਸਿਸਟਮ ਲਾਗੂ ਕੀਤਾ ਜਾਵੇ | ਸਰਕਾਰ ਤੋਂ ਮੰਗ ਕੀਤੀ ਗਈ ਕਿ ਬਰਾਮਦਕਾਰਾਂ ਲਈ ਇੱਕ ਵਿਸ਼ੇਸ਼ ਨਿਰਯਾਤ ਸਹਾਇਤਾ ਪੈਕੇਜ ਐਲਾਨਿਆ ਜਾਵੇ ਜਿਸ ਵਿਚ ਬਰਾਮਦ ਸਬਸਿਡੀ ਵਿਆਜ ਸਬਸਿਡੀ, ਤੇ ਹੋਰ ਸ਼ਾਮਿਲ ਕੀਤਾ ਜਾਵੇ | ਈ. ਐੱਸ. ਆਈ. ਤੋਂ ਵਾਂਝੇ ਮਜ਼ਦੂਰਾਂ ਨੂੰ ਆਯੂਸ਼ ਮਾਨ ਭਾਰਤ ਨਾਲ ਜੋੜਨ ਦੀ ਮੰਗ ਕੀਤੀ ਗਈ | ਇਸ ਨਾਲ ਲੇਬਰ ਨੂੰ ਸਮਾਜਿਕ ਸੁਰੱਖਿਆ ਤੇ ਉਦਯੋਗ ਮਜ਼ਬੂਤ ਹੋਣਗੇ | ਇਸ ਮੌਕੇ ਮਨਿੰਦਰ ਸ਼ਰਮਾ, ਸੰਦੀਪ ਅਗਰਵਾਲ, ਸੰਦੀਪ ਸ਼ਾਰਦਾ, ਜਤਿਨ ਵਧਵਾ, ਅਰੁਣ ਸ਼ਰਮਾ, ਰਾਹੁਲ ਬਤਰਾ, ਗੌਤਮ ਸ਼ਰਮਾ, ਚੇਤਨ ਸ਼ਰਮਾ ਤੇ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਵਿਖੇ ਕੱਲ੍ਹ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੀ ਖ਼ਬਰ ਐੱਸ. ਵਾਈ. ਐੱਲ. ਮਸਲੇ 'ਤੇ 'ਆਪ' ਕੇਂਦਰ ਦੇ ਦਬਾਅ ਹੇਠ ਪਿੱਛੇ ਹਟੀ-ਦਲਜਿੰਦਰ ਬੀਰ ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।